ਹੁਸ਼ਿਆਰਪੁਰ ‘ਚ ਜਲਦੀ ਬਣੇਗਾ ਟਰਸ਼ਰੀ ਕੈਂਸਰ ਕੇਅਰ ਯੂਨਿਟ : ਕੈਬਨਿਟ ਮੰਤਰੀ ਅਰੋੜਾ

-ਕਿਹਾ, ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਮੁੰਬਈ ਵਲੋਂ ਰੇਡੀਓ ਥਰੈਪੀ ਯੂਨਿਟ ਦੀ ਮਿਲੀ ਮਨਜ਼ੂਰੀ
-ਕੈਂਸਰ ਹਸਪਤਾਲ ਬਣਨ ਨਾਲ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਮਿਲੇਗੀ ਸਹੂਲਤ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) : ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦੇ ਯਤਨਾਂ ਸਦਕਾ ਜਲਦ ਹੀ ਹੁਸ਼ਿਆਰਪੁਰ ਵਿਖੇ ਟਰਸ਼ਰੀ ਕੈਂਸਰ ਕੇਅਰ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ, ਕਿਉਂਕਿ ਕੈਂਸਰ ਹਸਪਤਾਲ ਸਬੰਧੀ ਏ.ਈ.ਆਰ.ਬੀ ਮੁੰਬਈ ਤੋਂ ਰੇਡਿਓ ਥਰੈਪੀ ਯੂਨਿਟ ਸਥਾਪਤ ਕਰਨ ਦੀ ਮਨਜ਼ੂਰੀ ਮਿਲਣ ਨਾਲ ਹੁਣ ਸਾਰੀ ਕਾਗਜ਼ੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਇਸ ਸੈਂਟਰ ਦੇ ਬਣਨ ਨਾਲ ਜਿੱਥੇ ਪੰਜਾਬ ਦੇ ਕੈਂਸਰ ਪੀੜਤ ਮਰੀਜ਼ਾਂ ਨੂੰ ਫਾਇਦਾ ਪਹੁੰਚੇਗਾ, ਉਥੇ ਗੁਆਂਢੀ ਸੂਬਿਆਂ ਲਈ ਵੀ ਇਹ ਕੈਂਸਰ ਹਸਪਤਾਲ ਵਰਦਾਨ ਸਾਬਿਤ ਹੋਵੇਗਾ।

ਟਰਸ਼ਰੀ ਕੈਂਸਰ ਕੇਅਰ ਯੂਨਿਟ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਜਲਦੀ ਹੀ ਟਰਸ਼ਰੀ ਕੈਂਸਰ ਕੇਅਰ ਯੂਨਿਟ ਬਣੇਗਾ, ਕਿਉਂਕਿ ਇਸ ਦੀ ਆਖਰੀ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਉਨ•ਾਂ ਦੱਸਿਆ ਕਿ ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ (ਏ.ਈ.ਆਰ.ਬੀ) ਮੁੰਬਈ ਵਲੋਂ ਰੇਡੀਓ ਥਰੈਪੀ ਯੂਨਿਟ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਣੀ ਸੀ ਅਤੇ ਖੁਸ਼ੀ ਦੀ ਗੱਲ ਹੈ ਕਿ ਇਹ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਬਣਨ ਵਾਲਾ ਇਹ ਟਰਸ਼ਰੀ ਕੈਂਸਰ ਕੇਅਰ ਯੂਨਿਟ ਪੰਜਾਬ ਸੂਬੇ ਦੇ ਨਾਲ-ਨਾਲ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਲਈ ਵੀ ਵਰਦਾਨ ਸਾਬਤ ਹੋਵੇਗਾ। ਉਨ•ਾਂ ਦੱਸਿਆ ਕਿ ਜਲਦ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਸ੍ਰੀ ਅਰੋੜਾ ਨੇ ਦੱਸਿਆ ਕਿ ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਇਹ ਟਰਸ਼ਰੀ ਕੈਂਸਰ ਕੇਅਰ ਯੂਨਿਟ ਸਿਵਲ ਹਸਪਤਾਲ ਹੁਸ਼ਿਆਰਪੁਰ ਕੰਪਲੈਕਸ ਵਿਖੇ ਉਸਾਰਿਆ ਜਾਵੇਗਾ, ਜੋ ਕਿ 50 ਬਿਸਤਰਿਆਂ ਵਾਲਾ ਹੋਵੇਗਾ। ਉਨ•ਾਂ ਦੱਸਿਆ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਕੈਂਸਰ ਹਸਪਤਾਲ ਦੀ ਤਿੰਨ ਮੰਜ਼ਿਲਾ ਇਮਾਰਤ ਹੋਵੇਗੀ, ਜਿਸ ਵਿੱਚ ਗਰਾਊਂਡ ਫਲੋਰ ‘ਤੇ ਰੇਡੀਓ ਥਰੈਪੀ ਯੂਨਿਟ, ਐਕਸਰੇ, ਮੈਮੋਗ੍ਰਾਫ਼ੀ ਅਤੇ ਸੀ.ਟੀ ਸਕੈਨ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਟਰਸ਼ਰੀ ਕੈਂਸਰ ਕੇਅਰ ਯੂਨਿਟ ਵਿਚ ਬਾਹਰੋਂ ਆਏ ਮਰੀਜ਼ਾਂ ਨੂੰ ਚੈਕ ਕਰਨ ਵਾਸਤੇ 7 ਓ.ਪੀ.ਡੀ. ਦੀ ਸਹੂਲਤ ਹੋਵੇਗੀ, ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਤਰ•ਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਦੱਸਿਆ ਕਿ ਪਹਿਲੀ ਮੰਜ਼ਿਲ ‘ਤੇ ਮਰੀਜ਼ਾਂ ਨੂੰ ਦਾਖਲ ਕਰਨ ਵਾਸਤੇ ਵਾਰਡ, ਆਈ.ਸੀ.ਯੂ., ਦੋ ਓਪਰੇਸ਼ਨ ਥੀਏਟਰ ਅਤੇ ਇਕ ਬਲੱਡ ਬੈਂਕ ਯੂਨਿਟ ਸਥਾਪਿਤ ਹੋਵੇਗਾ।
ਸ੍ਰੀ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ ਵੀ ਪੰਜਾਬ ਸਰਕਾਰ ਵਲੋਂ ਕੈਂਸਰ ਦੇ ਮਰੀਜ਼ਾਂ ਨੂੰ ਡੇਢ ਲੱਖ ਰੁਪਏ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਡਿਪਟੀ ਮੈਡੀਕਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਟਰਸ਼ਰੀ ਕੈਂਸਰ ਕੇਅਰ ਯੂਨਿਟ ਹੁਸ਼ਿਆਰਪੁਰ ਡਾ. ਸਤਪਾਲ ਗੋਜਰਾ ਨੇ ਦੱਸਿਆ ਕਿ ਕੈਂਸਰ ਹਸਪਤਾਲ ਲਈ ਕੇਵਲ ਰੇਡੀਓ ਥਰੈਪੀ ਯੂਨਿਟ ਦੀ ਪ੍ਰਵਾਨਗੀ ਹੀ ਬਾਕੀ ਸੀ ਅਤੇ ਇਹ ਪ੍ਰਵਾਨਗੀ ਵੀ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਜੀ ਦੇ ਅਣਥੱਕ ਯਤਨਾਂ ਅਤੇ ਪਹਿਲ ਕਦਮੀ ਸਦਕਾ ਮਿਲ ਚੁੱਕੀ ਹੈ। ਉਨ•ਾਂ ਦੱਸਿਆ ਕਿ ਸ਼੍ਰੀ ਅਰੋੜਾ ਜੀ ਦੇ ਯਤਨਾਂ ਸਦਕਾ ਕੈਂਸਰ ਹਸਪਤਾਲ ਸਬੰਧੀ ਬਾਕੀ ਸਾਰੀ ਪ੍ਰਕ੍ਰਿਆ ਪਹਿਲਾਂ ਹੀ ਪੂਰੀ ਕਰ ਲਈ ਗਈ ਹੈ।

Related posts

Leave a Reply