Latest:ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵਲੋਂ ਮਕੋੜਾ ਪੱਤਣ, ਰਾਵੀ ਦਰਿਆ ਦਾ ਦੌਰਾ

ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵਲੋਂ ਮਕੋੜਾ ਪੱਤਣ, ਰਾਵੀ ਦਰਿਆ ਦਾ ਦੌਰਾ

ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ-ਡਿਪਟੀ ਕਮਿਸ਼ਨਰ

Advertisements

ਮੰਡੀ ਬੋਰਡ, ਡਰੇਨਜ਼ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੇ ਦਿਸ਼ਾ-ਨਿਰਦੇਸ਼

Advertisements

ਗੁਰਦਾਸਪੁਰ, 15 ਜਨਵਰੀ  (ਅਸ਼ਵਨੀ ) :- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਗੁਰਦਾਸਪੁਰ ਵਲੋਂ ਰਾਵੀ ਦਰਿਆ, ਮਕੋੜਾ ਪੱਤਣ-ਜਿਥੇ ਰਾਵੀ ਤੇ ਓਝ ਦਰਿਆ ਦਾ ਮਿਲਾਨ ਹੁੰਦਾ ਹੈ,  ਦਾ ਦੌਰਾ ਕੀਤਾ ਗਿਆ ਤੇ ਆਰਮੀ ਦੇ ਅਧਿਕਾਰੀਆਂ ਤੋਂ ਇਲਾਵਾ ਵਿਭਾਗਾਂ ਦੇ ਅਧਿਕਾਰੀਆਂ ਅਤੇ ਲੋਕਾਂ ਕੋਲੋਂ ਵੱਖ-ਵੱਖ ਮੁੱਦਿਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਬਿ੍ਰਗੇਡੀਅਰ ਨਵਦੀਪ ਸਿੰਘ, ਸ਼ਿਵਰਾਜ ਸਿੰਘ ਬੱਲ ਡੀ.ਐਮ ਦੀਨਾਨਗਰ, ਰਾਜੇਸ ਜੋਸ਼ੀ ਅਤੇ ਬੀਕੇ ਸਿੰਘ (ਫੌਜ ਦੇ ਅਧਿਕਾਰੀ), ਹਰਜਿੰਦਰ ਸਿੰਘ ਡੀਡੀਪੀਓ, ਮਨਜੀਤ ਸਿੰਘ ਤਹਿਸੀਲਦਾਰ, ਬੀਡੀਪੀਓ ਤੇਜਿੰਦਰਪਾਲ ਸਿੰਘ ਆਦਿ ਮੋਜੂਦ ਸਨ।

Advertisements

ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਨੇੜਲੇ ਤੇ ਦਰਿਆ ਤੋਂ ਪਾਰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆ ਦੀ ਢਾਹ ਕਾਰਨ ਦਰਿਆ ਤੋਂ ਪਿੰਡਾਂ ਨੂੰ ਜਾਣ ਵਾਲੀ ਮੁੱਖ ਸੜਕ ਰੁੜ੍ਹਣ ਨਾਲ ਪਿੰਡ ਵਾਸੀਆਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ, ਪਨਟੂਨ ਪੁਲ ਸਮੇਤ ਵੱਖ-ਵੱਖ ਸਮੱਸਿਆਵਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਰਿਆ ਤੋਂ ਪਾਰ ਪਿੰਡਾਂ ਨੂੰ ਜਾਂਦੀ ਸੜਕ ਦੀ ਮੁਰੰਮਤ ਜਲਦ ਕਰਨ। ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਭਵਿੱਖ ਵਿਚ ਸੜਕ ਨਾ ਰੁੜੇ, ਇਸ ਬਾਬਤ ਲੋੜੀਦੇ ਪ੍ਰਬੰਧ ਕੀਤੇ ਜਾਣ। ਉਨਾਂ ਪਨਟੂਨ ਪੁਲ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਪੁਲ ਦੀ ਹਾਲਤ ਹੋਰ ਬਿਹਤਰ ਕਰਨ ਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਦਰਿਆ ਪਾਰ ਆਰਮੀ ਅਤੇ ਲੋਕਾਂ ਨੂੰ ਆਉਣ–ਜਾਣ ਵਿਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਹੈ, ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਰਿਆ ਨੇੜਲੇ ਅਤੇ ਦਰਿਆ ਤੋਂ ਪਾਰ ਪਿੰਡਾਂ ਦੇ ਲੋਕਾਂ ਦੀ ਹਰ ਮੁਸ਼ਕਿਲ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਉਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply