UPDATED.. ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਕਿਸਾਨ ਨਿਰਮਲ ਸਿੰਘ ਰੰਧਾਵਾ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਮਾਇਕ ਸਹਾਇਤਾ ਭੇਂਟ



ਗੜ੍ਹਦੀਵਾਲਾ 21 ਜਨਵਰੀ (ਚੌਧਰੀ) ਪਿਛਲੇ ਦਿਨੀਂ 19 ਜਨਵਰੀ ਨੂੰ ਪਿੰਡ ਰੰਧਾਵਾ ਦੇ ਵਾਸੀ ਕਿਸਾਨ ਨਿਰਮਲ ਸਿੰਘ ਜੋ ਦਿੱਲੀ ਕਿਸਾਨ ਮੋਰਚੇ ਵਿੱਚ ਹਿੱਸਾ ਲੈਣ ਗਏ ਹੋਏ ਸਨ,ਦੀ ਸਿੰਘੂ ਬਾਰਡਰ ਤੇ ਮੌਤ ਹੋ ਗਈ ਸੀ। ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਸਵ : ਨਿਰਮਲ ਸਿੰਘ ਰੰਧਾਵਾ ਨਿਵਾਸੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਪਰਿਵਾਰ ਦੀ ਮਾਇਕ ਮਦਦ ਕਰਦਿਆਂ ਪੰਜਾਹ ਹਜ਼ਾਰ ਰੁਪਏ ਪਰਿਵਾਰ ਨੂੰ ਭੇਂਟ ਕੀਤੇ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਪਰਿਵਾਰ ਦੀ ਹਰ ਜ਼ਰੂਰਤ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵੱਲੋਂ ਪੂਰੀ ਕਰਨ ਦਾ ਯਤਨ ਕੀਤਾ ਜਾਵੇਗਾ।ਇਸੇ ਤਰ੍ਹਾਂ ਚੇਅਰਮੈਨ ਸੰਤ ਵਤਨ ਸਿੰਘ ਅਤੇ ਨੰਬਰਦਾਰ ਭਗਵੰਤ ਸਿੰਘ(ਮਨਹਾਸ ਚੈਰੀਟੇਬਲ ਟਰੱਸਟ ਆਦਮਪੁਰ) ਵੱਲੋਂ ਵੀ 50 ਹਜ਼ਾਰ ਰੁਪਏ ਦੀ ਮਾਲੀ ਮਦਦ ਮ੍ਰਿਤਕ ਕਿਸਾਨ ਦੇ ਭਰਾ ਅਮਰੀਕ ਸਿੰਘ ਨੂੰ ਭੇਂਟ ਕੀਤੀ ਗਈ। ਇਸ ਮੌਕੇ ਸੁਖਵੀਰ ਸਿੰਘ ਚੌਹਕਾ,
ਕੁਲਦੀਪ ਸਿੰਘ ਮਿਰਜ਼ਾਪੁਰ,ਡਾ. ਮਨਦੀਪ ਸਿੰਘ,ਗੁਰਦੀਪ ਸਿੰਘ ਪਰਹਾਰ (ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ),ਸਰਬਜੀਤ ਸਾਥੀ ਸਰਪੰਚ ਧਲਿਆਲ, ਕੈਪਟਨ ਲਛਮਣ ਸਿੰਘ ਰੰਧਾਵਾ, ਸੁੱਖਾ ਸਿੰਘ ਕੋਲੀਆਂ,ਚਰਨਜੀਤ ਸਿੰਘ ਚਠਿਆਲ, ਮੰਗਤ ਗੁਰਦੀਪ ਸਿੰਘ, ਭਗਤ ਰਾਮ,ਬਿਹਾਰਾ ਸਿੰਘ, ਮਨਪ੍ਰੀਤ ਤੇ ਹੋਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply