ਜੀਓ ਦਫਤਰ ਮੋਹਰੇ ਧਰਨਾ ਲਗਾਤਾਰ ਜਾਰੀ,ਮੋਦੀ ਸਰਕਾਰ ਦੀਆਂ ਮਨਮਾਨੀਆ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ : ਦਰਸਨ ਮੱਟੂ


 
ਗੜ੍ਹਦੀਵਾਲਾ 12 ਜਨਵਰੀ (ਦਸੂਹਾ ) :ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ,ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ  ਕਾਮਰੇਡ ਚਰਨਜੀਤ ਸਿੰਘ ਚਠਿਆਲ  ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ। ਇਸ ਮੌਕੇ  ਇਸ ਮੌਕੇ ਉਨਾਂ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੱਦ ਤੱਕ ਕੇਂਦਰ ਸਰਕਾਰ ਵਲੋਂ ਖੇਤੀ ਸਬੰਧ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤੱਦ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ ।ਅੱਜ ਦੇ ਧਰਨੇ ‘ਚ ਦਰਸਨ ਸਿੰਘ ਮੱਟੂ ਵਾਈਸ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਪੰਜਾਬ,ਕਾਮਰੇਡ ਸੁਭਾਸ ਮੱਟ ਜਨਵਾਦੀ ਇਸਤਰੀ ਸਭਾ ਪੰਜਾਬ,ਕਿਸਾਨ ਆਗੂ ਚਰਨਜਰੀਤ ਸਿੰਘ ਚਠਿਆਲ ,ਚੈਂਚਲ ਸਿੰਘ ਝਿਗੜਾਂ ,ਖੇਤ ਮਜਦੂਰ ਯੁਨੀਅਨ ਵਲੋਂ ਹਰਬੰਸ ਸਿੰਘ ਧੂਤ,ਸੀਟੂ ਵਲੋਂ ਰਬਿੰਦਰ ਸਿੰਘ ਰਾਹੀ ,ਰਘਵੀਰ ਸਿੰਘ ਤੋਏ,ਕ੍ਰਿਸਨ ਕੁਮਾਰ, ਮਹਿੰਦਰ ਕੁਮਾਰ ਵੱਡੋਆਣ ਵਾਈਸ ਪ੍ਰਧਾਨ ਸੀਟੂ ਪੰਜਾਬ ਵਿਸ਼ੇਸ਼ ਤੌਰ ਤੇ ਸਾਮਿਲ ਹੋਏ , ਨਿਰਮਲਜੀਤ ਸਿੰਘ ਕੱਲੋਵਾਲ ,ਹਰਪਾਲ  ਸਿੰਘ ਸਾਹੂ ,ਸੰਤੋਖ ਸਿੰਘ ਡੱਫਰ,ਕੁਲਦੀਪ ਸਿੰਘ  ਆਦਿ ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply