ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ,ਨਹੀਂ ਤਾਂ ਇਹ ਅੰਦੋਲਨ ਭਿਆਨਕ ਰੂਪ ਧਾਰ ਲਵੇਗਾ : ਸੁਖਪਾਲ ਸਿੰਘ ਸਹੋਤਾ

ਗੜ੍ਹਦੀਵਾਲਾ, 15 ਜਨਵਰੀ(ਚੌਧਰੀ ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 99 ਵੇਂ ਦਿਨ ਵੀ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਕੇਂਦਰ  ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਹਰਵਿੰਦਰ ਜੌਹਲ,ਗਗਨਪ੍ਰੀਤ ਮੋਹਾਂ,ਗੁਰਮੇਲ ਸਿੰਘ ਬੁੱਢੀ ਪਿੰਡ,ਅਵਤਾਰ ਸਿੰਘ ਮਾਨਗੜ੍ਹ, ਤਰਸੇਮ ਸਿੰਘ ਅਰਗੋਵਾਲ, ਆਦਿ ਸਮੇਤ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਿਸਾਨੀ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਾਰ- ਬਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ਪਰ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਭਲੀ-ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਕਿਸਾਨਾਂ ਨੂੰ ਪੂਰਨ ਸਮਰਥਨ ਦਿੰਦੇ ਹੋਏ ਹਰ ਰੋਜ਼ ਭਾਰੀ ਗਿਣਤੀ ਵਿੱਚਦਿੱਲੀ ਜਾ ਕੇ ਹੱਕਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨਾਲ ਪੂਰੇ ਦੇਸ਼ ਦੇ ਬੱਚੇ,ਨੌਜਵਾਨ,ਬਜ਼ੁਰਗ,ਮਹਿਲਾਵਾਂ ਲਹਿਰ ਦਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ,ਨਹੀਂ ਤਾਂ ਇਹ ਅੰਦੋਲਨ ਭਿਆਨਕ ਰੂਪ ਧਾਰ ਲਵੇਗਾ,ਜਿਸ ਦੀ ਪੂਰੀ ਤੌਰ ਤੇ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ. ਮੋਹਣ ਸਿੰਘ ਮੱਲੀ,ਕੁਲਦੀਪ ਸਿੰਘ ਭਾਨਾ , ਮਾਸਟਰ ਗੁਰਚਰਨ ਸਿੰਘਕਾਲਰਾ,ਹਰਭਜਨ ਸਿੰਘ,ਮੱਘਰ ਸਿੰਘ  ਪੰਨਵਾਂ,ਮਨਜੀਤ ਸਿੰਘ ਖਾਨਪੁਰ,ਜਸਵੰਤ ਸਿੰਘ ਧੂਤ ਕਲਾਂ,ਜਗਤਾਰ ਸਿੰਘ,ਨੰਬਰਦਾਰ ਸੁਖਵੀਰ ਸਿੰਘ ਭਾਨਾ, ਬਲਦੇਵ ਸਿੰਘਧੂਤੇ ਕਲਾਂ, ਸੁਰਜੀਤ ਸਿੰਘ ਭਾਨਾ,ਬਲਵਿੰਦਰ ਸਿੰਘ ਧੂਤ ਕਲਾਂ, ਜਗਜੀਤ ਸਿੰਘ, ਬਲਵੀਰ ਸਿੰਘ, ਮਨਵੀਰ ਸਿੰਘ,ਹਰਵਿੰਦਰ ਸਿੰਘ,ਸੰਤੋਖ ਸਿੰਘ ਧੂਤ ਕਲਾਂ, ਕੁਲਵੰਤ ਸਿੰਘ ਬੋਗਪੁਰ, ਜੋਗਿੰਦਰ ਸਿੰਘ ਬੋਗਪੁਰ, ਜਤਿੰਦਰ ਸਿੰਘ ਸੱਗਲਾਂ, ਜਰਨੈਲ ਸਿੰਘ ਜੰਡੌਰ, ਪੰਜਾਬ ਸਿੰਘ, ਹਰਦੀਪ ਸਿੰਘ ਦੀਪਾ ਡੱਫਰ, ਹਰਬੰਸ ਸਿੰਘ ਧੂਤ, ਦਲਵੀਰ ਸਿੰਘ ਮੋਹਾ,ਮਲਕੀਤ ਸਿੰਘ,ਅਵਤਾਰ ਸਿੰਘ, ਕਰਨ ਸਹੋਤਾ,ਰੋਹਿਤ ਗੜ੍ਹਦੀਵਾਲਾ,ਆਕਾਸ਼  ਦਸੂਹਾ, ਅਜੀਤ ਦਸੂਹਾ, ਮਨੂੰ ਗੜ੍ਹਦੀਵਾਲਾ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply