ਸ.ਸਤਵਿੰਦਰ ਪਾਲ ਸਿੰਘ ਢੱਟ ਨੂੰ ਸ਼੍ਰੋਮਣੀ ਅਕਾਲੀ ਦਲ ਡੇਮੋਕ੍ਰਟਿਕ ਦਾ ਜਿਲਾ ਪ੍ਰਧਾਨ ਬਣਨ ਤੇ ਵਧਾਈ………….

(ਸ.ਸਤਵਿੰਦਰ ਪਾਲ ਸਿੰਘ ਢੱਟ ਦੀ ਪ੍ਰੋਫਾਈਲ ਫੋਟੋ)

ਗੜਦੀਵਾਲਾ 19 ਜਨਵਰੀ (ਚੌਧਰੀ) : ਅੱਜ ਗੜ੍ਹਦੀਵਾਲਾ ਵਿੱਖੇ ਸ. ਜਗਤਾਰ ਸਿੰਘ ਬਲਾਲਾ ਡਾਇਰੈਕਟਰ ਮਿਲਕ ਪਲਾਂਟ ਅਤੇ ਸ. ਮਨਜੀਤ ਸਿੰਘ ਰੋਬੀ ਸਾਬਕਾ ਐਮ ਸੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ। ਜਿਸ ਵਿੱਚ ਸ.ਸਤਵਿੰਦਰ ਪਾਲ ਸਿੰਘ ਢੱਟ ਨੂੰ ਸ਼੍ਰੋਮਣੀ ਅਕਾਲੀ ਦਲ ਡੇਮੋ.ਦਾ ਜਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਗਈ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਮੈਂਬਰ ਰਾਜ ਸਭਾ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਉਪਰੋਕਤ ਦੋਨਾਂ ਆਗੂਆਂ ਵਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।ਉਹਨਾਂ ਕਿਹਾ ਕਿ ਢੀਂਡਸਾ ਸਾਬ ਨੇ ਬਹੁਤ ਮਿਹਨਤੀ ਆਗੂ ਨੂੰ ਜਿਲ੍ਹਾ ਹੁਸ਼ਿਆਰਪਰ ਦੀ ਜਿੰਮੇਵਾਰੀ ਦਿੱਤੀ ਹੈ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਵਿਸ਼ਵਾਸ ਦਿਵਾਇਆ ਕਿ ਸ, ਢੱਟ ਨਾਲ ਮਿਲ ਜਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਡੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਨਾਲ ਹੀ ਓਨਾ ਨੇ ਸਭ ਨੂੰ ਬੇਨਤੀ ਕੀਤੀ ਕਿ ਦਿੱਲੀ ਵਿਚ ਜੋ ਕਿਸਾਨਾਂ ਦਾ ਸੰਘਰਸ਼ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਿਹਾ ਹੈ ਉਸ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ 23 ਤਰੀਕ ਨੂੰ ਦਿੱਲੀ ਜਾਣ ਵਾਸਤੇ ਵੀ ਬੇਨਤੀ ਕੀਤੀ।
ਮੀਟਿੰਗ ਵਿੱਚ ਸ਼ਾਮਲ ਸਨ ਹਰਕਮਲਜੀਤ ਸਿੰਘ ਸਹੋਤਾ, ਜਸਦੀਪ ਸਿੰਘ ਰਮਦਾਸਪੁਰ, ਲੱਕੀ ਸ਼ਰਮਾ, ਗੁਰਮੀਤ ਸਿੰਘ ਜੱਜ, ਰਸ਼ਮਿੰਦਰ ਸਿੰਘ ਕੰਗ, ਦਿਲਬਾਗ ਸਿੰਘ ਬਲਾਲਾ ਕਰਮਜੀਤ ਸਿੰਘ ਮੱਲ੍ਹੀ, ਗੁਰਤੇਜ ਸਿੰਘ ਕੁੰਢਾਲ, ਪਰਮਜੀਤ ਸਿੰਘ, ਹਰਵਿੰਦਰ ਸਿੰਘ ਬਲਾਲਾ, ਮਨਿੰਦਰ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ ਸਹੋਤਾ, ਕੁਲਵੰਤ ਸਿੰਘ ਬਾਹਗਾ, ਧਰਮ ਸਿੰਘ ਅਤੇ ਹੋਰ ਸਾਰੇ ਵਰਕਰ ਸ਼ਾਮਲ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply