ਆਪਣੀ ਸਵਾਰੀ ਬਾਰੇ ਜਾਣੋ’ ਮਿਸ਼ਨ ਸੇਫ ਪਟਿਆਲਾ ਤਹਿਤ 50 ਥ੍ਰੀਵੀਲਰਾਂ ‘ਤੇ ਲਗਾਏ ਕਿਊ ਆਰ ਕੋਡ ਸਵਾਰੀ ਬਾਰੇ ਜਾਣੋ’ ਮਿਸ਼ਨ ਸੇਫ ਪਟਿਆਲਾ ਤਹਿਤ 50 ਥ੍ਰੀਵੀਲਰਾਂ ‘ਤੇ ਲਗਾਏ ਕਿਊ ਆਰ ਕੋਡ
-ਸੇਫ ਪਟਿਆਲਾ ਕਰਨਾ ਸਾਡਾ ਪਹਿਲਾ ਫਰਜ : ਐਸ.ਪੀ ਟ੍ਰੈਫ਼ਿਕ
ਪਟਿਆਲਾ, 20 ਜਨਵਰੀ:- 18 ਜਨਵਰੀ ਤੋਂ 17 ਫਰਵਰੀ 2021 ਤੱਕ ਮਨਾਏ ਜਾ ਰਹੇ 32ਵੇਂ ਕੌਮੀ ਸੜਕ ਸੁਰੱਖਿਆ ਮਾਹ ਤਹਿਤ ਅੱਜ ਐਸ.ਐਸ.ਪੀ ਪਟਿਆਲਾ ਵਿਕਰਮ ਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ‘ਆਪਣੀ ਸਵਾਰੀ ਬਾਰੇ ਜਾਣੋ’ ਦੇ ਦੂਜੇ ਗੇੜ ‘ਚ ਆਟੋ ਚਾਲਕਾਂ ਦੀ ਪਛਾਣ ਦਰਸਾਉਂਦੇ 50 ਥ੍ਰੀਵੀਲਰਾਂ ‘ਤੇ ਕਿਊ.ਆਰ ਕੋਡ ਦੇ ਸਟਿੱਕਰ ਬਾਰਾਂਦਰੀ ਬਾਗ ਵਿਖੇ ਲਗਾਏ ਗਏ। ਇਸ ਕਿਊ.ਆਰ ਕੋਡ ‘ਚ ਥ੍ਰੀਵੀਲਰ ਦਾ ਰਜਿਸਟਰੇਸ਼ਨ ਨੰਬਰ, ਡਰਾਈਵਰ ਦਾ ਨਾਮ, ਪਤਾ ਅਤੇ ਉਸ ਦੇ ਮੋਬਾਇਲ ਤੋਂ ਇਲਾਵਾ ਐਮਰਜੈਂਸੀ ਨੰਬਰਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ ਤਾਂ ਜੋ ਸਵਾਰੀ ਸੰਕਟ ਸਮੇਂ ਪੁਲਿਸ ਸਹਾਇਤਾ ਹਾਸਲ ਕਰ ਸਕੇ। ਅੱਜ ਕਿਊ.ਆਰ. ਸਟਿੱਕਰ ਲੱਗੇ ਥ੍ਰੀਵੀਲਰਾਂ ਨੂੰ ਐਸ.ਪੀ. ਟਰੈਫਿਕ ਪਲਵਿੰਦਰ ਸਿੰਘ ਚੀਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਐਸ.ਪੀ.ਪਲਵਿੰਦਰ ਸਿੰਘ ਚੀਮਾ ਨੇ ਆਟੋ ਚਾਲਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੜਕਾਂ ‘ਤੇ ਆਟੋ ਚਲਾਉਂਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਇਸ ਮੌਕੇ ਉਨ੍ਹਾਂ ਸਵਾਰੀਆਂ ਨਾਲ ਸਹੀ ਤਰੀਕੇ ਨਾਲ ਵਰਤਾਓ ਕਰਨ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ। ਡੀ.ਐਸ.ਪੀ. ਟਰੈਫਿਕ ਅੱਛਰੂ ਰਾਮ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਸਵਾਰੀ ਆਟੋ ਰਿਕਸ਼ਾ ਵਿੱਚੋਂ ਉਤਾਰਨੀ ਹੈ, ਚੜਾਉਣੀ ਹੈ ਤਾਂ ਸੜਕ ਤੇ ਸਾਇਡ ਦੇਖਕੇ ਚਿੱਟੀ ਲਾਇਨ ਦੇ ਅੰਦਰ ਹੀ ਆਟੋ ਰਿਕਸ਼ਾ ਨੂੰ ਰੋਕਿਆ ਜਾਵੇ ਤਾਂ ਜੋ ਬਾਕੀ ਸੜਕ ਤੇ ਚੱਲ ਰਹੀ ਆਵਾਜਾਈ ਵਿੱਚ ਕਿਸੇ ਕਿਸਮ ਦਾ ਕੋਈ ਵਿਘਨ ਨਾ ਪਵੇ।
ਰੋਡ ਸੇਫਟੀ ਇੰਜੀਨੀਅਰ ਮੈਡਮ ਸਵਿੰਦਰ ਬਰਾੜ ਨੇ ਇਨ੍ਹਾਂ ਆਟੋ ਚਾਲਕਾਂ ਨੂੰ ਕਿਹਾ ਕਿ ਸੜਕ ਦੇ ਚੱਲਦੇ ਸਮੇਂ ਲੇਨ-ਡਰਾਈਵਿੰਗ, ਰਾਈਟ ਆਫ਼ ਵੇਅ ਦਾ ਵਿਸ਼ੇਸ਼ ਧਿਆਨ ਰੱਖਣ। ਐਸ.ਆਈ ਜੁਗਰਾਜ ਸਿੰਘ ਸਿਟੀ -1 ਪਟਿਆਲਾ, ਐਸ.ਆਈ ਭਗਵਾਨ ਸਿੰਘ ਲਾਡੀ ਸਿਟੀ -2 ਪਟਿਆਲਾ ਇੰਚਾਰਜਾਂ ਨੇ ਇਨ੍ਹਾਂ ਆਟੋ ਚਾਲਕਾਂ ਨਾਲ ਸੇਫ ਪਟਿਆਲਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਰੋਡ ਸੇਫਟੀ ਐਜੂਕੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਪੁਸ਼ਪਾ ਦੇਵੀ, ਐਸ.ਆਈ ਪਾਲ ਸਿੰਘ, ਏ.ਐਸ.ਆਈ ਜਰਨੈਲ ਸਿੰਘ, ਗੁਰਜਾਪ ਸਿੰਘ, ਹੌਲਦਾਰ ਚੰਨਪ੍ਰੀਤ ਸਿੰਘ ਮੁੱਖ ਮੁਨਸ਼ੀ ਟ੍ਰੈਫ਼ਿਕ ਪਟਿਆਲਾ ਤੋਂ ਇਲਾਵਾ ਹੋਰ ਸਟਾਂਫ ਮੈਬਰ ਅਤੇ ਟ੍ਰੈਫ਼ਿਕ ਮਾਰਸਲ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp