ਚੰਡੀਗੜ੍ਹ (ਹਰਦੇਵ ਮਾਨ ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ। ਸਾਲ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 22 ਮਾਰਚ 2021 ਜਦ ਕਿ ਦਸਵੀਂ ਜਮਾਤ ਦੀ ਪ੍ਰੀਖਿਆ 9 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਬੰਧੀ ਡੇਟ-ਸ਼ੀਟ ਵੀ ਜਾਰੀ ਕਰ ਦਿੱਤੀ ਹੈ।
ਕੰਟਰੋਲਰ ਪ੍ਰੀਖਿਆਵਾਂ ਜਨਕ ਮਹਿਰੋਕ ਨੇ ਦੱਸਿਆ ਕਿ ਕੰਪਾਰਟਮੈਂਟ/ਰੀਅਪੀਅਰ,ਵਾਧੂ ਵਿਸ਼ਾ,ਕਾਰਗੁਜ਼ਾਰੀ ਵਧਾਉਣ ਵਾਲੇ ਵਿਦਿਆਰਥੀਆ ਤੋਂ ਇਲਾਵਾ ਦਸਵੀ/ਬਾਰ੍ਹਵੀਂ ਦੇ ਉਪਰੋਕਤ ਅਕਾਦਮਿਕ ਸਾਲ ਸਾਲ ਦੇ ਪ੍ਰੀਖਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿਚ ਸ਼ਾਮਿਲ ਕੀਤਾ ਗਿਆ ਹੈ।
ਕੋਵਿਡ-19 ਕਾਰਨ ਦੂਰੀ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਬੋਰਡ 1 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਦਾ ਵਾਧਾ ਕਰੇਗਾ। ਇਸ ਵਾਰ ਸਾਢੇ 3 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਜਾਣ ਦੀ ਸੂਚਨਾ ਹੈ ਜਦ ਕਿ ਇਸ ਤੋਂ ਪਹਿਲਾਂ ਹੋਈਆਂ ਪ੍ਰੀਖਿਆਵਾਂ 2500 ਦੇ ਆਸ-ਪਾਸ ਹੀ ਕੇਂਦਰ ਬਣਾਏ ਜਾਂਦੇ ਰਹੇ ਹਨ। ਵੇਰਵਿਆਂ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਵਿਚ ਕੋਵਿਡ-19 ਕਾਰਨ 30 ਫ਼ੀਸਦੀ ਪਾਠਕ੍ਰਮ ਵਿਚ ਕਟੌਤੀ ਕੀਤੀ ਗਈ ਹੈ ਜਦ ਕਿ ਵਿਦਿਆਰਥੀਆਂ ਦੇ ਪੜ੍ਹਾਈ ਦੇ ਸੰਭਾਵਿਤ ਨੁਕਸਾਨ ਨੂੰ ਦੇਖਦਿਆਂ ਪੇਪਰ ਦਾ ਪੱਧਰ 40 ਫ਼ੀਸਦੀ ਤਕ ਅਬਜੈਕਟਿਵ (ਵਸਤੂਨਿਸ਼ਠ) ਕੀਤਾ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp