LATEST BIG NEWS: ਬੀਜੇਪੀ ਸਰਕਾਰ  ਵੱਲੋਂ ‘ਭੰਗ ਦੀ ਖੇਤੀ ਸ਼ੁਰੂ ਕਰਨ ਦੀਆਂ ਤਿਆਰੀਆਂ, ਹੱਕ ਵਿੱਚ ਖੜ੍ਹੇ ਅਧਿਕਾਰੀਆਂ ਦੀ ਦਲੀਲ ਹੈ ਕਿ ਭੰਗ ਦੀ ਖੇਤੀ ਨਾਲ ਅਰਥ-ਵਿਵਸਥਾ ਮਜ਼ਬੂਤ ਹੋਵੇਗੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਬੀਜੇਪੀ ਸਰਕਾਰ  ਵੱਲੋਂ ‘ਭੰਗ ਦੀ ਖੇਤੀ ਸ਼ੁਰੂ ਕਰਨ ਦੀਆਂ ਤਿਆਰੀਆਂ’ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦੀ ਵੱਖਵੱਖ ਮੰਤਵਾਂ ਲਈ ਭੰਗ ਦੀ ਕੰਟਰੋਲਡ ਖੇਤੀ ਕਰਨ ਦੀ ਯੋਜਨਾ ਹੈ। ਭੰਗ (Cannabis Cultivation) ਨੂੰ ਮੁੱਖ ਤੌਰ ਉੱਤੇ ਮੈਡੀਕਲ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਸਰਕਾਰ ਨੇ ਹੁਣ ਉੱਤਰਾਖੰਡ ਤੇ ਹੋਰਨਾਂ ਰਾਜਾਂ ਤੋਂ ਸੁਝਾਅ ਮੰਗੇ ਹਨ।

ਜੇ ਹਿਮਾਚਲ ਸਰਕਾਰ ਦੇ ਇਸ ਪ੍ਰਸਤਾਵ ਬਾਰੇ ਕੋਈ ਅੰਤਿਮ ਫ਼ੈਸਲਾ ਲੈ ਲਿਆ ਗਿਆਤਾਂ ਘੱਟ ਨਸ਼ੇ ਵਾਲੀਆਂ ਭੰਗ ਦੀਆਂ ਕਿਸਮਾਂ ਦੀ ਖੇਤੀ ਹਿਮਾਚਲ ਪ੍ਰਦੇਸ਼ ਵਿੱਚ ਸ਼ੁਰੂ ਹੋ ਸਕਦੀ ਹੈ। ਇਸ ਪ੍ਰਸਤਾਵ ਦੇ ਹੱਕ ਵਿੱਚ ਖੜ੍ਹੇ ਅਧਿਕਾਰੀਆਂ ਦੀ ਦਲੀਲ ਹੈ ਕਿ ਭੰਗ ਦੀ ਖੇਤੀ ਨਾਲ ਸੂਬੇ ਦੀ ਦਿਹਾਤੀ ਅਰਥਵਿਵਸਥਾ ਮਜ਼ਬੂਤ ਹੋਵੇਗੀ।

ਹਿਮਾਚਲ ਵਿਧਾਨ ਸਭਾ ’ਚ ਭੰਗ ਦੀ ਖੇਤੀ ਸ਼ੁਰੂ ਕਰਨ ਦਾ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ। 

ਕੁੱਲੂਮਨਾਲੀਮੰਡੀਸ਼ਿਮਲਾਸਿਰਮੌਰ ਤੇ ਚੰਬਾ ਜਿਹੇ ਹਿਮਾਚਲ ਦੇ ਕਈ ਭਾਗਾਂ ਵਿੱਚ ਭੰਗ ਦੀ ਖੇਤੀ ਲਈ ਅਨੁਕੂਲ ਮੌਸਮਆਬੋਹਵਾ ਅਤੇ ਮਾਹੌਲ ਹੈ।

ਕੁੱਲੂ ਹਲਕੇ ਦੇ ਵਿਧਾਇਕ ਸੁੰਦਰ ਠਾਕੁਰ ਨੇ ਕਿਹਾ ਕਿ ਭੰਗ ਦੇ ਪੌਦੇ ਦੇ ਹਰੇਕ ਹਿੱਸੇ ਦੀ ਵਰਤੋਂ ਹੁੰਦੀ ਹੈ। ਤੁਸੀਂ ਉਸ ਨੂੰ ਖਾਣ ਲਈ ਵੀ ਵਰਤ ਸਕਦੇ ਹੋਇਸ ਪੌਦੇ ਤੋਂ ਤੁਸੀਂ ਜੁੱਤੀਆਂ ਵੀ ਬਣਾ ਸਕਦੇ ਹੋਕੱਪੜੇਰੱਸੀਆਂ ਤੇ ਦਵਾਈਆਂ ਵੀ ਤਿਆਰ ਕਰ ਸਕਦੇ ਹੋ।


Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply