Latest News :- ਪੁਲਿਸ ਵੱਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕਰਵਾਇਆ ਗਿਆ ਨਸ਼ਟ – ਐਸ.ਐਸ.ਪੀ. ਦੁੱਗਲ

ਪਟਿਆਲਾ ਪੁਲਿਸ ਵੱਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕਰਵਾਇਆ ਗਿਆ ਨਸ਼ਟ.
ਪਟਿਆਲਾ, 23 ਜਨਵਰੀ:
ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਥਾਣਿਆਂ ਵਿੱਚ ਦਰਜ ਹੋਏ ਐਨ.ਡੀ.ਪੀ.ਐਸ ਐਕਟ ਦੇ ਕੇਸਾਂ ਦੇ ਮਾਲ ਮੁਕੱਦਮਾ ਨੂੰ ਨਸ਼ਟ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ, ਮਿਤੀ 22.01.2021 ਨੂੰ ਕਪਤਾਨ ਪੁਲਿਸ ਇੰਨਵੈ : ਪਟਿਆਲਾ, ਕਪਤਾਨ ਪੁਲਿਸ ਸਥਾਨਕ, ਸੰਗਰੂਰ ਦੀ ਕਮੇਟੀ ਵੱਲੋਂ ਜਾਬਤਾ ਅਨੁਸਾਰ ਮਾਨਯੋਗ ਅਦਾਲਤ ਦੇ ਆਦੇਸ਼ ਮੁਤਾਬਿਕ ਐਨ.ਡੀ.ਪੀ.ਐਸ ਐਕਟ ਦਾ ਮਾਲ ਮੁਕੱਦਮਾ ਜੁਡੀਸ਼ੀਅਲ ਮਾਲ ਖਾਨਾ ਪਟਿਆਲਾ ਤੋਂ ਕੱਢਵਾਂ ਕੇ , ਪੰਜਾਬ ਕੈਮੀਕਲ ਲਿਮਟਿਡ, ਭਾਂਖਰਪੁਰ ਰੋਡ ਡੇਰਾਬੱਸੀ, ਐਸ.ਏ.ਐਸ ਨਗਰ ਵਿਖੇ ਨਸ਼ਟ ਕੀਤਾ ਗਿਆ। ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ 149 ਕੇਸ ( ਪੀ ਟਾਇਲ ਅਤੇ ਪੋਸਟ ਟਾਇਲ ) ਦਾ ਮਾਲ ਮੁਕੱਦਮਾ ਨਸ਼ਟ ਕਰਵਾਇਆ ਗਿਆ।

ਜਿਸ ਵਿੱਚ 1801 ਕਿਲੋ 500 ਗ੍ਰਾਮ ਭੁੱਕੀ, 01 ਕਿਲੋ 690 ਗ੍ਰਾਮ 215 ਮਿ : ਗ੍ਰਾਮ ਹੈਰੋਇਨ, 371 ਗ੍ਰਾਮ 27 ਮਿ : ਗ੍ਰਾਮ ਸਮੈਕ, 5 ਕਿਲੋ 685 ਗ੍ਰਾਮ ਗਾਂਜਾ, 10 ਗ੍ਰਾਮ ਪਾਊਡਰ, 1,20,169 ਨਸ਼ੀਲੀਆਂ ਗੋਲੀਆਂ, 14,090 ਨਸ਼ੀਲੇ ਕੈਪਸੂਲ, 400 ਗ੍ਰਾਮ ਸੁਲਫਾ, 60 ਕਿਲੋ 500 ਗ੍ਰਾਮ ਭੰਗ, 489 ਨਸ਼ੀਲੇ ਟੀਕੇ ਅਤੇ 14 ਕਿਲੋ 300 ਗ੍ਰਾਮ ਹਰੇ ਪੌਦੇ ਪੋਸਤ ਨੂੰ ਇੰਨਸੀਲੇਟਰ ਵਿੱਚ ਨਸ਼ਟ ਕੀਤਾ ਗਿਆ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply