Latest News 3 :- ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਗੁਰਦਾਸਪੁਰ ਵਿਖੇ ਸਫਾਈਅਭਿਆਨ ਚਲਾਇਆ-ਸਕੱਤਰ ਰੰਧਾਵਾ

ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਗੁਰਦਾਸਪੁਰ ਵਿਖੇ ਸਫਾਈਅਭਿਆਨ ਚਲਾਇਆ-ਸਕੱਤਰ ਰੰਧਾਵਾ

ਗੁਰਦਾਸਪੁਰ, 23 ਜਨਵਰੀ ( ਅਸ਼ਵਨੀ ) :- ਬਲਦੇਵ ਸਿੰਘ ਰੰਧਾਵਾ ਰਿਜ਼ਨਲਟਰਾਂਸਪਰੋਟ ਅਥਾਰਟੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਸੜਕ ਸੁਰੱਖਿੱਾ ਜਾਗਰੂਕਤਾ ਮੁਹਿੰਮ ਤਹਿਤ ਅੱਜ ਜਿਲੇ ਅੰਦਰ ਆਟੋਮੈਟਿਡਡਰਾਈਵਿੰਦ ਟੈਸਟ ਟਰੈਕ ਸੈਂਜਰ ਗੁਰਦਾਸਪੁਰ ਤੇ ਬਟਾਲਾ ਵਿਖੇ ਸਫਾਈਅਤੇ ਰਿਪੇਅਰ ਆਦਿ ਅਭਿਆਨ ਚਲਾਇਆ ਗਿਆ।

Advertisements

ਇਸ ਮੌਕੇ ਗੱਲਬਾਤ ਦੌਰਾਨ ਰੰਧਾਵਾ ਨੇ ਦੱਸਿਆ ਕਿ ਸੜਕੀ ਸੁਰੱਖਿਆ ਦੀਮਹੱਤਤਾ ਨੂੰ ਸਮਝਦਿਆਂ ਇਸ ਵਾਰ ਰਾਸ਼ਟਰੀ ਸੜਕ ਸੁਰੱਖਿਆਜਾਗਰੂਕਤਾ ਮੁਹਿੰਮ ਲਗਾਤਾਰ ਇਕ ਮਹੀਨਾ ਤਕ ਚਲਾਈ ਜਾ ਰਹੀ ਹੈ, ਜਿਸਦਾ ਮੁੱਖ ਮੰਤਵ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਗਰੂਕ ਕਰਨਾ ਹੈਤਾਂ ਜੋ ਸੜਕੀ ਹਾਦਸਿਆਂ ’ਤੇ ਠੱਲ੍ਹ ਪਾਈ ਜਾ ਸਕੇ। ਉਨਾਂ  ਦੱਸਿਆ ਕਿਸੜਕ ਸੁਰੱਖਿਆ ਜਾਗਰੂਕਤਾ ਨੂੰ ਇੱਕ ਲੋਕ ਲਹਿਰ ਬਣਾਉਣ ਲਈ ਸਾਰੇਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ 17 ਫਰਵਰੀ ਤੱਕ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚੱਲੇਗੀ। ਉਨਾਂ ਵਾਹਨਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਸੜਕੀ ਨਿਯਮਾਂ ਦੀਪਾਲਣਾ ਕਰਨ ਕਿਉਂ ਕਿ ਇਹ ਉਨਾਂ ਦੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ।ਉਨਾਂ ਦੱਸਿਆ ਕਿ ਸੜਕ ਸੁਰੱਖਿਆ ਜਾਗਰੂਕਤਾ ਨੂੰ ਇੱਕ ਲੋਕ ਲਹਿਰਬਣਾਉਣ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਕਿਹਾ ਗਿਆ ਹੈ।

Advertisements

ਸ੍ਰੀ ਰੰਧਾਵਾ ਨੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਾਉਣ, ਵਾਹਨਾਂ ਨੂੰਸਪੀਡ ਲਿਮਿਟ ਵਿਚ ਚਲਾਉਣ ਅਤੇ ਸੜਕੀ ਨਿਯਮਾਂ ਦੀ ਪਾਲਣਾ ਕਰਨਲਈ ਲੋਕਾਂ ਨੂੰ ਜਾਗਰੂਕ ਕਰਨ ‘ਤੇ ਵੀ ਜ਼ੋਰ ਦਿੱਤਾ।

Advertisements

—————

ਅੱਜ 24 ਜਨਵਰੀ ਨੂੰ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਬੰਧੀ ਹੋਵੇਗੀਫੁੱਲ ਡਰੈੱਸ ਰਿਹਰਸਲ

ਗੁਰਦਾਸਪੁਰ, 23 ਜਨਵਰੀ (  ਅਸ਼ਵਨੀ ) :-   ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਕੱਲ੍ਹ 24 ਜਨਵਰੀ ਨੂੰ ਸਥਾਨਕ ਲੈਫ. ਸ਼ਹੀਦ ਨਵਦੀਪ ਸਿੰਘ (ਅਸੋਕਚੱਕਰ) ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮਸਬੰਧੀ ਸਵੇਰੇ 9.58 ਤੋਂ ਖੇਡ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲਹੋਵੇਗੀ, ਜਿਸ ਵਿਚ  ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਮੁੱਖਮਹਿਮਾਨ ਵਜੋਂ ਸ਼ਿਰਕਤ ਕਰਨਗੇ।

               ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 26 ਜਨਵਰੀ ਨੂੰ 72ਵੇਂ ਗਣਤੰਤਰ ਦਿਵਸ ਸਮਾਗਮ ਵਿਚ ਸ੍ਰੀ ਸੁਖਜਿੰਦਰ ਸਿੰਘਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤਕਰਨਗੇ। ਉਨਾਂ ਦੱਸਿਆ ਕਿ 26 ਜਨਵਰੀ ਨੂੰ ਸਮਾਗਮ ਦੌਰਾਨ ਮੁੱਖਮਹਿਮਾਨ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ।ਉਪਰੰਤ ਉਨਾਂ ਵਲੋਂ ਪਰੇਡ ਦਾ ਨਿਰੀਖਣ ਕੀਤਾ ਜਾਵੇਗਾ। ਮੁੱਖ ਮਹਿਮਾਨਵਲੋਂ ਭਾਸ਼ਣ ਦੇਣ ਉਪਰੰਤ ਮਾਰਟ ਪਾਸਟ ਹੋਵੇਗਾ। ਉਪਰੰਤ ਮੁੱਖ ਮਹਿਮਾਨਵਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਵੱਖ-ਵੱਖਵਿਭਾਗਾਂ ਵਲੋਂ ਤਿਆਰ ਕੀਤੀਆਂ ਗਈਆਂ ਝਾਕੀਆਂ ਵੀ ਕੱਢੀਆਂਜਾਣਗੀਆਂ। ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ ਅਧਿਕਾਰੀਆਂਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਸ਼ਹੀਦਾਂ ਨੂੰਸਿਜਦਾ ਕਰਨ ਦੇ ਮੰਤਵ ਨਾਲ ਸ਼ਹੀਦ ਗੈਲਰੀ ਵੀ ਬਣਾਈ ਜਾਵੇਗੀ, ਤਾਂ ਜੋਦੇਸ਼ ਦੀ ਖਾਤਰ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ ਜਾਸਕੇ।

———————–

‘ਮਿਸ਼ਨ ਫ਼ਤਹਿ’

 7784 ਪੀੜਤਾਂ ਨੇ ਕੋਰੋਨਾ ਬਿਮਾਰੀ ’ਤੇ ਫਤਹਿ ਹਾਸਲ ਕੀਤੀ-ਸਿਵਲਸਰਜਨ

ਗੁਰਦਾਸਪੁਰ, 23 ਜਨਵਰੀ   ( ਅਸ਼ਵਨੀ ) :-  ਡਾ.ਵਰਿੰਦਰ ਜਗਤ ਸਿਵਲ ਸਰਜਨਨੇ ਜ਼ਿਲੇ ਅੰਦਰ 316722 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸਵਿਚੋਂ 308029 ਨੈਗਟਿਵ, 4199 ਪੋਜਟਿਵ ਮਰੀਜ਼(ਆਰ.ਟੀ.ਪੀ.ਸੀ.ਆਰ), 1119 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, 94 ਟਰੂਨੈਟ ਰਾਹੀ ਟੈਸਟ ਕੀਤੇਪੋਜਟਿਵ ਮਰੀਜ , 2721 ਐਂਟੀਜਨ ਟੈਸਟ ਰਾਹੀਂ  ਵਿਅਕਤੀਆਂ ਦੀਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 8133 ਪੋਜ਼ਟਿਵ ਮਰੀਜ਼ ਹਨ ਅਤੇ1679 ਸੈਂਪਲਿੰਗ ਦੀ ਰਿਪੋਰਟ ਪੈਡਿੰਗ ਹੈ।

                 ਉਨਾਂ ਅੱਗੇ ਦੱਸਿਆ ਕਿ 28 ਪੀੜਤ ਹੋਰ ਜ਼ਿਲਿ੍ਹਆਂ ਵਿਚਅਤੇ ਤਿੱਬੜੀ ਕੈਂਟ ਵਿਖੇ 01 ਪੀੜਤ ਦਾਖਲ ਹੈ। 53 ਪੀੜਤ ਜੋ1symptomatic/mild symptomatic ਨੂੰ ਘਰ ਏਕਾਂਤਵਾਸ ਕੀਤਾਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 7784 ਵਿਅਕਤੀਆਂ ਨੇ ਫ਼ਤਿਹਹਾਸਿਲ ਕਰ ਲਈ ਹੈ, ਇਨਾਂ ਵਿਚ 7745 ਪੀੜਤ ਠੀਕ ਹੋਏ ਹਨ ਅਤੇ 39 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਏਕਾਂਤਵਾਸ ਕੀਤਾ ਗਿਆ ਹੈ। ਐਕਟਿਵਕੇਸ 82 ਹਨ। ਜਿਲੇ ਅੰਦਰ ਕੁਲ 267 ਮੌਤਾਂ ਹੋਈਆਂ ਹਨ।

           ਡਾ.ਵਰਿੰਦਰ ਜਗਤ ਨੇ ਅੱਗੇ ਦੱਸਿਆ ਕਿ ਜਿਲੇ ਅੰਦਰਕੋਵਿਡ-19 ਵੈਕਸੀਨ ਦੇ ਪਹਿਲੇ ਪੜਾਅ ਵਿਚ ਸਿਹਤ ਕਰਮੀਆਂ ਦਾਟੀਕਾਕਰਨ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਮਨੁੱਖੀ ਸਿਹਤ ਦੇ ਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply