Latest News :- ਦੋਧੀਆਂ ਵਲੋਂ 24 ਜਨਵਰੀ ਨੂੰ ਮੋਦੀ ਸਰਕਾਰ ਦਾ ਪੁਤਲਾ ਫੂਕਣ ਅਤੇ 26 ਜਨਵਰੀ ਨੂੰ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ

ਦੋਧੀਆਂ ਵਲੋਂ 24 ਜਨਵਰੀ ਨੂੰ ਮੋਦੀ ਸਰਕਾਰ ਦਾ ਪੁਤਲਾ ਫੂਕਣ ਅਤੇ 26 ਜਨਵਰੀ ਨੂੰ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ

ਗੁਰਦਾਸਪੁਰ 21 ਜਨਵਰੀ (  ਅਸ਼ਵਨੀ ) :- ਕਿਰਤੀ ਕਿਸਾਨ ਯੂਨੀਅਨ ਵੱਲੋਂ ਸਥਾਨਕ ਹਨੂੰਮਾਨ ਚੌਂਕ ਵਿਖੇ ਘਰ ਘਰ ਦੁੱਧ ਪਹੁੰਚਾਉਣ ਵਾਲੇ ਦੋਧੀਆਂ ਦੀ ਮੀਟਿੰਗ ਕਰਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਬਿੱਲਾਂ ਬਾਰੇ ਚੇਤੰਨ ਕੀਤਾ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਬਿੱਲਾਂ ਦਾ ਮਾੜਾ ਅਸਰ ਹੋਰਨਾਂ ਲੋਕਾਂ ਦੀ ਤਰ੍ਹਾਂ ਦੁੱਧ ਪੈਦਾ ਕਰਨ ਵਾਲੇ ਲੋਕਾਂ ਉਪਰ ਵੀ ਪੈਣਾ ਹੈ।

ਮਲਟੀ ਨੈਸ਼ਨਲ ਕੰਪਨੀਆਂ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਦੀ ਛਤਰਛਾਇਆ ਹੇਠ ਦੁੱਧ ਦਾ ਕਾਰੋਬਾਰ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਤਬਾਹ ਕਰਕੇ ਆਪਣੀ ਅਜਾਰੇਦਾਰੀ ਕਾਇਮ ਕਰ ਲੈਣੀ ਹੈ । ਇਸ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦਿਆ ਨੂੰ ਲਾਗੂ ਕਰਨ ਲਈ ਤੱਤਪਰ ਰਹਿਣਾ ਸਮੇਂ ਦੀ ਇਤਿਹਾਸਕ ਲੋੜ ਹੈ।

Advertisements

ਇਸ ਮੌਕੇ  ਰਾਮ ਲਾਲ ਖੋਜੇਪੁਰ ਜਗਜੀਤ ਸਿੰਘ ਅਵਤਾਰ ਸਿੰਘ ਕੋਟ ਮੋਹਨ ਲਾਲ ਜੋਗਾ ਸਿੰਘ ਪਰਮਜੀਤ ਸਿੰਘ ਯੋਧ ਸਿੰਘ ਇਲਿਆਸ ਮਸੀਹ ਨੇ ਕਿਹਾ ਕਿ ਉਹ 24 ਜਨਵਰੀ ਨੂੰ  ਹਨੁਮਾਨ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ  ਆਪਣਾ ਰੋਸ ਪ੍ਰਗਟ ਕਰਨਗੇ ਅਤੇ 26 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਟਰੈਕਟਰ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਲਈ ਪਿੰਡ ਪਿੰਡ ਰੈਲੀਆਂ ਮੀਟਿੰਗਾਂ ਕਰਨਗੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply