BREAKING..ਦਸੂਹਾ ‘ਚ 200 ਗ੍ਰਾਮ ਅਫੀਮ ਸਮੇਤ ਇੱਕ ਕਾਬੂ


(ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਦਸੂਹਾ ਮੁਨੀਸ਼ ਸ਼ਰਮਾ)

ਦਸੂਹਾ 18 ਜਨਵਰੀ (ਚੌਧਰੀ ) :ਮਾਣਯੋਗ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਰਵਿੰਦਰਪਾਲ ਸਿੰਘ ਸੰਧੂ, ਪੁਲਿਸ ਕਪਤਾਨ-ਤਫਤੀਸ਼, ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮਨੀਸ਼ ਕੁਮਾਰ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਹਦਾਇਤ ਮੁਤਾਬਿਕ ਥਾਣਾ ਦਸੂਹਾ ਦੀ ਪੁਲਿਸ ਵੱਲੋਂ ਦੌਰਾਨੇ ਗਸਤ 200 ਗ੍ਰਾਮ ਅਫੀਮ ਅਜਾਇਬ ਸਿੰਘ ਉਰਫ ਜੈਬਾ ਪੁੱਤਰ ਬਚਨ ਸਿੰਘ ਵਾਸੀ ਖੋਖਰਵਾਲ ਥਾਣਾ ਸ੍ਰੀ ਹਰਗੋਬਿੰਦਪੁਰ ਜਿਲ੍ਹਾ ਗੁਰਦਾਸਪੁਰ ਪਾਸੋਂ ਬ੍ਰਾਮਦ ਕੀਤੀ ਹੈ।ਅੱਜ ਐਸ.ਆਈ ਤਰਸੇਮ ਸਿੰਘ ਨੰਬਰ 1715/ਹੁਸ਼ਿ: ਥਾਣਾ ਦਸੂਹਾ ਸਮੇਤ ਪੁਲਿਸ ਪਾਰਟੀ ਦੇ ਬਾਸਿਲਸਿਲਾ ਗਸਤ ਬਾ ਚੈਕਿੰਗ ਸੁੱਕੀ ਪੁਰਸ਼ਾਂ ਦੇ ਸਬੰਧ ਵਿੱਚ ਟੀ ਪੁਆਇੰਟ ਹਾਜੀਪੁਰ ਚੌਂਕ ਦਸੂਹਾ ਤੋਂ ਬੱਸ ਸਟੈਂਡ ਦਸੂਹਾ ਵੱਲ ਨੂੰ ਆ ਰਿਹਾ ਸੀ। ਜਦ ਪੁਲਿਸ ਪਾਰਟੀ ਬੰਸ ਸਟੈਂਡ ਦਸੂਹਾ ਪੁੱਜਾ ਤਾਂ ਇੱਕ ਸਰਦਾਰ ਵਿਅਕਤੀ ਬੱਸ ਸਟੈਂਡ ਦਸੂਹਾ ਖੜਾ ਸੀ ਤਾਂ ਪੁਲਿਸ ਪਾਰਟੀ ਨੂੰ ਬਾ ਵਰਦੀ ਦੇਖ ਕੇ ਯਕਦਮ ਘਬਰਾ ਕੇ ਦੌੜਨ ਦੀ ਕੋਸ਼ਿਸ਼ ਕਰ ਲੱਗਾ ਤਾਂ ਐਸ.ਆਈ. ਤਰਸੇਮ ਸਿੰਘ ਨੇ ਸ਼ੱਕ ਦੀ ਬਿਨ੍ਹਾਂ ਪਰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਅਜਾਇਬ ਸਿੰਘ ਉਰਫ ਜੈਬਾ ਪੁੱਤਰ ਬਚਨ ਸਿੰਘ ਵਾਸੀ ਖੋਖਰਵਾਲ ਥਾਣਾ  ਹਰਗੋਬਿੰਦਪੁਰ ਜਿਲ੍ਹਾ ਗੁਰਦਾਸਪੁਰ ਦੱਸਿਆ। ਜਿਸ ਦੀ ਜਾਬਤੇ ਮੁਤਾਬਿਕ ਤਲਾਸ਼ੀ ਕਰਨ ਤੇ ਉਸਦੇ ਪਹਿਨੇ ਹੋਏ ਪਜਾਮੇ ਦੀ ਸੱਜੇ ਜੇਬ
ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਬਰਾਮਦ ਹੋਇਆ। ਜਿਸ ਨੂੰ ਚੈਕ ਕਰਨ ਤੇ ਅਫੀਮ ਬਰਾਮਦ ਹੋਈ। ਜਿਸ ਤੇ ਕੰਪਿਊਟਰ ਕੰਡੇ ਦਾ ਪ੍ਰਬੰਧ ਕਰਕੇ ਲਿਫਾਫੇ ਦਾ ਵਜਨ ਕਰਨ ਤੇ 200 ਗ੍ਰਾਮ ਅਫੀਮ ਹੋਈ। ਜਿਸ ਸਬੰਧੀ ਮੁਕੱਦਮਾਂ ਨੰਬਰ 08 ਮਿਤੀ 18 ਜਨਵਰੀ ਜੁਰਮ 18 (B) 61-85 ਐਨ ਡੀ ਪੀ ਐਸ ਐਕਟ  ਥਾਣਾ ਦਸੂਹਾ ਦਰਜ ਕਰਕੇ ਆਰੋਪੀ ਅਜਾਇਬ ਸਿੰਘ ਉਰਫ ਜੈਬਾ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ। ਜਿਸ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply