ਰੇਲਵੇ ਸਟੇਸ਼ਬ ਪੱਕੇ ਮੋਰਚੇ ਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਮੋਕੇ ਤੇ ਲੜਣ ਦੇ ਅਹਿਦ ਨੂੰ ਦੁਹਰਾਰਿਆ ਗਿਆ ।
ਗੁਰਦਾਸਪੁਰ 20 ਜਨਵਰੀ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਪਹਿਲੀ ਅਕਤੂਬਰ ਤੋ ਦਿਨ ਰਾਤ ਚਲ ਰਹੇ ਪੱਕੇ ਕਿਸਾਨ ਧਰਨੇ ਦੇ 112 ਦਿਨ ਅੱਜ 29 ਵਾਂ ਜੱਥਾ ਭੁਖ ਹੜਤਾਲ ਤੇ ਬੈਠਾ ।ਇਸ ਦੋਰਾਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਵ ਸਮੇਂ ਗੁਰੂ ਜੀ ਦੇ ਜੁਲਮ ਵਿਟੁਧ ਡੱਟ ਜਾਣ ਦੇ ਸੁਣੇਹੇ ਨੂੰ ਸਾਕਾਰ ਕਰਨ ਦਾ ਅਹਿਦ ਕੀਤਾ ਅਤੇ ਗੁਰੂ ਪੁਰਵ ਸਮੇਂ ਅਰਦਾਸ ਕਰਕੇ ਕੜਾਹ ਪ੍ਰਸਾਦ ਦੀ ਦੇਗ ਵਰਤਾਈ ਗਈ ਅੱਜ ਦੀ ਭੁਖ ਹੜਤਾਲ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋ ਪਿੰਡ ਬਸਰਾਵਾ ਦੇ ਜਗਤਾਰ ਸਿੰਘ , ਗੁਰਜੀਤ ਸਿੰਘ , ਪਿਆਰਾ ਸਿੰਘ , ਅਮਰਜੀਤ ਸਿੰਘ ਨੇ ਹਿੱਸਾ ਲਿਆ ।
ਰੈਲੀ ਵਿੱਚ ਗੁਰੂ ਪਰਵ ਮਨਾਉਣਦਿਆ ਗਿਆਨੀ ਦਵਿੰਦਰ ਸਿੰਘ ਤਿਬੱੜ ਨੇ ਜਪੁਜੀ ਸਾਹਿਬ ਤੇ ਪੰਜ ਬਾਨੀਆਂ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ । ਇਸ ਮੋਕਾ ਤੇ ਹੋਰਣਾ ਤੋ ੲਲਾਵਾ ਅਸੌਕ ਭਾਰਤੀ , ਸੁਖਦੇਵ ਸਿੰਘ ਭਾਗੋਕਾਂਵਾ , ਅਜੀਤ ਸਿੰਘ ਹੁੰਦਲ , ਸੁਰਿੰਦਰਪਾਲ ਧਾਰੀਵਾਲ ਭੋਜਾ , ਜੋਗਿੰਦਰ ਪਾਲ ਲੇਹਲ , ਗੁਰਪ੍ਰੀਤ ਸਿੰਘ ਘੁਮੰਣ , ਦਲਬੀਰ ਸਿੰਘ ਢੁਗਰੀ , ਬਲਵਿੰਦਰ ਕੋਰ , ਕਰਣੈਲ ਸਿੰਘ ਅਮਰਜੀਤ ਸਿੰਘ ਸੈਣੀ , ਬੋਧ ਸਿੰਘ ਘੁਮੰਣ ,
ਗੁਰਪ੍ਰੀਤ ਸਿੰਘ ਨੈਨੇਕੋਟ , ਨੇਕ ਰਾਜ , ਗੁਰਦਿਆਲ ਸੋਹਲ , ਸੁਭਾਸ਼ ਦੀਵਾਨਾ , ਅਬਨਾਸ਼ ਸਿੰਘ , ਅਸ਼ਵਨੀ ਕੁਮਾਰ , ਅਮਰਪਾਲ ਟਾਂਡਾ ਆਦਿ ਨੇ ਇਸ ਮੋਕਾ ਤੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਦਸਿਆਂ ਕਿ ਅੱਜ 20 ਫ਼ਰਵਰੀ ਨੂੰ ਕੇਂਦਰ ਸਰਕਾਰ ਅਤੇ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਕੁਲ ਹਿੰਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਜੋ ਗੱਲ ਹੋਣ ਜਾ ਰਹੀ ਹੈ ਉਸ ਵਿੱਚ ਜੇ ਕੇਂਦਰ ਦੀ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨੇ ਨਾ ਮੰਨੇ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਅਤੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨ ਗਣਤੰਤਰਤਾ ਦਿਵਸ ਦੀ ਟਰੈਕਟਰ ਪਰੇਡ ਹੋਰ ਵੀ ਵਿਸ਼ਾਲ ਹੋਵੇਗੀ । ਆਗੂਆਂ ਨੇ ਪਿੰਡ ਪਿੰਡ ਪੁੱਜ ਕੇ ਕਿਸਾਨਾਂ ਨੂੰ ਟਰੇਕਟਰ ਲੈ ਕੇ ਦਿੱਲੀ ਪੁੱਜਣ ਦਾ ਸੁਨੇਹਾ ਦੇਣਗੇ । ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ਨੂੰ ਸਕਾਰ ਕਰਨ ਦਾ ਸੁਨੇਹਾ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਜੇ ਪ੍ਰਕਾਸ਼ ਪੁਰਬ ਦੇ ਮੋਕਾ ਤੇ ਅੱਜ ਵਿਸ਼ੇਸ਼ ਅਰਦਾਸ ਕਰਕੇ ਸੰਘਰਸ਼ ਦੀ ਜਿੱਤ ਦੀ ਕਾਮਨਾ ਕੀਤੀ ਅਤੇ ਗੁਰੂ ਜੀ ਦੇ ਜ਼ੁਲਮ ਵਿਰੁੱਧ ਡਟ ਕੇ ਯੁੱਧ ਕਰਨ ਦੇ ਸੰਕਲਪ ਨੂੰ ਲਾਗੂ ਕਰਨ ਦਾ ਸੰਕਲਪ ਕੀਤਾ ਗਿਆ । ਆਗੁਆ ਨੇ ਦਸਿਆਂ ਕਿ ਕਿਸਾਨੀ ਲਹਿਰ ਦੇ ਸ਼ਹੀਦ ਕਿਸਾਨ ਸੁੱਚਾ ਸਿੰਘ ਖੋਖਰ ਦਾ ਭੋਗ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਖੋਖਰ ਵਿਖੇ ਅੱਜ ਹੋ ਰਿਹਾ ਹੈ ਇਸ ਵਿੱਚ ਸਭ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp