ਵਧੀਕ ਡਿਪਟੀ ਕਮਿਸ਼ਨ ਸੰਧੂ ਵਲੋਂ ਰਾਜਸੀ ਪਾਰਟੀਆਂ ਨੂੰ ਫਾਈਨਲ ਵੋਟਰ ਸੂਚੀ ਸਮੇਤ ਸੀ.ਡੀ ਪ੍ਰਦਾਨ ਕੀਤੀ
ਗੁਰਦਾਸਪੁਰ, 15 ਜਨਵਰੀ ( ਅਸ਼ਵਨੀ ) :- ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1.1.2021 ਦੇ ਅਧਾਰ ਤੇ ਤਿਆਰ ਹੋਈ ਫਾਈਨਲ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਅੱਜ ਕੀਤੀ ਗਈ, ਜਿਸ ਵਿਚ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਸਕੱਤਰ ਅਤੇ ਪ੍ਰਤੀਨਿਧ ਹਾਜ਼ਰ ਹੋਏ। ਇਸ ਮੌਕੇ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਸਮੂਹ ਚੋਣ ਹਲਕਿਆਂ ਦੀ ਫਾਈਨਲ ਵੋਟਰ ਸੂਚੀ ਸਮੇਤ ਸੀ.ਡੀ (ਬਿਨਾਂ ਫੋਟੋ) ਪ੍ਰਦਾਨ ਕੀਤੀ ਗਈ। ਇਸ ਮੌਕੇ ਕਾਂਗਰਸ ਪਰਾਟੀ ਤੋਂ ਗੁਰਵਿੰਦਰਲਾਲ, ਭਾਜਪਾ ਤੋਂ ਸੁਧੀਰ ਮਹਾਜਨ, ਸ਼ਰੋਮਣੀ ਅਕਾਲੀ ਦਲ ਤੋਂ ਅਸ਼ੋਕ ਕੁਮਾਰ, ਆਪ ਤੋਂ ਭਾਰਤ ਭੂਸ਼ਣ ਸ਼ਰਮਾ , ਅਮਰਨਾਥ ਸਮਿਆਲ , ਰਜਿੰਦਰ ਸਿੰਘ ਚੋਣ ਤਹਿਸੀਲਦਾਰ ਅਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਆਦਿ ਹਾਜਰ ਸਨ। ਵਧੀਕ ਡਿਪਟੀ ਕਮਿਸ਼ਨਰ ਸੰਧੂ ਨੇ ਸਮੂਹ ਰਾਜਸੀ ਪ੍ਰਤੀਨਿਧਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਰ ਸੂਚੀ ਨੂੰ ਚੈੱਕ ਕੀਤਾ ਜਾਵੇ। ਜੇਕਰ ਕੋਈ ਤਰੁੱਟੀ/ ਖਾਮੀ ਪਾਈ ਜਾਂਦੀ ਹੈ ਜਾਂ ਕਿਸੇ ਦੀ ਵੋਟ ਨਹੀ ਬਣੀ ਤਾਂ ਤੁਰੰਤ ਚੋਣਕਾਰ ਰਜ਼ਿਸ਼ਟਰੇਸ਼ਨ ਅਫਸਰਾਂ ਦੇ ਧਿਆਨ ਵਿਚ ਲਿਆ ਕੇ ਕਾਰਵਾਈ ਕਰ ਲਈ ਜਾਵੇ। ਉਨਾਂ ਅੱਗੇ ਕਿਹਾ ਕਿ ਚੋਣ ਕਮਿਸ਼ਨਰ ਵਲੋਂ ਵੋਟਰ ਸੂਚੀ ਦੀ ਸੁਧਾਈ/ਚੋਣਾਂ ਦੀ ਪ੍ਰਕਿਰਿਆ ਪਾਰਦਰਸ਼ਤਾਂ/ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਮੂਹ ਰਾਜਸੀ ਪਾਰਟੀਆਂ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ। ਉਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਪੋਲਿਗ ਬੂਥਵਾਈਜ਼ ਬੂਥ ਲੈਵਲ ਏਜੰਟ ਦੀ ਨਿਯੁਕਤੀ ਕਰਕੇ ਸੂਚੀਆਂ ਤੁਰੰਤ ਜਿਲਾ ਚੋਣਕਾਰ ਦਫਤਰ ਗੁਰਦਾਸਪੁਰ ਨੂੰ ਭੇਜੀਆਂ ਜਾਣ, ਤਾਂ ਜੋ ਆਗਮੀ ਲੋਕ ਸਭਾ ਵਿਚ ਉਨਾਂ ਦਾ ਸਹਿਯੋਗ ਲਿਆ ਜਾ ਸਕੇ।ਉਨਾਂ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਕੁਲ 1475 ਪੋਲਿੰਗ ਸਟੇਸ਼ਨ ਹਨ। ਜਿਲੇ ਅੰਦਰ ਕੁਲ 12 ਲੱਖ 59 ਹਜ਼ਾਰ 377 ਵੋਟਰ ਹਨ, ਜਿਸ ਵਿਚ 6 ਲੱਖ 64 ਹਜ਼ਾਰ 611 ਪੁਰਸ਼, 5 ਲੱਖ 94 ਹਜ਼ਾਰ 735 ਔਰਤਾਂ ਵੋਟਰ ਅਤੇ 31 ਥਰਡ ਜੈਂਡਰ ਵੋਟਰ ਸ਼ਾਮਿਲ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp