‘ਮਿਸ਼ਨ ਫ਼ਤਹਿ’ 7762 ਪੀੜਤਾਂ ਨੇ ਕੋਰੋਨਾ ਬਿਮਾਰੀ ’ਤੇ ਫਤਹਿ ਹਾਸਲ ਕੀਤੀ-ਸਿਵਲ ਸਰਜਨ
ਗੁਰਦਾਸਪੁਰ, 20 ਜਨਵਰੀ (ਅਸ਼ਵਨੀ) :-ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਿਲੇ ਅੰਦਰ 310983 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 302119 ਨੈਗਟਿਵ, 4186 ਪੋਜਟਿਵ ਮਰੀਜ਼ (ਆਰ.ਟੀ.ਪੀ.ਸੀ.ਆਰ), 1109 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, 94 ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ , 2719 ਐਂਟੀਜਨ ਟੈਸਟ ਰਾਹੀਂ ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 8108 ਪੋਜ਼ਟਿਵ ਮਰੀਜ਼ ਹਨ ਅਤੇ 1865 ਸੈਂਪਲਿੰਗ ਦੀ ਰਿਪੋਰਟ ਪੈਡਿੰਗ ਹੈ।
ਉਨਾਂ ਅੱਗੇ ਦੱਸਿਆ ਕਿ 26 ਪੀੜਤ ਹੋਰ ਜ਼ਿਲਿ੍ਹਆਂ ਵਿਚ ਅਤੇ ਤਿੱਬੜੀ ਕੈਂਟ ਵਿਖੇ 01 ਪੀੜਤ ਦਾਖਲ ਹੈ। 54 ਪੀੜਤ ਜੋ 1 ਮਨੋਵਿਗਿਆਨਕ / ਹਲਕੇ ਲੱਛਣ ਨੂੰ ਘਰ ਏਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 7762 ਵਿਅਕਤੀਆਂ ਨੇ ਫ਼ਤਿਹ ਹਾਸਿਲ ਕਰ ਲਈ ਹੈ, ਇਨਾਂ ਵਿਚ 7724 ਪੀੜਤ ਠੀਕ ਹੋਏ ਹਨ ਅਤੇ 38 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਐਕਟਿਵ ਕੇਸ 81 ਹਨ। ਜਿਲੇ ਅੰਦਰ ਕੁਲ 265 ਮੌਤਾਂ ਹੋਈਆਂ ਹਨ।
ਡਾ.ਵਰਿੰਦਰ ਜਗਤ ਨੇ ਅੱਦੇ ਦੱਸਿਆ ਕਿ ਜਿਲੇ ਅੰਦਰ ਕੋਵਿਡ-19 ਵੈਕਸੀਨ ਦੇ ਪਹਿਲੇ ਪੜਾਅ ਵਿਚ ਸਿਹਤ ਕਰਮੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਉਨਾਂ ਅੱਗੇ ਦੱਸਿਆ ਕਿ ਮਨੁੱਖੀ ਸਿਹਤ ਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇ ਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp