ਸੀ ਐਚ ਸੀ ਘਰੋਟਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਨੇ ਕੋਰੋਨਾ ਦਾ ਟੀਕਾ ਲਗਵਾਕੇ ਕੀਤੀ ਸ਼ੁਰੂਆਤ

ਪਠਨਕੋਟ /ਘਰੋਟਾ 23 ਜਨਵਰੀ (ਰਜਿੰਦਰ ਸਿੰਘ ਰਾਜਨ/ਅਵਿਨਾਸ਼ ) : ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਭਾਰਤ ਸਰਕਾਰ ਵੱਲੋਂ ਚਲਾਈ ਗਈ ਟੀਕਾਕਰਨ ਮੁਹਿੰਮ ਤਹਿਤ ਅੱਜ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸੀ ਐਚ ਸੀ ਘਰੋਟਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਟੀਕਾਕਰਨ ਸੈਸ਼ਨ ਲਗਾਇਆ ਗਿਆ। ਜਿਸ ਵਿਚ ਬਲਾਕ ਘਰੋਟਾ ਦੇ ਨੋਡਲ ਅਫਸਰ ਡਾ ਸੰਦੀਪ ਕੁਮਾਰ ਨੇ ਖ਼ੁਦ ਸਭ ਤੋਂ ਪਹਿਲਾਂ ਟੀਕਾ ਲਗਵਾਇਆ , ਇਸ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਵਲੋਂ ਟੀਕਾ ਲਗਵਾਇਆ ਗਿਆ। ਉਨ੍ਹਾਂ ਦੇ ਨਾਲ ਅਪਥਾਲਮਿਕ ਅਫਸਰ ਡ ਸੁਰਿੰਦਰ ਸ਼ਰਮਾ , ਹਰਜੀਤ ਸਿੰਘ ਰੇਡੀਉਗਰਾਫਰ, ਡਾ ਰੋਹਿਤ ਮਹਾਜਨ,ਬਖਸ਼ੀਸ਼ ਕੌਰ ਸਟਾਫ ਨਰਸ, ਸੀਤਾ ਦੇਵੀ ਐੱਲ ਐੱਚ ਵੀ , ਗੁਰਿੰਦਰ ਸਿੰਘ ਕੰਵਲਪ੍ਰੀਤ ਸਿੰਘ,ਪਰਦੀਪ ਕੁਮਾਰ,ਮਲਕੀਅਤ ਸਿੰਘ, ਅਮਰਜੀਤ ਸੈਣੀ, ਬਲਰਾਜ ਸਿੰਘ ਸਿਕੰਦਰ ਸਿੰਘ,ਬਿਕਰਮਜੀਤ ਸਿੰਘ ਗੁਰਪਿੰਦਰ ਸਿੰਘ ਸਾਰੇ ਮਲਟੀਪਰਪਜ਼ ਹੈਲਥ ਵਰਕਰ ਮੇਲ ।ਸੰਦੀਪ ਕੌਰ ਏ ਐਨ ਐਮ, ਵਿਜੇ ਕੁਮਾਰ ਮਦਨ ਮਸੀਹ, ਰਣਜੀਤ ਸਿੰਘ ਦਰਜਾ ਚਾਰ ਨੂੰ ਜਤਿੰਦਰ ਕੌਰ, ਕੁਲਵਿੰਦਰ ਕੌਰ ਏ ਐਨ ਐਮ ਵੱਲੋਂ ਟੀਕਾਕਰਨ ਕੀਤਾ ਗਿਆ ਸਾਰਿਆਂ ਦੀ ਵੈਰੀਫਿਕੇਸ਼ਨ ਸੁਖਵਿੰਦਰ ਸਿੰਘ ਅਤੇ ਮਨਜਵਿੰਦਰ ਪਾਲ ਕੰਪਿਊਟਰ ਆਪ੍ਰੇਟਰ ਵੱਲੋਂ ਕੀਤੀ ਗਈ ।ਟੀਕਾਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਡਾ ਨਿਤਨ ਮੈਡੀਕਲ ਅਫਸਰ ਦੀ ਦੇਖ ਰੇਖ ਵਿੱਚ ਰੱਖਿਆ ਗਿਆ ਜਿੱਥੇ ਉਨ੍ਹਾਂ ਦੇ ਨਾਲ ਜੋਤੀ ਸਟਾਫ ਨਰਸ ਨੇ ਸਾਰਿਆਂ ਦਾ ਮੁਆਇਨਾ ਕੀਤਾ ਜਿਸ ਵਿੱਚ ਬੀ ਪੀ ਅਤੇ ਪਲਸ ਔਕਸੀਮੀਟਰ ਨਾਲ ਪਲਸ ਚੈੱਕ ਕੀਤੀ ਗਈ ।

ਟੀਕਾਕਰਨ ਤੋਂ ਅੱਧਾ ਘੰਟਾ ਬਾਅਦ ਐੱਸਐੱਮਓ ਡਾ ਬਿੰਦੂ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਸਟਾਫ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ । ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਨੂੰ ਇਹ ਵੈਕਸੀਨ ਬਿਲਕੁਲ ਮੁਫ਼ਤ ਲੱਗ ਰਹੀ ਹੈ ।ਇਸ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੱਗਣੀਆਂ ਹਨ ਜਿਹੜੀ ਕਿ ਦੂਜੀ ਖੁਰਾਕ 28 ਦਿਨ ਬਾਅਦ ਲੱਗੇਗੀ।ਇਸ ਸਬੰਧੀ ਸਾਰਿਆਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ ਤੇ ਮੈਸੇਜ ਭੇਜਿਆ ਜਾਵੇਗਾ। ਉਨ੍ਹਾਂ ਸਾਰੇ ਸਿਹਤ ਮੁਲਾਜ਼ਮਾਂ ਜਿਵੇਂ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ , ਐੱਲ ਐੱਚ ਵੀ, ਹੈਲਥ ਇੰਸਪੈਕਟਰ , ਸਟਾਫ ਨਰਸ ,ਫਾਰਮਾਸਿਸਟ ਮੈਡੀਕਲ ਅਫਸਰ ,ਆਸ਼ਾ ਵਰਕਰ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇ ਕੇ ਆਪਣੀ ਵਾਰੀ ਸਿਰ ਵੈਕਸੀਨ ਲਗਵਾਉਣ ਅਤੇ ਸਰਕਾਰ ਵੱਲੋਂ ਮਿਲ ਰਹੀ ਇਸ ਸਹੂਲਤ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ । ਨੋਡਲ ਅਫਸਰ ਡਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਖੁਦ ਅਤੇ ਡਾ ਨਿਤਨ ਇਸ ਸਾਰੇ ਟੀਕਾਕਰਨ ਦੀ ਨਿਗਰਾਨੀ ਕਰ ਰਹੇ ਹਨ, ਅਤੇ ਕਿਸੇ ਵੀ ਮੁਸ਼ਕਲ ਹਾਲਾਤ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਸੋ ਸਾਨੂੰ ਸਾਰਿਆਂ ਨੂੰ ਡਰ ਵਹਿਮ ਕੱਢ ਕੇ ਵੈਕਸੀਨ ਲਗਵਾਉਣੀ ਚਾਹੀਦੀ ਹੈ ਅੱਜ ਖਬਰ ਲਿਖੇ ਜਾਣ ਤਕ 20 ਸਿਹਤ ਕਰਮਚਾਰੀਆਂ ਨੂੰ ਟੀਕੇ ਲੱਗ ਚੁੱਕੇ ਸਨ ਇਸ ਮੌਕੇ ਅਵਿਨਾਸ਼ ਸ਼ਰਮਾ, ਭੁਪਿੰਦਰਸਿੰਘ ,ਗੁਰਮੁਖ ਸਿੰਘ ਸਾਰੇ ਹੈਲਥ ਇੰਸਪੈਕਟਰ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply