ਸੁੰਦਰ ਸ਼ਾਮ ਅਰੋੜਾ ਨੇ ਮਾਊਂਟ ਐਵੀਨਿਊ ਵੈਲਫੇਅਰ ਕਮੇਟੀ ਨੂੰ ਦਿੱਤਾ 2 ਲੱਖ ਰੁਪਏ ਦੀ ਗਰਾਂਟ ਦਾ ਚੈਕ
ਪੰਜਾਬ ਸਰਕਾਰ ਸਮਾਜਿਕ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਥੁੜ ਨਹੀਂ ਰਹਿਣ ਦੇਵੇਗੀ
ਹੁਸ਼ਿਆਰਪੁਰ, 14 ਜਨਵਰੀ (ਆਦੇਸ਼ ,ਕਰਨ ) : ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 28 ਦੀ ਮਾਊਂਟ ਐਵੀਨਿਊ ਵੈਲਫੇਅਰ ਕਮੇਟੀ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜਿਕ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਕਮੇਟੀ ਦੇ ਅਹੁਦੇਦਾਰਾਂ ਨੂੰ ਮਾਊਟ ਐਵੀਨਿਊ ਵਿੱਚ ਚੈਕ ਦਿੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਅੰਦਰ ਸਮਾਜ ਭਲਾਈ ਕੰਮਾਂ ਲਈ ਸਰਗਰਮ ਵੱਖ-ਵੱਖ ਸਭਾਵਾਂ, ਸੋਸਾਇਟੀਆਂ, ਕਮੇਟੀਆਂ ਆਦਿ ਨੂੰ ਵਿਕਾਸ ਕਾਰਜਾਂ ਅਤੇ ਭਲਾਈ ਕੰਮਾਂ ਲਈ ਲੋੜੀਂਦੇ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੇ ਜਾ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਜਿਸ ਨਾਲ ਸ਼ਹਿਰ ਵਿੱਚ ਮਿਸਾਲੀਆ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਲੋੜ ਪੈਣ ’ਤੇ ਸਮਾਜਿਕ ਕੰਮਾਂ ਲਈ ਸੋਸਾਇਟੀਆਂ/ਕਮੇਟੀਆਂ ਆਦਿ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਪਾਲ, ਜਗਦੀਸ਼ ਪਾਲ, ਅਨਿਲ ਕੁਮਾਰ, ਰਾਕੇਸ਼ ਕੁਮਾਰ, ਸੁਲੱਖਣ ਪਾਲ, ਰਾਕੇਸ਼ ਗੁਪਤਾ, ਰਜਨੀਸ਼ ਅਬਰੋਲ, ਸਰਵਣ ਰਾਜੂ, ਚਰਨਜੀਤ ਸਿੰਘ, ਬਲਵੀਰ ਸਿੰਘ, ਕੁਲਦੀਪ ਚੋਪੜਾ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ।
ਕੈਪਸ਼ਨ :
1. ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਮਾਊਂਟ ਐਵੀਨਿਊ ਵੈਲਫੇਅਰ ਕਮੇਟੀ ਦੇ ਆਹੁਦੇਦਾਰਾਂ ਨੂੰ ਗਰਾਂਟ ਦਾ ਚੈਕ ਸੌਂਪਦੇ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp