Latest News :- ਜ਼ਿਲ੍ਹੇ ਦੇ 25 ਕਿਸਾਨਾਂ ਨੂੰ ਟਰੇਨਿੰਗ ਲਈ ਕੀਤਾ ਗਿਆ ਰਵਾਨਾ

ਜ਼ਿਲ੍ਹੇ ਦੇ 25 ਕਿਸਾਨਾਂ ਨੂੰ ਟਰੇਨਿੰਗ ਲਈ ਕੀਤਾ ਗਿਆ ਰਵਾਨਾ
ਹੁਸ਼ਿਆਰਪੁਰ, 21 ਜਨਵਰੀ (ਆਦੇਸ਼ , ਕਰਨ ਲਾਖਾ) :- ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਅੱਜ ਆਤਮਾ ਸਕੀਮ ਤਹਿਤ ਜ਼ਿਲ੍ਹੇ ਦੇ 25 ਕਿਸਾਨਾਂ ਦੀ ਬੱਸ ਨੂੰ ਸੈਂਟਰ ਆਫ ਐਕਸੀਲੈਂਸ (ਸਬਜ਼ੀਆਂ) ਕਰਤਾਰਪੁਰ ਦੇ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਟਰੇਨਿੰਗ ਲਈ ਕਿਸਾਨਾਂ ਵਿੱਚ ਬਲਾਕ ਹੁਸ਼ਿਆਰਪੁਰ-1, ਹੁਸ਼ਿਆਰਪੁਰ-2, ਮਾਹਿਲਪੁਰ ਅਤੇ ਗੜ੍ਹਸ਼ੰਕਰ ਦੇ ਕਿਸਾਨ ਸ਼ਾਮਲ ਹਨ।
 
ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਟਰੇਨਿੰਗ-ਕਮ-ਐਕਸਪੋਜਰ ਵਿਜਿਟ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕਣਕ, ਝੋਨੇ ਦੀ ਰਵਾਇਤੀ ਖੇਤੀ ਤੋਂ ਇਲਾਵਾ ਸਬਜ਼ੀਆਂ ਦੀ ਖੇਤੀ ਨੂੰ ਅਪਣਾ ਕੇ ਆਪਣਾ ਆਰਥਿਕ ਪੱਧਰ ਉਚਾ ਚੁੱਕਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਮਾਹਿਰਾਂ ਵਲੋਂ ਕਿਸਾਨਾਂ ਨੂੰ ਸਬਜ਼ੀਆਂ ਦੀ ਨਰਸਰੀ ਉਗਾਉਣ ਅਤੇ ਪੈਦਾਵਾਰ ਦੀਆਂ ਨਵੀਂਆਂ ਤਕਨੀਕਾਂ ਸਬੰਧੀ ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
 
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਹਿਲਾਂ ਆਤਮਾ ਸਕੀਮ ਤਹਿਤ 18 ਅਤੇ 19 ਜਨਵਰੀ ਨੂੰ ਬਲਾਕ ਮੁਕੇਰੀਆਂ, ਹਾਜੀਪੁਰ, ਤਲਵਾੜਾ, ਟਾਂਡਾ, ਦਸੂਹਾ ਅਤੇ ਭੂੰਗਾ ਦੇ 25-25 ਕਿਸਾਨਾਂ ਨੂੰ ਇਸ ਸੈਂਟਰ ਵਿੱਚ ਟਰੇਨਿੰਗ ਕਰਵਾਈ ਜਾ ਚੁੱਕੀ ਹੈ। ਇਸ ਮੌਕੇ ’ਤੇ ਕੈਂਪ ਵਿੱਚ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ, ਡਾ. ਤਰਵਿੰਦਰ ਸਿੰਘ, ਪ੍ਰੋਜੈਕਟ ਡਾਇਰੈਕਟਰ ਰਮਨ ਸ਼ਰਮਾ, ਪ੍ਰਭਮਨਿੰਦਰ ਕੌਰ, ਰਾਜੀਵ ਰੰਜਨ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਕਿਰਨਜੀਤ ਸਿੰਘ, ਕੁਲਵਿੰਦਰ ਸਿੰਘ ਸਾਹਨੀ, ਕਮਲਜੀਤ ਸਿੰਘ ਵੀ ਹਾਜ਼ਰ ਸਨ। 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply