ਕੁੱਲ ਹਿੰਦ ਕਿਸਾਨ ਸਭਾ ਵਲੋਂ ਜੀਓ ਦਫਤਰ ਦਸੂਹਾ ਮੋਹਰੇ ਧਰਨਾ ਲਗਾਤਾਰ ਜਾਰੀ

ਗੜ੍ਹਦੀਵਾਲਾ 19 ਜਨਵਰੀ (ਚੌਧਰੀ) : ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ,ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਚੈਂਚਲ ਸਿੰਘ ਪਵਾ, ਚਲਕਾਮਰੇਡ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ ਜਾਰੀ ਰਿਹਾ । ਇਸ ਮੌਕੇ ਇਸ ਮੌਕੇ ਉਨਾਂ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਡੱਟੇ ਹੋਏ ਹਨ। ਜਿਸ ਵਿੱਚ ਲਗਭਗ 100 ਦੇ ਕਰੀਬ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ। ਜੱਦ ਤੱਕ ਕੇਂਦਰ ਸਰਕਾਰ ਵਲੋਂ ਖੇਤੀ ਸਬੰਧ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤੱਦ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਨਿਰਮਲਜੀਤ ਸਿੰਘ ਕੱਲੋਵਾਲ, ਸੁੱਖਾ ਸਿੰਘ ਕੋਲੀਆਂ, ਸੰਨੀ ਕੁਮਾਰ ਸ਼ਾਹਪੁਰ, ਚੈਂਚਲ ਸਿੰਘ ਪਵਾ, ਚਰਨਜੀਤ ਸਿੰਘ ਚਠਿਆਲ, ਹਰਪਾਲ ਸਿੰਘ ਸਾਹੂ, ਕੁਲਵੰਤ ਸਿੰਘ ਉੱਚੀ ਬੱਸੀ ਸਮੇਤ ਹੋਰ ਸਾਥੀ ਹਾਜ਼ਰ ਸਨ। 
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply