ਜਿਲ੍ਹਾ ਸਿੱਖਿਆ ਅਫਸਰ ਐਲੀ: ਬਲਦੇਵ ਰਾਜ ਵੱਲੋਂ ਸਕੂਲ ਮੁੱਖੀਆਂ ਨਾਲ ਪ੍ਰੇਰਨਾਤਮਕ ਮੀਟਿੰਗ

ਮਿਸਨ ਸਤ ਪ੍ਰਤੀਸਤ ਨੂੰ ਲੈ ਕੇ ਜਿਲ੍ਹਾ ਸਿੱਖਿਆ ਅਫਸਰ ਐਲੀ: ਵੱਲੋਂ ਸਕੂਲ ਮੁੱਖੀਆਂ ਨਾਲ ਪ੍ਰੇਰਨਾਤਮਕ ਮੀਟਿੰਗ
ਮਿਸ਼ਨ ਸਤ ਪ੍ਰਤੀਸਤ ਲਈ ਅਧਿਆਪਕ ਸੰਭਵ ਯਤਨ ਕਰਨ : ਬਲਦੇਵ ਰਾਜ
ਪਠਾਨਕੋਟ: 18 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )   ਮਿਸਨ ਸਤ-ਪ੍ਰਤੀਸਤ ਤਹਿਤ ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਰੋਜਾਨਾ ਜਿਲ੍ਹੇ ਦੇ ਅਧਿਆਪਕਾਂ ਨਾਲ ਮੀਟਿੰਗਾਂ ਕਰਕੇ ਵਧੀਆਂ ਨਤੀਜਿਆਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਵੱਲੋਂ ਅੱਜ ਬਲਾਕ ਧਾਰ-2 ਦੇ ਸਕੂਲ ਮੁਖੀਆਂ ਅਤੇ ਇੰਚਾਰਜਾਂ ਨਾਲ ਬਲਾਕ ਦਫਤਰ ਧਾਰ-2 ਅਤੇ ਬਲਾਕ ਪਠਾਨਕੋਟ-2 ਦੇ ਸਕੂਲ ਮੁਖੀਆ ਅਤੇ ਇੰਚਾਰਜਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਜਸਵਾਲੀ ਵਿਖੇ ਪ੍ਰੇਰਨਾਤਮਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਹਾਜਰ ਸਕੂਲ ਮੁਖੀਆ ਨਾਲ ਦਸੰਬਰ ਮਹੀਨੇ ਬੱਚਿਆਂ ਦੇ  ਲਏ ਗਏ ਆਨ-ਲਾਈਨ ਟੈਸਟ ਸੰਬੰਧੀ ਅੰਕੜਾ ਮੁਲਾਂਕਣ ਵੀ ਕੀਤਾ ਗਿਆ।
ਇਸ ਦੌਰਾਨ ਸੰਬੋਧਨ ਕਰਦਿਆਂ  ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਕਿਹਾ ਕਿ ਕੋਵਿਡ 19 ਦੌਰਾਨ ਸਕੂਲ ਭਾਵੇਂ ਬੰਦ ਸਨ ਪਰ ਸਿੱਖਿਆ ਵਿਭਾਗ ਵੱਲੋਂ ਘਰ ਬੈਠੇ ਬੱਚਿਆਂ ਲਈ ਵੱਖ ਵੱਖ ਸਾਧਨਾਂ ਦੁਆਰਾਂ ਆਨ-ਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਵਿਭਾਗ ਵੱਲੋਂ ਅਜੇ ਵੀ ਰੇਡੀਓ , ਟੀ.ਵੀ., ਯੂ ਟਿਊਬ , ਵੱਟਸਐਪ ਅਤੇ ਐਜੁਕੇਅਰ ਐਪ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਨਲਾਈਨ ਸਿੱਖਿਆ ਲਗਾਤਾਰ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਪੰਜਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਸਕੂਲ ਖੁੱਲਣ ਨਾਲ ਬੱਚਿਆਂ ਤੇ ਅਧਿਆਪਕਾਂ ਵਿੱਚ ਵਿਸੇਸ ਉਤਸਾਹ ਦਿੱਖ ਰਿਹਾ ਹੈ।
ਕਾਰਜਕਾਰੀ ਬੀਪੀਈਓ ਬਲਾਕ ਪਠਾਨਕੋਟ-2 ਵਿਜੇ ਕੁਮਾਰ ਨੇ ਅਧਿਆਪਕਾਂ ਨੂੰ ਮਿਸਨ ਸਤ-ਪ੍ਰਤੀਸਤ ਦੀ ਪ੍ਰਾਪਤੀ ਲਈ ਕਮਜੋਰ ਵਿਦਿਆਰਥੀਆਂ ਤੇ ਵਿਸੇਸ ਜੋਰ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਮੂਹ ਸਕੂਲ ਮੁਖੀਆਂ ਨੂੰ ਜਲਦ ਤੋਂ ਜਲਦ ਸਟੇਜ-2 ਦੇ ਸਮਾਰਟ ਸਕੂਲ ਪੈਰਾਮੀਟਰ ਪੂਰੇ ਕਰਨ ਲਈ ਉਤਸਾਹਿਤ ਕੀਤਾ।
 ਇਸ ਮੌਕੇ ਤੇ ਸਕੂਲ ਮੁਖੀ ਮਨੋਹਰ ਲਾਲ, ਤਰੁਣ ਪਠਾਨੀਆ ਕਲਰਕ ਦਫਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ, ਸੀਐਚਟੀ ਸੁਨੀਲ ਕੁਮਾਰ, ਸੀਐਚਟੀ ਬਲਬੀਰ ਚੰਦ, ਰਾਕੇਸ ਬਖਸੀ, ਪਵਨ ਸਭਰਵਾਲ, ਲਲਿਤਾ, ਨੇਹਾ ਸੈਣੀ, ਸੀਮਾ ਗੁਪਤਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply