11 ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ 25 ਜਨਵਰੀ, 2021 ਆਡੀਟੋਰੀਅਮ ਸਿਆਲੀ ਰੋਡ ਵਿਖੇ ਮਨਾਇਆ ਜਾਵੇਗਾ

11 ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ 25 ਜਨਵਰੀ, 2021 ਆਡੀਟੋਰੀਅਮ ਸਿਆਲੀ ਰੋਡ ਵਿਖੇ ਮਨਾਇਆ ਜਾਵੇਗਾ
18 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ

ਪਠਾਨਕੋਟ: 21 ਜਨਵਰੀ 2021 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਸ਼੍ਰੀ ਸੰਯਮ ਅਗਰਵਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਦਫ਼ਤਰ, ਪਠਾਨਕੋਟ ਅਤੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ, ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਅਤੇ 003-ਪਠਾਨਕੋਟ ਵੱਲੋਂ ਸਾਂਝੇ ਤੌਰ ਤੇ 11 ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ 25 ਜਨਵਰੀ, 2021, ਦਿਨ ਸੋਮਵਾਰ ਨੂੰ ਪੰਡਿਤ ਦੀਨ ਦਿਆਲ ਉਪਾਦਿਆਏ ਆਡੀਟੋਰੀਅਮ, ਸਿਆਲੀ ਰੋਡ, ਨੇੜੇ ਟਰੱਕ ਯੂਨੀਅਨ, ਪਠਾਨਕੋਟ ਵਿਖੇ ਸਵੇਰੇ 11:30 ਵਜੇ ਤੋਂ 12:30 ਵਜੇ ਬਾਅਦ ਦੁਪਹਿਰ ਤੱਕ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਵਿੱਚ ਆਮ ਜਨਤਾ ਨੂੰ ਵੋਟ ਬਣਾਉਣ ਅਤੇ ਵੋਟ ਅਧਿਕਾਰ ਦੀ ਸਹੀ ਵਰਤੋਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ ਦਿੱਤੇ ਜਾਣਗੇ ਅਤੇ ਸਮੂਹ ਵੋਟਰਾਂ/ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਵੀ ਚੁਕਾਈ ਜਾਵੇਗੀ। ਰਾਸ਼ਟਰੀ ਵੋਟਰ ਦਿਵਸ ਦੇ ਸਮਾਰੋਹ ਵਿੱਚ ਜਿੱਥੇ ਪਹਿਲੀ ਵਾਰ 18 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ ਉੱਥੇ ਇਸ ਮੌਕੇ ਤੇ ਸਾਲ 2020-21 ਦੌਰਾਨ ਵੱਖ-ਵੱਖ ਸਕੂਲਾਂ/ਕਾਲਜਾਂ ਵਿੱਚ ਕਰਵਾਏ ਗਏ ਭਾਸ਼ਣ ਪ੍ਰਤੀਯੋਗਤਾ, ਰੰਗੋਲੀ, ਡਰਾਇੰਗ ਕੰਪੀਟੀਸ਼ਨ ਅਤੇ ਹੋਰ ਗਤੀਵਿਧੀਆਂ ਵਿੱਚ ਪਹਿਲੇ-ਦੂਜੇ ਅਤੇ ਤੀਜੇ ਦਰਜੇ ਤੇ ਆਏ ਵਿਦਿਆਰਥੀਆਂ ਅਤੇ ਰਾਜ ਪੱਧਰੀ ਕੁਇਜ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਮਿਤੀ 25 ਜਨਵਰੀ, 2021 ਦਿਨ ਸੋਮਵਾਰ ਨੂੰ ਸਵੇਰੇ 11:30 ਵਜੇ ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ/ਸੰਸਥਾਵਾਂ, ਦਫ਼ਤਰਾਂ, ਵਿਭਾਗਾਂ ਦੇ ਮੁੱਖੀਆਂ ਵੱਲੋਂ ਉਨ੍ਹਾਂ ਦੇ ਅਧੀਨ ਸਮੁੱਚੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਚੁਕਾਈ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਦੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਵੱਲੋਂ ਵੀ ਵਿਧਾਨ ਸਭਾ ਚੋਣ ਹਲਕਾ ਪੱਧਰ, ਤਹਿਸੀਲ ਪੱਧਰ ਅਤੇ ਜ਼ਿਲ੍ਹੇ ਦੇ ਸਮੁੱਚੇ 553 ਪੋਲਿੰਗ ਸਟੇਸ਼ਨਾਂ ਤੇ ਵੀ ਰਾਸ਼ਟਰੀ ਵੋਟਰ ਦਿਵਸ ਮਿਤੀ 25 ਜਨਵਰੀ, 2021 ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 25 ਜਨਵਰੀ, 2021 ਨੂੰ ਵੋਟਰਾਂ ਲਈ ਨਵੀਂ ਸਰਵਿਸ e-5P93 ਲਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਜਿਨ੍ਹਾਂ ਵੋਟਰਾਂ ਦੇ ਸਰਸਰੀ ਸੁਧਾਈ 2021 ਦੌਰਾਨ ਯੁਨੀਕ ਮੁਬਾਇਲ ਨੰਬਰ ਦਰਜ ਕਰਵਾਇਆ ਹੈ, ਉਹ ਆਪਣਾ e-5P93 ਵੋਟਰ ਹੈਲਪ ਲਾਈਨ ਮੋਬਾਇਲ ਐਪ ਜਾਂ ਵੈੱਬ ਪੋਰਟਲ(https://voterportal.eci.gov.in/https://nvsp.in ) ਵਿਚੋਂ ਡਾਊਨ ਲੋਡ ਕਰ ਸਕਦੇ ਹਨ ਅਤੇ 01 ਫਰਵਰੀ, 2021 ਤੋਂ ਬਾਅਦ ਵਿੱਚ ਸਾਰੇ ਰਜਿਸਟਰਡ ਵੋਟਰ ਜਿਨ੍ਹਾਂ ਦਾ ਮੋਬਾਇਲ ਨੰਬਰ ਯੁਨੀਕ ਹੈ, ਆਪਣੇ e-5P93 ਡਾਊਨਲੋਡ ਕਰ ਸਕਦੇ ਹਨ ਅਤੇ ਪੀ.ਵੀ.ਸੀ. ਵੋਟਰ ਸ਼ਨਾਖਤੀ ਕਾਰਡ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿਤੀ 25 ਜਨਵਰੀ 2021 ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਪ੍ਰਤੀ ਬੀ.ਐਲ.ਓ. 5-5 ਨਵੇਂ ਬਣੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਡਾਊਨਲੋਡ ਕਰਵਾਏ ਜਾਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply