LATEST: ਆਮ ਲੋਕਾਂ ਦਾ ਹੋਂਸਲਾ ਵਧਾਉਣ ਲਈ ਅੱਜ ਕੋਵਿਡ ਵੈਕਸੀਨ ਦੀ ਰਸਮੀ ਸ਼ੁਰੂਆਤ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ , ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਵੱਲੋ ਆਪਣਾ ਟੀਕਾਕਰਨ ਕਰਵਾ ਕੇ ਕੀਤੀ

ਹੁਸ਼ਿਆਰਪੁਰ 18 ਜਨਵਰੀ ( ਆਦੇਸ਼, ਕਰਨ ਲਾਖਾ     ਕੋਵਿਡ -19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ ਵਿੱਚ 16 ਜਨਵਰੀ ਤੋ ਹੋ ਚੁੱਕੀ ਹੈ ਅਤੇ ਸ਼ਹਿਰ ਹੁਸ਼ਿਆਰਪੁਰ ਵਿੱਚ ਅੱਜ ਇਸ ਦੀ ਰਸ਼ਮੀ ਸ਼ੁਰੂਆਤ ਇਕ ਨਿਜੀ ਹਸਪਤਾਲ ਤੋ ਜਿਲੇ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋ ਆਪਣਾ ਟੀਕਾਕਰਨ ਕਰਵਾ ਕੇ ਕੀਤੀ  । 

ਇਸ ਮੋਕੇ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ ਵੈਕਸੀਨ ਲਗਾਉਣ ਨਾਲ ਸਰੀਰ ਵਿੱਚ ਬਿਮਾਰੀਆ ਖਾਸ ਕਰਕੇ ਕੋਵਿਡ 19-ਵਾਇਰਸ ਪ੍ਰਤੀ ਲੜਨ ਦੀ ਸਮੱਰਥਾ ਵੱਧ ਜਾਵੇਗੀ ਅਤੇ  ਇਹ ਵੈਕਸੀਨ ਪੂਰੀ ਤਰਾ ਸੁਰੱਖਿਅਤ ਹੈ ਅਤੇ ਇਸਦਾ ਕੋਈ ਬੁਰਾ ਪ੍ਰਭਾਵ ਵੀ ਨਹੀ ਹੈ । ਕੋਵਿਡ ਟੀਕਾਕਰਨ ਤੋ ਬਆਦ ਵੀ ਸਾਨੂੰ ਸਿਹਤ ਐਡਵਾਈਜਰੀ ਜਿਵੇ ਮਾਸਿਕ ਲਗਾਵਾਉਣਾ , ਸਮਾਜਿਕ ਦੂਰੀ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਾ ਪਵੇਗੀ ਤਾ ਜੋ ਕੋਰੋਨਾ ਤੇ ਜਿੱਤ ਹਾਸਲ ਕੀਤੀ ਜਾ ਸਕੇ । ਉਹਨਾਂ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰਵਾਉਣ ਦਾ ਉਹਨਾਂ ਦਾ ਮਕਸਦ ਸਾਰੇ ਸਿਹਤ ਅਧਿਆਕਰੀਆ ਅਤੇ ਕਹਰਮਚਾਰੀਆ ਦੇ ਮਨ ਵਿੱਚੋ ਵੈਕਸੀਨ ਸਬੰਧੀ ਡਰ ਖਤਮ ਕਰਨਾ ਹੈ , ਤਾਂ ਜੋ ਪ੍ਰਈਵੇਟ ਅਤੇ ਸਰਕਾਰੀ ਸਿਹਤ ਸੰਸਥਵਾਂ ਦਾ ਅਮਲਾ ਟੀਕਾਕਰਨ ਲਈ ਅੱਗੇ ਆਵੇ ।

Advertisements

ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ , ਜਿਲਾਂ ਪਰਿਵਾਰ ਭਲਾਈ ਅਫਸਰ ਡਾ ਅਰੁਣ ਵਰਮਾ ,  ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਆਪਣਾ ਕੋਵਿਡ ਟੀਕਾਕਰਨ ਕਰਵਾਇਆ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply