Latest News :- ਪਤਨੀ ਵੱਲੋਂ ਪਤੀ ਨੂੰ ਆਪਣੇ ਪਿਤਾ ਪਾਸੋ ਜਾਇਦਾਦ ਲੈਕੇ ਵੱਖ ਹੋਣ ਲਈ ਦਬਾਅ ਪਾਉਣ ਤੇ ਪਤੀ ਵੱਲੋਂ ਖ਼ੁਦਕੁਸ਼ੀ ਕਰਨ ਤੇ ਪਤਨੀ ਵਿਰੁੱਧ ਮਾਮਲਾ ਦਰਜ

ਪਤਨੀ ਵੱਲੋਂ ਪਤੀ ਨੂੰ ਆਪਣੇ ਪਿਤਾ ਪਾਸੋ ਜਾਇਦਾਦ ਲੈਕੇ ਵੱਖ ਹੋਣ ਲਈ ਦਬਾਅ ਪਾਉਣ ਤੇ ਪਤੀ ਵੱਲੋਂ ਖ਼ੁਦਕੁਸ਼ੀ ਕਰਨ ਤੇ ਪਤਨੀ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 22 ਜਨਵਰੀ ( ਅਸ਼ਵਨੀ ) :- ਪਤਨੀ ਵੱਲੋਂ ਪਤੀ ਨੂੰ ਜਾਇਦਾਦ ਲੈਕੇ ਵੱਖ ਹੋਣ ਲਈ ਦਬਾਅ ਪਾਉਣ ਤੇ ਪਤੀ ਵੱਲੋਂ ਖ਼ੁਦਕੁਸ਼ੀ ਕਰਨ ਤੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਵੱਲੋਂ ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਜਨਕ ਸਿੰਘ ਪੁੱਤਰ ਦਿੱਤ ਸਿੰਘ ਵਾਸੀ ਪਿੰਡ ਬਾਹਮਣੀ ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ ਉਸ ਦੇ ਲੜਕੇ ਪ੍ਰਭਾਤ ਸਿੰਘ ਦਾ ਵਿਆਹ 11 ਦਸੰਬਰ 2019 ਨੂੰ ਕਿ੍ਰਸ਼ਨਾ ਰਾਣੀ ਪੁੱਤਰੀ ਦੀਵਾਨ ਚੰਦ ਵਾਸੀ ਗੋਬਿੰਦਸਰ ਦੇ ਨਾਲ ਹੋਇਆਂ ਸੀ

ਵਿਆਹ ਤੋਂ ਬਾਅਦ ਕਿ੍ਰਸ਼ਨਾ ਰਾਣੀ ਪ੍ਰਭਾਤ ਸਿੰਘ ਨੂੰ ਆਪਣੇ ਮਾਤਾ ਪਿਤਾ ਪਾਸੋ ਆਪਣੇ ਹਿੱਸੇ ਆਉਂਦੀ ਜ਼ਮੀਨ ਜਾਇਦਾਦ ਲੈ ਕੇ ਉਂਨਾਂ ਤੋਂ ਵੱਖ ਹੋ ਜਾਣ ਕਹਿ ਕੇ ਤੰਗ ਪ੍ਰੇਸ਼ਾਨ ਕਰਦੀ ਸੀ ਵਿਆਹ ਤੋਂ ਇਕ ਮਹੀਨੇ ਬਾਅਦ ਉਂਨਾਂ ਦਾ ਬੇਟਾ ਪ੍ਰਭਾਤ ਸਿੰਘ ਕੰਮ ਕਾਜ ਕਰਨ ਲਈ ਬੰਗਲਾ ਦੇਸ਼ ਚਲਾ ਗਿਆ ਸੀ ਤਾਂ ਵੀ ਕਿ੍ਰਸ਼ਨਾ ਰਾਣੀ ਜ਼ਮੀਨ ਜਾਇਦਾਦ ਨੂੰ ਲੈ ਕੇ ਪ੍ਰਭਾਤ ਸਿੰਘ ਦੇ ਮੋਬਾਇਲ ਫ਼ੋਨ ਅਤੇ ਵੱਟਸਐਪ ਕਰਕੇ ਤੰਗ ਪ੍ਰੈਸ਼ਾਨ ਕਰਦੀ ਸੀ

Advertisements

ਜਿਸ ਕਾਰਨ ਪ੍ਰਭਾਤ ਸਿੰਘ ਨੇ ਦੁਖੀ ਹੋ ਕੇ 20/21 ਸਤੰਬਰ 2020 ਦੀ ਦਰਮਿਆਨੀ ਰਾਤ ਨੂੰ ਬੰਗਲਾ ਦੇਸ਼ ਵਿਖੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਸੀ । ਸਬ ਇੰਸਪੈਕਟਰ ਸਰਵਨ ਸਿੰਘ ਨੇ ਦਸਿਆਂ ਕਿ ਜਨਕ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਦੀਨਾਨਗਰ ਵੱਲੋਂ ਕਰਨ ਉਪਰਾਂਤ ਪੁਲਿਸ ਵੱਲੋਂ ਕਿ੍ਰਸ਼ਨਾ ਰਾਣੀ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply