ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲਾ ਗੁਰਦਾਸਪੁਰ ਵਲੋਂ ਸਿੱਖਿਆ ਸਕੱਤਰ ਪੰਜਾਬ ਦਾ ਪੁਤਲਾ ਫੂਕਿਆ ਗਿਆ।
ਗੁਰਦਾਸਪੁਰ 15 ਜਨਵਰੀ ( ਅਸ਼ਵਨੀ ) :- ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲਾ ਗੁਰਦਾਸਪੁਰ ਵਲੋਂ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਵਿਚ ਸਿਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਮੋਕੇ ਗੁਰਦਿਆਲ ਚੰਦ ਜਨਰਲ ਸਕੱਤਰ ਨੇ ਦੱਸਿਆ ਕਿ ਸਿਖਿਆ ਸਕੱਤਰ ਵਲੋਂ ਲਗਾਤਾਰ ਘਰੇਲੂ ਪ੍ਰੀਖਿਆਵਾਂ ਲੈਣ ਦੇ ਹੁਕਮਾਂ ਨਾਲ ਵਿਦਿਆਰਥੀ ਸਿਖਿਆ ਨਾਲੋਂ ਟੁੱਟ ਰਹੇ ਹਨ। ਪਹਿਲਾਂ ਕੋਵਿਡ 19 ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਰਹੇ ਕਿਉਕਿ ਆਨ ਲਾਈਨ ਪੜ੍ਹਾਈ ਮੋਬਾਇਲ ਨਾ ਹੋਣ ਕਾਰਨ ਬਹੁਤੇ ਬੱਚੇ ਪੜ੍ਹਾਈ ਨਹੀਂ ਕਰ ਸਕੇ। ਹੁਣ ਸਕੂਲ ਖੁੱਲ ਗਏ ਹਨ ਪਰ ਅਧਿਆਪਕ ਪੜਾਉਣਾ ਚਾਹੁੰਦੇ ਹਨ ਲਗਾਤਾਰ ਪ੍ਰੀਖਿਆ ਹੋਣ ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਰਹੇ ਹਨ। ਸਲਾਨਾ ਪ੍ਰੀਖਿਆ ਵੀ ਨੇੜੇ ਹੈ ਇਸ ਲਈ ਅਧਿਆਪਕਾਂ ਨੂੰ ਪੜਾਉਣ ਲਈ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਵਿਕਟੇਮਾਈਜੇਸਨਾਂ ਪੂਰਨ ਤੌਰ ਤੇ ਰਦ ਕੀਤੀਆਂ ਜਾਣ। ਅਧਿਆਪਕਾਂ ਦੀਆਂ ਪਰਮੋਸਨਾਂ ਜਲਦੀ ਕੀਤੀਆਂ ਜਾਣ। ੳ ਡੀ ਐਲ ਯੂਨੀਵਰਸਟੀ ਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਮੋਕੇ ਡਾ ਸਤਿੰਦਰ ਸਿੰਘ, ਸੁਖਜਿੰਦਰ ਸਿੰਘ,ਬਲਵੰਤ ਸਿੰਘ, ਅਮਰਜੀਤ ਕੋਠੇ, ਜਾਮੀਤਰਾਜ,,ਸਤਬੀਰ ਸਿੰਘ ਭੰਡਾਲ, ਰਜਵੰਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਕੌਰ, ਮਨੋਹਰ ਲਾਲ, ਕੁਲਰਾਜ ਸਿੰਘ, ਸੁਰਜੀਤ ਮਸੀਹ,ਹਰਦੀਪ ਰਾਜ, ਸਤਨਾਮ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਪਿੰ ਅਮਰਜੀਤ ਮਨੀ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp