ਨਕਾਬਧਾਰੀ ਲੁਟੇਰਿਆਂ ਇਕ ਘਰ ਵਿੱਚ ਵੱੜ ਕੇ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਨਾ ਕੇ ਇਕ ਸਵਿਫਟ ਕਾਰ , ਸਕੂਟਰੀ , 75 ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਨੇ ਲੁੱਟ ਕੇ ਫ਼ਰਾਰ
>> ਗੁਰਦਾਸਪੁਰ 14 ਜਨਵਰੀ ( ਅਸ਼ਵਨੀ ) :– ਜਿਲਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਵਿੱਚ ਬੀਤੇ ਦਿਨ ਨਕਾਬਧਾਰੀ ਲੁਟੇਰਿਆਂ ਵੱਲੋਂ ਇਕ ਘਰ ਵਿੱਚ ਵੱੜ ਕੇ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਨਾ ਕੇ ਇਕ ਸਵਿਫਟ ਕਾਰ , ਸਕੂਟਰੀ , 75 ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਨੇ ਲੁੱਟ ਲੈਣ ਬਾਰੇ ਜਾਣਕਾਰੀ ਹਾਸਲ ਹੋਈ ਹੈ । ਲੁੱਟ ਉਪਰਾਂਤ ਲੁਟੇਰਿਆਂ ਨੇ ਮੋਕਾ ਤੋਂ ਫ਼ਰਾਰ ਹੋਣ ਤੋਂ ਪਹਿਲਾ ਪਰਿਵਾਰ ਦੇ ਮੈਂਬਰਾਂ ਨੂੰ ਇਕ ਕਮਰੇ ਵਿੱਚ ਬੰਦ ਕਰਕੇ ਮੋਕਾ ਤੋਂ ਫ਼ਰਾਰ ਹੋ ਗਏ । ਲੁਟੇਰਿਆਂ ਦੇ ਫ਼ਰਾਰ ਹੋਣ ਉਪਰੰਤ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਤਰਾਂ ਆਪਣੇ ਆਪ ਨੂੰ ਅਜ਼ਾਦ ਕਰਵਾ ਕੇ ਪੁਲਿਸ ਕੰਟਰੋਲ ਰੂਮ ਸੁਚਿਤ ਕੀਤਾ । ਸੂਚਨਾ ਮਿਲਣ ਉਪਰੰਤ ਉਪ ਪੁਲਿਸ ਕਪਤਾਨ ਕੁਲਵੰਤ ਸਿੰਘ ਵਿਰਕ ਅਤੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਦੇ ਮੁਖੀ ਸੁਦੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜੇ ਤੇ ਲੁੱਟ ਦਾ ਸ਼ਿਕਾਰ ਹੋਏ ਪਰਿਵਾਰ ਦੇ ਮੁਖੀ ਗੁਰਦੀਪ ਸਿੰਘ ਪੁੱਤਰ ਅਜੀਤ ਸਿੰਘ ਪਾਸੋ ਲੁੱਟ ਦੀ ਘਟਨਾ ਸੰਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ । ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਦੀਪ ਸਿੰਘ ਨੇ ਦਸਿਆਂ ਕਿ ਬੀਤੀ ਰਾਤ ਕਰੀਬ 9.30 ਵਜੇ ਚਾਰ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦਾ ਗੇਟ ਖੋਲ ਕੇ ਦਾਖਲ ਹੋਏ ਉਸ ਵੇਲੇ ਉਹ , ਉਂਨਾਂ ਦੀ ਪਤਨੀ ਬਲਜੀਤ ਕੋਰ ਅਤੇ ਇਕ ਰਿਸ਼ਤੇਦਾਰ ਦੀ ਲੜਕੀ ਪਲਕਪ੍ਰੀਤ ਕੋਰ ਘਰ ਵਿੱਚ ਮੋਜੂਦ ਸਨ ਲੁਟੇਰਿਆਂ ਨੇ ਆਉਂਦਿਆਂ ਹੀ ਉਹਨਾਂ ਤਿੰਨਾਂ ਉੱਪਰ ਪਿਸਤੋਲ ਤਾਨ ਕੇ ਉਹਨਾਂ ਨੂੰ ਮਾਰਣਾ ਕੁਟਨਾ ਸ਼ੁਰੂ ਕਰ ਦਿੱਤਾ ਅਤੇ ਬੰਧੰਕ ਬਨਾ ਲਿਆ । ਇਸ ਉਪਰਾਂਤ ਇਕ ਲੁਟੇਰੇ ਨੇ ਉਂਨਾਂ ਦਾ ਮੋਬਾਇਲ ਖੋਹ ਕੇ ਸਿੰਮ ਕੱਢ ਲਿਆ । ਇਸ ਉਪਰਾਂਤ ਲੁਟੇਰੇ ਘਰ ਵਿੱਚ ਲੱਗੀ ਸਵਿਫਟ ਕਾਰ , ਸਕੂਟਰੀ , 75 ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਨੇ ਲੁੱਟ ਕੇ ਮੋਕਾ ਤੋਂ ਫ਼ਰਾਰ ਹੋ ਗਏ ਅਤੇ ਉਹਨਾਂ ਤਿੰਨਾਂ ਨੂੰ ਇਕ ਕਮਰੇ ਵਿੱਚ ਬੰਦ ਕਰ ਗਏ । ਲੁਟੇਰਿਆਂ ਦੇ ਫ਼ਰਾਰ ਹੋਣ ਉਪਰੰਤ ਉਹਨਾਂ ਮੋਬਾਇਲ ਵਿੱਚ ਸਿੰਮ ਪਾ ਕੇ ਪੁਲਿਸ ਕੰਟਰੋਲਰੂਮ ਸੂਚਿਤ ਕੀਤਾ । ਮੋਕਾ ਉੱਪਰ ਪੁੱਜੇ ਉਪ ਪੁਲਿਸ ਕਪਤਾਨ ਕੁਲਵੰਤ ਸਿੰਘ ਵਿਰਕ ਜੋਕਿ ਡਾਗਸੂਕੈਡ ਸਮੇਤ ਮੋਕਾ ਤੇ ਪੁੱਜੇ ਅਤੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਦੇ ਮੁਖੀ ਸੁਦੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜੇ ਉਹਨਾਂ ਨੇ ਦਸਿਆਂ ਕਿ ਗੁਰਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਅਨਪਛਾਤੇ ਲੁਟੇਰਿਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਹੋਰ ਦਸਿਆਂ ਕਿ ਲੁਟੇਰੇ ਕਰੀਬ ਡੇਢ ਘੰਟਾ ਘਰ ਵਿੱਚ ਰਹੇ ਅਤੇ ਘਰ ਤੋਂ ਕੂਝ ਦੂਰ ਸਕੂਟਰੀ ਖੇਤਾਂ ਵਿੱਚੋਂ ਮਿਲ ਗਈ ਹੈ ਜੋਕਿ ਸ਼ਾਇਦ ਪੈਟਰੋਲ ਖਤਮ ਹੋਣ ਕਾਰਨ ਲੁਟੇਰੇ ਛੱਡ ਗਏ ਹਨ । ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp