ਵੱਡੀ ਖਬਰ.. ਦਸੂਹਾ ਤੋਂ ਦੋ ਦਿਨ ਪਹਿਲਾਂ ਅੱਠਵੀ ਜਮਾਤ ਵਿਚ ਪੜਦੀਆਂ ਦੋ ਲੜਕੀਆਂ ਨੂੰ ਸਕੂਲ ਤੋਂ ਵਰਗਲਾ ਫੁਸਲਾ ਕੇ ਲਿਜਾਣ ‘ਚ ਇੱਕ ਔਰਤ ਗਿ੍ਰਫਤਾਰ

ਦੋਵੇਂ ਲੜਕੀਆਂ ਨੂੰ ਪੁਲਿਸ ਨੇ 24 ਘੰਟਿਆਂ ਵਿਚ ਲੱਭ ਕੇ ਮਪਿਆਂ ਦੇ ਕੀਤਾ ਸਪੁਰਦ

ਦਸੂਹਾ 23 ਜਨਵਰੀ (ਚੌਧਰੀ) : ਸ੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮਨੀਸ਼ ਕੁਮਾਰ ਉਪ ਕਪਤਾਨ ਪੁਲਿਸ, ਸਬ ਡਵੀਜਨ ਦਸੂਹਾ ਦੀ ਹਦਾਇਤ ਪਰ ਐਸ.ਆਈ.ਮਲਕੀਅਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵੱਲੋਂ ਪੁਲਿਸ ਪਾਰਟੀ ਨਾਲ ਅਗਵਾ ਹੋਈਆਂ ਲੜਕੀਆਂ ਅੰਜਲੀ ਅਤੇ ਨਾਜੀਆਂ ਮਾਨਵੀ ਨੂੰ 24 ਘੰਟੇ ਦੇ ਅੰਦਰ-ਅੰਦਰ ਬਰਾਮਦ ਕਰਕੇ ਆਰੋਪਣ ਨੂੰ ਹਿਰਾਸਤ ਵਿੱਚ ਲਿਆ ਹੈ।ਜਿਸ ਸਬੰਧੀ ਮੁਕੱਦਮਾਂ ਨੰਬਰ 11, 22 ਜਨਵਰੀ, ਜੁਰਮ 363-ਏ ਆਈ.ਪੀ.ਸੀ. ਥਾਣਾ ਦਸੂਹਾ ਸ੍ਰੀ ਚਰਨ ਕੁਮਾਰ ਪੁੱਤਰ ਜੀਤ ਲਾਲ ਵਾਸੀ ਮੁਹੱਲਾ ਕੈਂਥਾ ਵਾਰਡ ਨੰਬਰ 12 ਥਾਣਾ ਦਸੂਹਾ ਨੇ ਦਰਜ ਕਰਾਇਆ ਸੀ ਕਿ ਉਹ ਪ੍ਰਾਈਵੇਟ ਡਾਇਵਰੀ ਕਰਦਾ ਹੈ। ਉਸਦੇ ਚਾਰ ਬੱਚੇ ਤਿੰਨ ਲੜਕੀਆਂ,ਇੱਕ ਲੜਕਾ ਹੈ।ਸਾਰਿਆਂ ਤੋਂ ਛੋਟੀ ਲੜਕੀ ਅੰਜਲੀ ਉਮਰ ਕਰੀਬ 15 ਸਾਲ ਜ਼ੋ ਅੱਠਵੀ ਕਲਾਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਲਾ ਕੈਂਥਾ ਵਿੱਚ ਪੜਦੀ ਹੈ। ਜੋ 21ਜਨਵਰੀ ਨੂੰ ਰੋਜਾਨਾ ਦੀ ਤਰ੍ਹਾਂ ਘਰੋਂ ਸਕੂਲ ਗਈ ਸੀ ਜਿਥੇ ਉਸਦੀ ਲੜਕੀ ਦੀ ਸਹੇਲੀ ਨਾਜੀਆਂ ਪੁੱਤਰੀ ਸਾਬਤ ਸੇਖ ਵਾਸੀ ਮੁਹੱਲਾ ਕੈਂਥਾ ਦਸੂਹਾ ਉਮਰ 15 ਸਾਲ ਜੋ ਵੀ ਆਪਣੇ ਘਰ ਤੋਂ ਸਕੂਲ ਗਈ ਸੀ। ਜ਼ੋ ਦੋਵੇ ਲੜਕੀਆਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਵਾਪਸ ਘਰ ਨਹੀਂ ਆਈਆਂ । ਜਿਨ੍ਹਾਂ ਨੂੰ ਕੋਈ ਨਾ ਮਲੂਮ ਵਿਅਕਤੀ ਵਰਗਲਾ ਫੁਸਲਾ ਕੇ ਕਿਧਰੇ ਲੈ ਗਿਆ ਹੋਣ ਤੇ ਮੁਕੱਦਮਾਂ ਦਰਜ ਕਰਕੇ ਐਸ.ਆਈ. ਤਰਸੇਮ ਸਿੰਘ ਥਾਣਾ ਦਸੂਹਾ ਨੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਮੁਕੱਦਮਾਂ ਦਰਜ ਹੋਣ ਤੋਂ 24 ਘੰਟੇ ਦੇ ਅੰਦਰ ਅੰਦਰ ਹੀ ਮੁਕੱਦਮਾਂ ਦੀ ਤਫਤੀਸ਼ ਦੌਰਾਨ ਮੁਕੱਦਮਾਂ ਦੀ ਆਰੋਪਣ ਜਯੋਤੀ ਪਤਨੀ ਰਵੀ ਕੁਮਾਰ ਵਾਸੀ ਬੱਚੂ ਜਿਲ੍ਹਾ ਬਿਲਾਸਪੁਰ(ਹਿ:ਪ੍ਰੋ:) ਹਾਲ ਵਾਸੀ ਬੀ.ਐਮ.ਸੀ. ਚੌਂਕ ਜਲੰਧਰ ਨੂੰ ਮੁਕੱਦਮਾਂ ਵਿੱਚ ਹਸਬ ਜਾਬਤਾ ਗ੍ਰਿਫ਼ਤਾਰ ਕਰਕੇ ਅਗਵਾ ਸੱਦਾ ਲੜਕੀਆਂ ਅੰਜਲੀ ਅਤੇ ਨਾਜੀਆ ਮਾਨਵੀ ਨੂੰ ਬਰਾਮਦ ਕਰਕੇ ਉਹਨਾਂ ਦੇ ਮਾਪਿਆਂ ਦੇ ਸਪੁਰਦ ਕੀਤਾ ਗਿਆ ਹੈ। ਮੁਕੱਦਮਾਂ ਵਿੱਚ ਗ੍ਰਿਫ਼ਤਾਰ ਆਰੋਪਣ ਜਯੋਤੀ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply