ਵੱਡੀ ਖ਼ਬਰ: ਸੁੰਦਰ ਸ਼ਾਮ ਅਰੋੜਾ ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਜ਼ਿਲਾ ਹੁਸ਼ਿਆਰਪੁਰ ਨੂੰ 246.01 ਕਰੋੜ ਰੁਪਏ ਦੇ ਦੇ ਫੰਡ  ਜਾਰੀ ਕਰਵਾਉਣ ਚ ਕਾਮਯਾਬ

ਸੁੰਦਰ ਸ਼ਾਮ ਅਰੋੜਾ, ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਜ਼ਿਲਾ ਹੁਸ਼ਿਆਰਪੁਰ ਨੂੰ 246.01 ਕਰੋੜ ਰੁਪਏ ਦੇ ਦੇ ਫੰਡ  ਜਾਰੀ ਕਰਵਾਉਣ ਚ ਕਾਮਯਾਬ

ਹੁੁਸ਼ਿਆਰਪੁੁਰ (ਆਦੇਸ਼, ਕਰਨ  )

ਸੁੰਦਰ ਸ਼ਾਮ ਅਰੋੜਾ, ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਜ਼ਿਲਾ ਹੁਸ਼ਿਆਰਪੁਰ ਨੂੰ 246.01 ਕਰੋੜ ਰੁਪਏ ਦੇ ਦੇ ਫੰਡ  ਜਾਰੀ ਕਰਵਾਉਣ ਚ ਕਾਮਯਾਬ ਰਹੇ ਹਨ. ਅਨੇਕਾਂ ਲੋਕਾਂ ਤੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਵੱਡੀ ਗ੍ਰਾੰਟ ਨਾਲ ਵੱਡੇ ਪੱਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਿਕਾਸ ਹੋਵੇਗਾ। ਕੈਬਨਿਟ ਮੰਤਰੀ
ਸੁੰਦਰ ਸ਼ਾਮ ਅਰੋੜਾ ਨੇ ਇਸ ਸੰਬੰਧ ਚ ਕਿਹਾ ਹੈ ਕਿ ਹੁਸ਼ਿਆਰਪੁਰ ਦੇ ਵਿਕਾਸ ਚ ਕੋਈ ਕਮੀ ਨਹੀਂ ਰਹਿਣ ਦਿਤੀ ਜਾਵੇਗੀ ਅਤੇ ਹੋਰ ਜ਼ਿਆਦਾ ਗ੍ਰਾਂਟ ਲਿਆਂਦੀ ਜਾਵੇਗੀ ਤਾ ਜੋ ਜ਼ਿਲੇ ਦਾ ਸਰਬ-ਪੱਖੀ ਵਿਕਾਸ ਹੋ ਸਕੇ 
ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮਾਰਟ ਵਿਲੇਜ ਮੁੁਹਿੰਮ (ਐਸ.ਵੀ.ਸੀ.) ਦੇ ਦੂਜੇ ਪੜਾਅ ਤਹਿਤ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਾਰੇ 22 ਜ਼ਿਲਿਆਂ ਦੀਆਂ 13,265 ਪੰਚਾਇਤਾਂ ਨੂੰ 3445.14 ਕਰੋੜ ਰੁੁਪਏ ਦੇ ਫੰਡ ਜਾਰੀ ਕੀਤੇ ਹਨ। । ਇਸ ਵਿਚੋਂ ਐਸ.ਵੀ.ਸੀ. ਤਹਿਤ 1603.83 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਦਕਿ 14ਵੇਂ ਵਿੱਤ ਕਮਿਸ਼ਨ ਅਧੀਨ 1539.91 ਕਰੋੜ ਰੁੁਪਏ ਅਲਾਟ ਕੀਤੇ ਗਏ ਹਨ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ 301.4 ਕਰੋੜ ਰੁੁਪਏ ਦੀ ਵੰਡ ਕੀਤੀ ਗਈ ਹੈ।
 
ਜ਼ਿਕਰਯੋਗ ਹੈ ਕਿ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੌਜੂਦਾ ਬੁੁਨਿਆਦੀ ਦੀ ਅਪਗ੍ਰੇਡੇਸ਼ਨ ਲਈ ਐਸ.ਵੀ.ਸੀ. ਦੇ ਦੂਜੇ ਪੜਾਅ ਦੌਰਾਨ 2775 ਕਰੋੜ ਰੁਪਏ ਦੀ ਲਾਗਤ ਨਾਲ 48,910 ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ।
ਜ਼ਿਲਾ ਪੱਧਰ ਤੇ ਫੰਡਾਂ ਦੀ ਵੰਡ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁੁਲਾਰੇ ਨੇ ਦੱਸਿਆ ਕਿ ਵਿੱਚ ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਹੁੁਸ਼ਿਆਰਪੁੁਰ ਜ਼ਿਲੇ ਨੂੰ 246.01 ਕਰੋੜ ਰੁਪਏ  ਦੇ ਫੰਡ  ਜਾਰੀ ਕੀਤੇ ਗਏ ਹਨ। ਇਸੇ ਤਰਾਂ 1038 ਪੰਚਾਇਤਾਂ  ਵਾਲੇ ਪਟਿਆਲਾ ਜ਼ਿਲੇ ਨੂੰ 150.39 ਕਰੋੜ ਰੁੁਪਏ ਅਤੇ 941 ਪੰਚਾਇਤਾਂ ਵਾਲੇ ਲੁੁਧਿਆਣਾ ਜ਼ਿਲੇ ਨੂੰ 231.58 ਕਰੋੜ ਰੁੁਪਏ ਅਲਾਟ ਕੀਤੇ ਗਏ ਹਨ।ਇਸੇ ਤਰਾਂ ਜਲੰਧਰ(898 ਪੰਚਾਇਤਾਂ) ਨੂੰ 172.94 ਕਰੋੜ ਰੁਪਏ ਜਦਕਿ ਕੁੱਲ 860 ਪੰਚਾਇਤਾਂ ਵਾਲੇ ਅੰਮਿ੍ਰਤਸਰ ਜ਼ਿਲੇ ਨੂੰ 191.24 ਕਰੋੜ ਰੁਪਏ ਰੱਖੇ ਗਏ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply