ਐਕਸ਼ਾਈਜ਼ ਵਿਭਾਗ ਦੀ ਟੀਮ ਵਲੋਂ ਪਿੰਡ ਬੁੱਢਾ ਬਾਲਾ ਅਤੇ ਨਾਲ ਲੱਗਦੇ ਖੇਤਰਾਂ ਵਿਚ ਛਾਪੇਮਾਰੀ-ਹਜ਼ਾਰਾਂ ਲਿਟਰ ਲਾਹਣ ਤੇ ਨਾਜਇਜ਼ ਸ਼ਰਾਬ ਬਰਾਮਦ
ਗੁਰਦਾਸਪੁਰ, 18 ਜਨਵਰੀ ( ਅਸ਼ਵਨੀ ) ਐਕਸਾਈਜ਼ ਵਿਭਾਗ ਦੀਆਂ ਟੀਮਾਂ ਵਲੋਂ ਜਿਲੇ ਅੰਦਰ ਲਗਾਤਾਰ ਨਜਾਇਜ਼ ਸ਼ਰਾਬ ਤੇ ਠੱਲ੍ਹ ਪਾਉਣ ਲਈ ਛਾਪਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਰਾਜਵਿੰਦਰ ਕੋਰ ਬਾਜਵਾ ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਿਲੇ ਅੰਦਰਰ ਨਾਜਾਇਜ਼ ਸ਼ਰਾਬ ਤੇ ਲਾਹਣ ਕੱਢਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਰਜਿੰਦਰ ਤਨਵਰ ਆਬਕਾਰੀ ਅਫਸਰ ਗੁਰਦਾਸਪੁਰ 1 ਅਤੇ 2 ਦੀ ਅਗਵਾਈ ਵਿਚ ਗੁਲਜ਼ਾਰ ਮਸੀਹ ਆਬਕਾਰੀ ਨਿਰੀਖਕ ਵਲੋਂ ਆਬਕਾਰੀ ਪੁਲਿਸ ਸਟਾਫ ਦੇ ਏ.ਐਸ.ਆਈ ਜਸਪਿੰਦਰ ਸਿੰਘ, ਏ.ਐਸ.ਆਈ ਹਰਿੰਦਰ ਸਿੰਘ, ਸੁਰਿੰਦਰਪਾਲ ਬੈੱਡ ਕਾਂਸਟੇਬਲ ਮਨਜੀਤ ਸਿੰਘ ਅਤੇ ਐਲ.ਸੀ.ਟੀ ਸਰਬਜੀਤ ਕੋਰ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਜ਼ਿਲਾ ਗੁਰਦਾਸਪੁਰ ਦੇ ਹਰਚੋਵਾਲ ਗਰੁਪ ਵਿਚ ਪਿੰਡ ਬੁੱਢਾ ਬਾਲਾ ਨਾਲ ਲੱਗਦੇ ਬਿਆਸ ਦਰਿਆ ਦੇ ਪਾਰ ਜਾ ਕੇ ਰੇਡ ਕੀਤਾ, ਜਿਥੋ ਕਾਫੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਉਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ 2000 ਲੀਟਰ ਦੀ ਸਮਰੱਥਾ ਵਾਲੀ ਇਕ ਪਾਣੀ ਵਾਲੀ ਟੈਂਕੀ, 1000 ਲੀਟਰ ਦੀ ਸਮਰੱਥਾ ਵਾਲੀਆਂ 20 ਪਲਾਸਟਿਕ ਤਰਪਾਲਾਂ ਅਤੇ 3 ਪਲਾਸਟਿਕ ਦੇ ਕੈਨਾਂ ਅਤੇ 1 ਲੋਹੇ ਦੀ ਡਰੰਮੀ, 2 ਲੋਹੇ ਦੇ ਟੀਨਾਂ ਵਿਚੋਂ ਕੁਲ 22000 ਕਿਲੋਗਰਾਮ ਲਾਹਣ ਬਰਾਮਦ ਕੀਤੀ ਗਈ ਅਤੇ ਮੌਕੇ ਤੇ ਨਸ਼ਟ ਕੀਤੀ ਗਈ। ਉਨਾਂ ਅੱਗੇ ਕਿਹਾ ਕਿ ਕਿ ਵਿਭਾਗ ਵਲੋਂ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਤਸਕਰਾਂ ਵਿਰੁੱਧ ਦੇਸੀ ਸ਼ਰਾਬ ਕੱਢਣ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp