ਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰਬਰ 18 ’ਚ 11.44 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ
ਹੁਸ਼ਿਆਰਪੁਰ, 12 ਜਨਵਰੀ: ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 18 ਵਿੱਚ 11.44 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲਾਕਿੰਗ ਟਾਈਲਾਂ ਨਾਲ ਬਨਣ ਵਾਲੀਆਂ ਵੱਖ-ਵੱਖ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਆਉਂਦੇ ਸਮੇਂ ਵਿੱਚ ਹੁਸ਼ਿਆਰਪੁਰ ਵਿਕਾਸ ਦੇ ਨਕਸ਼ੇ ’ਤੇ ਅਹਿਮ ਸਥਾਨ ਹਾਸਲ ਕਰੇਗਾ।
ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਉਦਯੋਗ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਗਲੀਆਂ ਦੇ ਕੰਮਾਂ ਤੋਂ ਇਲਾਵਾ ਕਈ ਵੱਡੇ ਪ੍ਰੋਜੈਕਟ, ਜਿਨ੍ਹਾਂ ਵਿੱਚ ਖੇਡ ਸਟੇਡੀਅਮ ਅਤੇ ਅਤਿ ਆਧੁਨਿਕ ਸਹੂਲਤਾਂ ਵਾਲਾ ਆਡੀਟੋਰੀਅਮ ਸ਼ਾਮਲ ਹਨ, ਜਲਦ ਹੀ ਮੁਕੰਮਲ ਹੋਣ ਵਾਲੇ ਹਨ ਜੋ ਕਿ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ 60 ਤੋਂ ਵੱਧ ਵਿਕਾਸ ਕਾਰਜ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਹੁਸ਼ਿਆਰਪੁਰ ਵਿੱਚ ਸ਼ੁਰੂ ਕਰਵਾਏ ਗਏ ਹਨ ਜੋ ਕਿ ਤੈਅ ਸਮੇਂ ਵਿੱਚ ਮੁਕੰਮਲ ਕਰਵਾ ਕੇ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਹਰਭਜਨ ਸਿੰਘ, ਚੌਧਰੀ ਅਮਰਜੀਤ, ਮਾਸਟਰ ਹਰਭਜਨ ਸਿੰਘ, ਰਾਮ ਦਿਆਲ, ਸ਼ਿੰਦਰ ਪਾਲ ਸਿੱਧੂ, ਸੋਹਨ ਲਾਲ ਵਿਰਦੀ, ਰਣਜੀਤ ਸਿੰਘ, ਅਮਰਜੀਤ ਸਿੰਘ ਬੇਦੀ, ਜਸਵੰਤ ਸਿੰਘ, ਪਰਸਾ ਰਾਮ, ਬਲਬੀਰ ਕੁਮਾਰ, ਮਨਮੋਹਨ ਸਿੰਘ ਕਪੂਰ, ਇੰਦਰਜੀਤ, ਰੂਪ ਚੰਦ, ਚਰੰਜੀ ਲਾਲ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp