ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਜਾਇਦਾਦ ਸੀਲ ਕਰਨ ਸਬੰਧੀ ਹੁਕਮ ਜਾਰੀ ਕੀਤੇ
HOSHIARPUR (ADESH PARMINDER SINGH) ਨਗਰ ਨਿਗਮ ਦੇ ਕਮ੍ਹਿਨਰ ਬਲਬੀਰ ਰਾਜ ਸਿੰਘ ਦੇ ਦ੍ਹਾ ਨਿਰਦ੍ਹੇਾਂ ਅਨੁਸਾਰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਲਈ ਦਿੱਤੇ ਗਏ ਨੋਟਿਸਾਂ ਦੇ ਬਾਵਜੂਦ ਜਿਨਾਂ ਦੁਕਾਨਦਾਰਾਂ ਨੇ ਪ੍ਰਾਪਰਟੀ ਟੈਕਸ ਨਹੀਂ ਦਿੱਤਾ
ਉਹਨਾਂ ਪ੍ਰਾਪਰਟੀ ਮਾਲਕਾਂ/ਕਾਬਜਕਾਰਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਦੇ ਸੁਪਰਡੰਟ ਗੁਰਮੇਲ ਸਿੰਘ ਦੀ ਅਗਵਾਈ ਵਿਚ ਭੇਜੀ ਗਈ ਟੀਮ ਜਿਸ ਵਿਚ ਇੰਸਪੈਕਟਰ ਮੁਕਲ ਕੇਸਰ, ਲੇਖ ਰਾਜ, ਸੌਰਵ ਟਾਂਡਾ, ਅਰਜੁਨ, ਅਨਮੋਲ ਧੀਰ, ਸੰਜੀਵ ੍ਹਰਮਾ ਅਤੇ ਪ੍ਰਦੀਪ ਕੁਮਾਰ ੍ਹਾਮਲ ਸਨ ਵਲੋਂ ਫਗਵਾੜਾ ਰੋਡ ਨਜਦੀਕ ਰੇਲਵੇ ਫਾਟਕ ਵਿੱਖੇ 2 ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਤੇ ਉਹਨਾਂ ਦੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ|
ਨਗਰ ਨਿਗਮ ਦੇ ਕਮਿਸ.ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਪ੍ਰਾਪਰਟੀ ਮਾਲਕਾਂ ਨੂੰ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਸਬੰਧੀ 112 ਏ (5) ਅਤੇ 138 (ਸੀ) ਦੇ ਨੋਟਿਸ ਦਿੱਤੇ ਗਏ ਹਨ ਨੂੰ ਉਹਨਾਂ ਨੂੰ ਬਣਦੀ ਰਕਮ ਜਮਾਂ ਨਾ ਕਰਵਾਉਣ ਤੇ ਦੁਕਾਨਾਂ ਨੂੰ ਸੀਲ ਕੀਤਾ ਜਾਵੇਗਾ|
EDITOR
CANADIAN DOABA TIMES
Email: editor@doabatimes.com
Mob:. 98146-40032 whtsapp