ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 97 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ,13 ਜਨਵਰੀ (ਚੌਧਰੀ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 97 ਵੇਂ ਦਿਨ ‘ਚ ਦਾਖਿਲ ਹੋ ਗਿਆ। ਇਸ ਮੌਕੇ ਅਮਰਜੀਤ ਸਿੰਘ ਮਾਹਲ, ਗੁਰਮੇਲ ਸਿੰਘ ਬੁੱਢੀ ਪਿੰਡ,ਹਰਵਿੰਦਰ ਥਿੰਦਾ, ਅਵਤਾਰ ਸਿੰਘ ਮਾਨਗੜ੍ਹ, ਤਰਸੇਮ ਸਿੰਘ ਅਰਗੋਵਾਲ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਨੂੰ ਪੂਰਨ ਤੌਰ ‘ਤੇ ਬਰਬਾਦ ਕਰਨ ਤੇ ਤੁਲੀ ਹੋਈ ਹੈ ਅਤੇ ਆਪਣੇ ਅੜੀਅਲ ਰਵੱਈਏ ਨੂੰ ਅਪਣਾਉਂਦਿਆਂਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਜਿੱਦ ‘ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਦਾ ਇਹੀ ਅੜੀਅਲ ਰਵੱਈਆ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਇਸ ਅੰਦੋਲਨ ਨੂੰ ਵੱਡੇ ਪੱਧਰ ‘ਤੇ ਉਲੀਕ ਕੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ। ਇਸ ਮੌਕੇ ਮਾਨਗੜ੍ਹ ਟੋਲਪਲਾਜ਼ਾ ਵਿਖੇ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਮੌਕੇ ਡਾ. ਮਝੈਲ ਸਿੰਘ, ਰੰਬੀ (ਸਾਬਕਾ ਐਮ ਸੀ. ਗੜ੍ਹਦੀਵਾਲਾ), ਡੱਡਰ, ਪ੍ਰੋ. ਸ਼ਾਮ ਸਿੰਘ, ਮਾਸਟਰ ਰਛਪਾਲ ਮਾਸਟਰ ਗੁਰਚਰਨ ਸਿੰਘ ਕਾਲਰਾ,ਮੈਨੇਜਰ ਫਕੀਰ ਸਿੰਘ ਸਹੋਤਾ, ਹਰਕੰਵਲਜੀਤ ਸਿੰਘ ਸਹੋਤਾ, ਹਰਵਿੰਦਰ ਸਿੰਘ, ਪ੍ਰਿੰ. ਨਵਤੇਜ ਸਿੰਘ, ਕੁਲਦੀਪ ਸਿੰਘ ਮਿੰਟੂ,ਜਗਤਾਰ ਸਿੰਘ ਬਲਾਲਾ, ਮਨਜੀਤ ਸਿੰਘ ਡੱਫਰ, ਕੁਲਦੀਪ ਸਿੰਘ ਭਾਨਾ,ਤਰਸੇਮ ਸਿੰਘ,ਮਨਜੀਤ ਸਿੰਘ ਖਾਨਪੁਰ, ਪਟਵਾਰੀ ਸਹੋਤਾ, ਦਿਲਬਾਗ ਬਲਾਲਾ, ਜਸਵੀਰ ਮਿੰਟੂ, ਮਨਿੰਦਰ ਵਿਰਕ, ਕੈਪਟਨ ਲਛਮਣ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ ਜੀਤਾ ਮਠਾਰੂ, ਦਲਵੀਰ ਢਿੱਲੋਂ, ਸੁਰਜੀਤ ਸਿੰਘ ਸਿੰਘ, ਅਵਤਾਰ ਸਿੰਘ ਭਾਨਾ, ਸੋਨੂੰ ਨਾਗਰਾ, ਪੰਚ ਡੱਫਰ, ਹਰਭਜਨ ਸਿੰਘ, ਜੀਤ ਠਾਕੁਰ, ਜਰਨੈਲ ਸਿੰਘ ਰੰਧਾਵਾ, ਪ੍ਰਿੰ.ਮੱਘਰ ਸਿੰਘ ਪੰਨਵਾਂ, ਡਾ, ਮੋਹਣ ਸਿੰਘ  ਮੱਲੀ, ਨੰਬਰਦਾਰ ਸੁਖਵੀਰ ਸਿੰਘ ਭਾਨਾ, ਹਰਪਾਲ ਸਿੰਘ, ਮਹਿੰਦਰ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਭਾਨਾ, ਜਥੇਦਾਰ ਗੁਰਦੇਵ ਸਿੰਘ ਬੈਂਚਾਂ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply