Latest News :- ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਸਮਝੌਤਾ ਕਰਕੇ ਮੁੱਕਰ ਜਾਣ ਦੇ ਦੋਸ਼ ਵਿੱਚ ਪਤੀ ,ਸੱਸ ਤੇ ਸੁਹਰੇ ਵਿਰੁੱਧ ਮਾਮਲਾ ਦਰਜ

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਸਮਝੌਤਾ ਕਰਕੇ ਮੁੱਕਰ ਜਾਣ ਦੇ ਦੋਸ਼ ਵਿੱਚ ਪਤੀ , ਸੱਸ ਤੇ ਸੁਹਰੇ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 21 ਜਨਵਰੀ ( ਅਸ਼ਵਨੀ ) :- ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਸਮਝੌਤਾ ਕਰਕੇ ਮੁੱਕਰ ਜਾਣ ਦੇ ਦੋਸ਼ ਵਿੱਚ ਪਤੀ , ਸੱਸ ਅਤੇ ਸਹੁਰੇ ਵਿਰੁੱਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਮੰਨੀ ਦੇਸਰਾਜ ਪੁੱਤਰੀ ਦੇਸ ਰਾਜ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦਸਿਆ ਕਿ ੳਸ ਦਾ ਵਿਆਹ 23 ਜੂਨ 2017 ਨੂੰ ਗਗਨਦੀਪ ਸਿੰਘ ਪੁੱਤਰ ਪ੍ਰਭਜੀਤ ਵਾਸੀ ਗੁਰਦਾਸਪੁਰ ਦੇ ਨਾਲ ਹੋਇਆਂ ਸੀ ਵਿਆਹ ਤੋਂ ਬਾਅਦ ਪਤੀ , ਸੱਸ ਤੇ ਸੁਹਰਾ ਦਾਜ ਖ਼ਾਤਰ ਤੰਗ ਪ੍ਰੇਸ਼ਾਨ ਕਰਦੇ ਸਨ ਇਸ ਲਈ ਉਕਤਾ ਦੇ ਖ਼ਿਲਾਫ਼ ਮਨੀ ਦੇਸਰਾਜ ਵੱਲੋਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਇਸ ਕੇਸ ਤੋਂ ਬੱਚਣ ਖਾਤਰ ਉਕਤ ਸੁਹਰਾ ਪਰਿਵਾਰ ਦੇ ਮੈਂਬਰਾਂ ਨੇ ਸ਼ਿਕਾਇਤ ਕਰਤਾ ਦੇ ਨਾਲ 12 ਲੱਖ 40 ਹਜ਼ਾਰ ਰੁਪਏ ਦੇਣ ਦਾ ਰਾਜੀਨਾਮਾ ਕਰਕੇ ਕੇਸ ਵਾਪਿਸ ਕਰਵਾ ਦਿੱਤਾ ਸੀ ਪਰ ਇਹ ਪੈਸੇ ਵੀ ਸੁਹਰਾ ਪਰਿਵਾਰ ਦੇ ਉਕਤ ਮੈਂਬਰਾਂ ਨੇ ਨਹੀਂ ਦਿੱਤੇ ਤੇ ਰਾਜ਼ੀਨਾਮੇ ਤੋਂ ਮੁੱਕਰ ਗਏ । ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਨੂੰ ਮਾਰ ਦੇਣ ਦੀਆ ਧਮਕੀਆਂ ਦਿੰਦੇ ਸਨ ।ਇੰਸਪੈਕਟਰ ਗੋਪੀ ਮਸੀਹ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ  ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸੀ ਏ ਡਬਲਯੂ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਗਗਨਦੀਪ ਸਿੰਘ ਪੁੱਤਰ ਪ੍ਰਭਜੀਤ ਸਿੰਘ , ਪ੍ਰਭਜੀਤ ਸਿੰਘ ਪੁੱਤਰ ਅਮਰ ਸਿੰਘ ਅਤੇ ਗੁਰਦੀਪ ਕੋਰ ਪਤਨੀ ਪ੍ਰਭਜੀਤ ਸਿੰਘ ਵਾਸੀਆਨ ਗੁਰਦਾਸਪੁਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply