ਗੁਰਦਾਸਪੁਰ 20 ਜਨਵਰੀ ( ਅਸ਼ਵਨੀ ) :- ਪੰਜਾਬ ਸਰਕਾਰ ਵੱਲੋਂ ਨੋਟੀਫੀਕੇਸ਼ਨ ਜਾਰੀ ਕਰਕੇ ਪੰਜਾਬ ਵਿਚਲੀਆਂ ਨਗਰ ਕੌਸਿਲਾ ਅਤੇ ਕਾਰਪੋਰੇਸ਼ਨਾਂ ਦੀਆ ਚੋਣਾਂ 14 ਫ਼ਰਵਰੀ ਨੂੰ ਕਰਵਾਉਣ ਦੇ ਐਲਾਨ ਨਾਲ ਹੀ ਜਿਲਾਂ ਗੁਰਦਾਸਪੁਰ ਦੀਆ 6 ਕੌਂਸਲਾਂ ਵਿੱਚ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਵੱਲੋਂ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ। ਜਿਲਾਂ ਗੁਰਦਾਸਪੁਰ ਵਿੱਚ ਪੈਂਦੀਆਂ ਨਗਰ ਕੌਂਸਲਾਂ ਵਿਚੋ ਜਿਨਾਂ ਕਮੇਟੀਆਂ ਵਿੱਚ ਚੋਣ 14 ਫ਼ਰਵਰੀ ਨੂੰ ਹੋਣੀ ਹੈ ਉਨਾ ਵਿੱਚ ਗੁਰਦਾਸਪੁਰ , ਦੀਨਾਨਗਰ ,ਧਾਰੀਵਾਲ,ਕਾਦੀਆ,ਸ਼੍ਰੀ ਹਰਗੋਬਿੰਦਪੁਰ , ਫ਼ਤਿਹਗੜ ਚੂੜੀਆਂ ਅਤੇ ਨਗਰ ਨਿਗਮ ਬਟਾਲਾ ਵਿਖੇ ਚੋਣ ਹੋਣੀ ਹੈ।ਪੰਜਾਬ ਵਿੱਚ 2012 ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਹੌਦ ਵਿੱਚ ਆਉਣ ਉਪਰਾਂਤ ਸਰਕਾਰ ਵੱਲੋਂ ਜਨਵਰੀ 2015 ਵਿੱਚ ਨਗਰ ਕੋਸਲ ਦੀਆ ਚੋਣਾਂ ਕਰਵਾਈਆਂ ਗਈਆ ਸਨ ਜਿਸ ਦੋਰਾਨ ਜਿਲਾ ਗੁਰਦਾਸਪੁਰ ਦੀਆ ਸਾਰੀਆਂ ਨਗਰ ਕੌਂਸਲਾਂ ਉੱਪਰ ਅਕਾਲੀ-ਭਾਜਪਾ ਗਠਜੋੜ ਵੱਲੋਂ ਤੇ ਜਿੱਤ ਹਾਸਲ ਕੀਤੀ ਗਈ ਸੀ । ਸਾਲ 2015 ਦੋਰਾਨ ਨਗਰ ਕੋਸ਼ਲ ਗੁਰਦਾਸਪੁਰ ਦੇ ਕੁਲ 27 ਵਾਰਡਾਂ ਵਿੱਚ ਅਕਾਲੀ ਦਲ ਬਾਦਲ 6,ਭਾਜਪਾ 7,ਕਾਂਗਰਸ 5 ਅਤੇ ਅਜ਼ਾਦ ਉਮੀਦਵਾਰਾਂ ਨੇ 9 ਵਾਰਡਾਂ ਤੇ ਜਿੱਤ ਹਾਸਲ ਕੀਤੀ ਸੀ । ਉਸ ਵੇਲੇ ਇਹ ਵੀ ਚਰਚਾ ਸੀ ਕਿ ਕਾਂਗਰਸ ਦੇ ਇਕ ਧੜੇ ਵੱਲੋਂ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਆਪਣੇ ਧੜੇ ਦੇ ਕਾਂਗਰਸੀਆ ਨੂੰ ਅਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ਵਿੱਚ ਉਤਾਰੀਆਂ ਗਿਆ ਸੀ ਭਾਂਵੇ ਇਸ ਧੜੇ ਦੇ ਕਾਂਗਰਸੀ ਜਿੱਤ ਹਾਸਲ ਨਹੀਂ ਕਰ ਸਕੇ ਸਨ ਪਰ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿੱਤਾਉਣ ਦਾ ਕਾਰਨ ਬਣੇ ਸਨ । ਇਸੇ ਤਰਾ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਅਜ਼ਾਦ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ । ਅਕਾਲੀ ਭਾਜਪਾ ਗਠਜੋੜ ਨੂੰ 13 ਵਾਰਡਾਂ ਤੇ ਜਿੱਤ ਹਾਸਲ ਹੋਈ ਸੀ ਤੇ ਭਾਜਪਾ ਦਾ ਇਕ ਧੜਾ ਆਪਣੇ ਧੜੇ ਦੇ ਕੌਂਸਲਰ ਨੂੰ ਪ੍ਰਧਾਨ ਬਣਾਉਣਾ ਚਾਹੁੰਦਾ ਸੀ ਜਦੋਂ ਕਿ ਉਸ ਵੇਲੇ ਦੇ ਵਿਧਾਇਕ ਆਪਣੀ ਪਸੰਦ ਦੇ ਦੂਜੇ ਧੜੇ ਦੇ ਕੌਂਸਲਰ ਨੂੰ ਨਗਰ ਕੋਸਲ ਦੇ ਪ੍ਰਧਾਨ ਬਣਾਉਣ ਵਿੱਚ ਸਫਲ ਰਹੇ ਸਨ । ਇਸ ਵਾਰ ਨਗਰ ਕੌਂਸਲ ਦੀ ਨਵੀਂ ਵਾਰਡ ਬੰਦੀ ਕਰਵਾਈ ਗਈ ਹੈ ਤੇ ਵਾਰਡਾਂ ਦੀ ਗਿਣਤੀ 29 ਹੋ ਗਈ ਹੈ ।ਇਹਨਾਂ ਵਿੱਚ ਵਾਰਡ ਨੰਬਰ 2,4,6,8,12,14,16,18,20 ਅਤੇ 24 ਜਨਰਲ ਵਰਗ ਲਈ ਰਾਖਵੇਂ ਹਨ । ਵਾਰਡ ਨੰਬਰ 1,3,7,9,15,17,19,20,23,25,27 ਅਤੇ 29 ਅੋਰਤਾ ਲਈ ਰਾਖਵੇਂ ਹਨ । ਵਾਰਡ ਨੰਬਰ 5,13 ਅਤੇ 27 ਐਸ ਸੀ ਅੋਰਤਾ ਲਈ ਰਾਖਵੇਂ ਹਨ ।ਵਾਰਡ ਨੰਬਰ 10,26 ਅਤੇ 28 ਐਸ ਸੀ ਵਰਗ ਲਈ ਰਾਖਵੇਂ ਰੱਖੇ ਗਏ ਹਨ ਜਦੋਿਕ ਅਤੇ ਵਾਰਡ ਨੰਬਰ 11 ਬੀ ਸੀ ਵਰਗ ਲਈ ਰਾਖਵਾਂ ਕੀਤਾ ਗਿਆ ਹੈ । ਸ਼ਹਿਰ ਦੇ ਵਸਨੀਕਾਂ ਨਾਲ ਗੱਲ ਕੀਤੀ ਜਾਵੇ ਤਾਂ ਬਰਸਾਤ ਦੇ ਪਾਣੀ ਦੀ ਨਿਕਾਸੀ ਨਵੇਂ ਵਿਕਸਤ ਹੋਏ ਇਲਾਕਿਆਂ ਵਿੱਚ ਗਲ਼ੀਆਂ ਨਾਲੀਆਂ ਅਤੇ ਸੀਵਰੇਜ ਪੀਣ ਵਾਲੇ ਪਾਣੀ ਆਦਿ ਮੁੱਖ ਮੁੱਦੇ ਹਨ। ਇਸ ਵਾਰ ਦੀਆ ਚੋਣਾਂ ਦੋਰਾਨ ਜੇਕਰ ਪਾਰਟੀਆਂ ਦਾ ਗਠਜੋੜ ਨਹੀਂ ਬਣਦਾ ਤਾਂ ਕਾਂਗਰਸ,ਭਾਜਪਾ,ਅਕਾਲੀ ਦਲ ਬਾਦਲ,ਆਮ ਆਦਮੀ ਪਾਰਟੀ,ਬਹੁਜਨ ਸਮਾਜ ਪਾਰਟੀ ਅਤੇ ਖੱਬੀਆਂ ਧਿਰਾਂ ਦੇ ਉਮੀਦਵਾਰਾਂ ਦੇ ਨਾਲ ਨਾਲ ਕਾਂਗਰਸ ,ਭਾਜਪਾ ਤੇ ਅਕਾਲੀ ਦਲ ਦੀ ਆਪਸੀ ਧੜੇਬੰਦੀ ਕਾਰਨ ਹਰੇਕ ਵਾਰਡ ਵਿੱਚ 7-8 ਉਮੀਦਵਾਰ ਖੜੇ ਹੋ ਸਕਦੇ ਹਨ। ਕਾਂਗਰਸ ਪਾਰਟੀ ਵੱਲੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਪਾਸੋ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਸੀ ਜਿਸ ਦੋਰਾਨ 33 ਬਿਨੈਕਾਰਾ ਵੱਲੋਂ ਟਿਕਟ ਦੀ ਮੰਗ ਕੀਤੀ ਗਈ ਹੈ । ਜਦੋਂ ਕਿ ਕਈ ਰਾਜਸੀ ਪਾਰਟੀਆਂ ਵੱਲੋਂ ਉਮੀਦਵਾਰ ਲੱਭੇ ਜਾ ਰਹੇ ਹਨ । ਜਦੋਂ ਕਿ ਚੋਣ ਲੜਣ ਦੇ ਕਈ ਇਛੁਕ ਵਿਅਕਤੀਆਂ ਨੇ ਟਿਕਟ ਹਾਸਲ ਕਰਨ ਲਈ ਆਪੋ ਆਪਣੇ ਰਾਜਸੀ ਆਗੂਆਂ ਦੇ ਘਰਾ ਦੇ ਗੇੜੇ ਮਾਰਣੇ ਸ਼ੁਰੂ ਕਰ ਦਿੱਤੇ ਹਨ ।
|
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements