ਜਿਲਾ ਨਿਵਾਸੀਆਂ ਲਈ ਜਾਣਕਾਰੀ ਹਾਸਿਲ ਕਰਨ ਦਾ ਆਖਰੀ ਤੇ ਸੁਨਿਹਰੀ ਮੌਕਾ
HOSHIARPUR (ADESH PARMINDER SINGH) ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੋਆਬਾ ਟਾਇਮਜ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ 29 ਜਨਵਰੀ ਮੰਗਲਵਾਰ ਨੂੰ ਨਗਰ ਨਿਗਮ ਦੇ ਦਫਤਰ ਵਿੱਖੇ ਇਕ ਵਿਸ਼ੇਸ਼ ਪ੍ਰਦਰਸ਼ਨੀ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਊਰਜਾ ਨਿਰਮਾਣ ਸਮੱਗਰੀ, ਸੋਲਰ ਪਲਾਂਟ ਅਤੇ ਘਰੇਲੂ ਉਪਕਰਣਾ ਸਬੰਧੀ ਜਿਲਾ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ ਮੇਲੇ ਵਿੱਚ ਪਹੁੱਚ ਕੇ ਵੱਧ ਤੋ ਵੱਧ ਜਾਣਕਾਰੀ ਹਾਸਲ ਕੀਤੀ ਜਾਵੇ ਤੇ ਨਵੀਨਤਮ ਟੈਕਨੋਲੋਜੀ ਨੂੰ ਅਪਨਾਇਆ ਜਾਵੇ ਤੇ ਪੈਸੇ ਦੀ ਵੀ ਬੱਚਤ ਕੀਤੀ ਜਾਵੇ।
ਇਸ ਸਬੰਧੀ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਦਰ•ਸ਼ਨੀ ਮੇਲੇ ਦੌਰਾਨ ਲੋਕਾਂ ਨੂੰ ਸੋਲਰ ਪਲਾਂਟ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ ਤੇ ਲੋਕ ਗਰਮੀਆਂ ਚ ਬਿਜਲੀ ਜਾਣ ਸਮੇਂ ਪਰੇਸ਼ਾਨੀ ਤੋਂ ਬਚ ਸਕਣ। ਲੋਕਾਂ ਨੂੰ ਘਰੇਲੂ ਊਪਕਰਣ ਲਗਾਉਣ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਘਰਾਂ ਵਿੱਚ ਸੋਲਰ ਪਲਾਂਟ ਲਗਾਕੇ ਊਰਜਾ ਪ੍ਰਾਪਤ ਕਰ ਸਕਣ ਤੇ ਬਿਜਲੀ ਤੇ ਪੈਸੇ ਦੋਨਾਂ ਦੀ ਬੱਚਤ ਕਰ ਸਕਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp