ਗੁਰਦਾਸਪੁਰ ਦੇ ਕਿਸਾਨਾਂ ਨੇ ਟਰੈਕਟਰ ਪਰੇਡ ਰਿਹਸਲ ਰਾਹੀਂ 26 ਜਨਵਰੀ ਨੂੰ ਦਿੱਲੀ ਜਾਣ ਦਾ ਦਿੱਤਾ ਹੋਕਾ। ਨਬੀਪੁਰ ਬਾਈਪਾਸ ਤੋਂ ਸ਼ੁਰੂ ਹੋਇਆ ਟਰੈਕਟਰ ਮਾਰਚ।
ਗੁਰਦਾਸਪੁਰ 17 ਜਨਵਰੀ ( ਅਸ਼ਵਨੀ ) :- ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਬਿੱਲਾਂ ਦੀ ਵਾਪਸੀ ਲਈ ਸੰਯੁਕਤ ਕਿਰਸਾਨ ਮੋਰਚਾ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਦੀ ਰਿਹਰਸਲ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ਤੋਂ ਸ਼ੁਰੂ ਕਰਕੇ ਜਹਾਜ਼ ਚੌਕ ਹਨੁੰਮਾਨ ਚੌਕ ਅਤੇ ਸ਼ਹਿਰ ਦੇ ਬਜਾਰਾਂ ਵਿੱਚ ਦੀ ਹੋਕੇ ਕਾਹਨੂੰਵਾਨ ਚੌਕ ਵਿੱਚ ਸਮਾਪਤ ਹੋਈ। ਗੁਰਦਾਸਪੁਰ ਦੇ ਪਿੰਡਾਂ ਜੌੜਾ ਛਤਰਾਂ ਅਲੀ ਸ਼ੇਰ ਗੋਸਲ ਕੋਟ ਮੋਹਨ ਲਾਲ ਭੋਪੁਰ ਸੈਦਾ ਕੋਟਲੀ ਸ਼ਾਹਪੁਰ ਬਰੀਲਾ ਸੰਗਤਪੁਰਾ ਖੋਖਰ ਸੱਦਾ ਸੇਖਾ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਨੋਜਵਾਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠਆਪਣੇ ਟਰੈਕਟਰਾਂ ਸਮੇਤ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਇਸ ਟਰੈਕਟਰ ਪਰੇਡ ਰਿਹਸਲ ਵਿਚ ਪੁਜੇ। ਕਾਹਨੂੰਵਾਨ ਚੌਕ ਵਿੱਚ ਟਰੈਕਟਰ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਤਿਰਲੋਕ ਸਿੰਘ ਬਹਿਰਾਮਪੁਰ ਜ਼ਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਗੁਰਦਾਸਪੁਰ ਦਲਬੀਰ ਸਿੰਘ ਸ਼ਮਸ਼ੇਰ ਪੁਰ ਮੈਡਮ ਬਲਵਿੰਦਰ ਕੌਰ ਡੀ ਟੀ ਐਫ ਪੰਜਾਬ ਆਗੂ ਸੁਖਦੇਵ ਸਿੰਘ ਬਹਿਰਾਮਪੁਰ ਜੋਗਿੰਦਰ ਘੁਰਾਲਾ ਅਵਤਾਰ ਸਿੰਘ ਕੋਟ ਮੋਹਨ ਲਾਲ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਸਲਵਿੰਦਰ ਸਿੰਘ ਗੋਸਲ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਜਲ ਜੰਗਲ ਜ਼ਮੀਨ ਕੌਡੀਆਂ ਦੇ ਭਾਅ ਵੇਚ ਰਹੀ ਹੈ। ਨੌਜਵਾਨਾਂ ਨੂੰ ਦਿੱਲੀ ਜਾਣ ਲਈ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਰੈਲੀ ਲਈ ਵਲੰਟੀਅਰ ਡਿਊਟੀ ਦੇਣ ਲਈ ਆਪਣੇ ਆਪ ਨੂੰ ਪੇਸ਼ ਕਰਨ ਦਾ ਸੱਦਾ ਦਿੱਤਾ ਕਿਉਂਕਿ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਹ ਸੇਵਾ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ। ਕਲ ਅੰਤਰਰਾਸ਼ਟਰੀ ਕਿਸਾਨ ਔਰਤ ਦਿਵਸ ਵਿੱਚ ਪਿੰਡਾਂ ਵਿਚੋਂ ਵੱਡੀ ਗਿਣਤੀ ਔਰਤਾਂ ਨੂੰ ਸ਼ਮੂਲੀਅਤ ਕਰਵਾਉਣ ਲਈ ਤਿਆਰੀ ਜੁੱਟ ਜਾਣ ਦਾ ਹੋਕਾ ਦਿੱਤਾ। 26 ਜਨਵਰੀ ਨੂੰ ਦਿੱਲੀ ਜਾਣ 24 ਜਨਵਰੀ ਨੂੰ ਕਾਫ਼ਲੇ ਬਣਕੇ ਜਾਣ ਦਾ ਹੋਕਾ ਦਿੱਤਾ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp