ਸੀਨੀਅਰ ਕਾਂਗਰਸ ਨੇਤਾ ਬ੍ਰਹਾ ਸ਼ੰਕਰ ਜ਼ਿਮਪਾ ਨੇ ਕੀਤੀ ਵੱਡੀ ਬਗਾਵਤ, ਕਿਹਾ ਅਰੋੜਾ ਕਾਂਗਰਸ ਕਰ ਦਵਾਂਗੇ ਖ਼ਤਮ ਤੇ ਜੇ ਟਕਸਾਲੀ ਕਾਂਗਰਸੀ ਸਹਿਮਤ ਹੋਏ ਤਾਂ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਲੜਾਂਗਾ ਵਿਧਾਨ ਸਭਾ ਚੋਣ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )
ਹੁਸ਼ਿਆਰਪੁਰ ਕਾਂਗਰਸ ਨੂੰ ਅੱਜ ਉਸ ਵੇਲੇ ਦੁਪਹਿਰ ਬਾਅਦ ਗ੍ਰਹਿਣ ਲੱਗ ਗਿਆ ਜਦੋਂ ਸੀਨੀਅਰ ਕਾਂਗਰਸ ਨੇਤਾ, ਲਗਾਤਾਰ ਬਤੌਰ ਪਾਰਸ਼ਦ ਤਿੰਨ ਵਾਰ ਜਿੱਤ ਕੇ ਹੈਟ੍ਰਿਕ ਬਣਾ ਚੁਕੇ ਅਤੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਦੇ ਉਪ ਚੇਅਰਮੈਨ (Vice Chairman of Punjab State Industrial Development Corporation (PSIDC)) ਬ੍ਰਹਾ ਸ਼ੰਕਰ ਜ਼ਿਮਪਾ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਐਲਾਨ ਕਰ ਦਿੱਤਾ ਕੇ ਉਹ ਨਾ ਸਿਰਫ ਚੌਥੀ ਵਾਰ ਨਗਰ ਨਿਗਮ ਦਾ ਚੁਣਾਵ ਲੜਨਗੇ ਬਲਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਵਿਧਾਨ ਸਭਾ ਦਾ ਚੁਣਾਵ ਵੀ ਲੜਨਗੇ।
ਨਗਰ ਨਿਗਮ ਚ ਕਾਂਗਰਸ ਦੇ ਮਿਸ਼ਨ- 50 ਨੂੰ ਜ਼ੋਰ ਦਾ ਝਟਕਾ ਲੱਗਣ ਦੀ ਸੰਭਾਵਨਾ
ਓਹਨਾ ਦੇ ਇਸ ਐਲਾਨ ਨਾਲ ਨਗਰ ਨਿਗਮ ਚ ਕਾਂਗਰਸ ਦੇ ਮਿਸ਼ਨ 50 ਨੂੰ ਜ਼ੋਰ ਦਾ ਝਟਕਾ ਲੱਗਣ ਦੀ ਸੰਭਾਵਨਾ ਬਣ ਗਈ ਹੈ ਕਿਓੰਕੇ ਬ੍ਰਹਾ ਸ਼ੰਕਰ ਦੇ ਇਸ ਐਲਾਨ ਨਾਲ ਨਾ ਸਿਰਫ 20-25 ਦੇ ਕਰੀਬ ਉਹ ਕਾਂਗ੍ਰੇਸੀ ਉਮੀਦਵਾਰ ਜਿਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਅੰਦਰਖਾਤੇ ਕਾਂਗਰਸ ਚ ਰਹਿ ਕੇ ਪਾਰਟੀ ਨੂੰ ਖੋਰਾ ਲਾਉਣਗੇ ਬਲਕਿ ਕਿਸਾਨ ਅੰਦੋਲਨ ਕਾਰਣ ਮਿੱਧੀ ਪਈ ਭਾਜਪਾ ਤੇ ਬਾਦਲ ਦਲ ਬ੍ਰਹ ਸ਼ੰਕਰ ਜ਼ਿਮਪਾ ਦੇ ਜਨਾਧਾਰ ਦਾ ਪੂਰਾ ਫਾਇਦਾ ਚੁੱਕਣ ਦੀ ਸਥਿਤੀ ਚ ਆ ਸਕਦੇ ਹਨ. ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਬ੍ਰਹਾ ਸ਼ੰਕਰ ਨੂੰ ਕੇਜਰੀਵਾਲ ਦੀ ਕਿਤਾਬ ਪੜਾ ਕੇ ਜ਼ਿਮਪਾ ਕੋਲੋਂ ਮਦਦ ਲੈ ਕੇ ਕਾਂਗਰਸ ਨੂੰ ਪੜਨੇ ਪਾ ਸਕਦੀ ਹੈ.
ਗੱਲ ਇਥੇ ਹੀ ਖਤਮ ਨਹੀਂ ਹੁੰਦੀ, ਸ਼ਹਿਰ ਚ ਅਨੇਕਾਂ ਵਾਰਡਾਂ ਚ ਚੰਗੇ ਅਕਸ਼ ਵਾਲੇ ਅਜਿਹੇ ਆਜ਼ਾਦ ਉਮੀਦਵਾਰ ਵੀ ਮੈਦਾਨ ਵਿਚ ਆ ਗਏ ਹਨ ਜੋ ਕਿ ਭਾਜਪਾ ਜਾਂ ਬਾਦਲ ਦਲ ਦੀ ਟਿਕਟ ਆਫ਼ਰ ਹੋਣ ਦੇ ਬਾਵਜੂਦ ਆਜ਼ਾਦ ਹੀ ਲੜਨ ਦਾ ਮਨ ਬਣਾਈ ਬੈਠੇ ਹਨ. ਉਧਾਰਣ ਦੇ ਤੌਰ ਤੇ ਵਾਰਡ ਨੰਬਰ 24 ਵਿੱਚ ਆਜ਼ਾਦ ਉਮੀਦਵਾਰ ਸੰਜੇ ਪੰਡਿਤ ਬੇਹੱਦ ਸਰਗਰਮ ਹੈ ਤੇ ਦੇਰ ਰਾਤ ਤਕ ਪਿਛਲੇ ਦੋ ਮਹੀਨਿਆਂ ਤੋਂ ਵਾਰਡ ਨਿਵਾਸੀਆਂ ਦੇ ਸੰਪਰਕ ਚ ਹੈ. ਇਥੇ ਬੀਜੇਪੀ ਦੀ ਸਾਈਲੈਂਟ ਪੱਕੀ ਵੋਟ ਹੈ. ਕਾਂਗਰਸ ਪਹਿਲਾਂ ਵੀ ਇਥੋਂ ਹਾਰਦੀ ਰਹੀ ਹੈ ਤੇ ਬਾਦਲ ਦਲ ਇਥੋਂ ਬੀਜੇਪੀ ਦੇ ਸਹਾਰੇ ਜਿੱਤ ਜਾਂਦਾ ਰਿਹਾ ਹੈ. ਅਗਰ ਬੀਜੇਪੀ ਵੋਟਰਾਂ ਨੇ ਅਜਿਹੇ ਹਾਲਾਤ ਚ ਸੰਜੇ ਪੰਡਿਤ ਦੀ ਮਦਦ ਕਰ ਦਿਤੀ ਤਾ ਕਾਂਗਰਸ ਦੀ ਹਾਲਤ ਬੇਹੱਦ ਪਤਲੀ ਹੋ ਜਾਵੇਗੀ।
ਇਹੋ ਜਿਹੀਆਂ ਸ਼ਹਿਰ ਚ ਕਈ ਉਧਾਹਰਣਾ ਹਨ। ਇਸ ਤੋਂ ਅਲਾਵਾ ਬ੍ਰਹਾ ਸ਼ੰਕਰ ਜ਼ਿਮਪਾ ਦਾ ਦਾਵਾ ਹੈ ਕਿ 20-25 ਸੀਟਾਂ ਤੇ ਟਕਸਾਲੀ ਕਾਂਗ੍ਰੇਸੀ ਜਿੰਨਾ ਦੀ ਟਿਕਟ ਮੰਤਰੀ ਸਾਹਿਬ ਨੇ ਕਟਵਾਈ ਹੈ ਉਹ ਵੀ ਆਜ਼ਾਦ ਚੁਣਾਵ ਲੜਨ ਦਾ ਮਨ ਬਣਾਈ ਬੈਠੇ ਹਨ। ਮੌਸਮ ਵਾਂਗ ਚੁਣਾਵ ਮੁਹਿੰਮ ਦੇ ਰੰਗ ਵੀ ਪਲ -ਪਲ, ਦਿਨ- ਬਦਿਨ ਬਦਲਦੇ ਹਨ ਤੇ ਇਸਤਰਾਂ ਹੋਵੇਗਾ ਵੀ ਪਰ ਕਾਂਗਰਸ ਦੇ ਮਿਸ਼ਨ 50 ਨੂੰ ਬ੍ਰਹਾ ਸ਼ੰਕਰ ਨੇ ਗ੍ਰਹਿਣ ਜ਼ਰੂਰ ਲਗਾ ਦਿੱਤਾ ਹੈ ਇਸ ਵਿਚ ਕੋਈ ਸ਼ੱਕ ਨਹੀਂ।
ਕੈਬਿਨੇਟ ਮੰਤਰੀ ਅਰੋੜਾ ਨੇ ਟਕਸਾਲੀ ਕਾਂਗਰਸ ਨੂੰ ਖਤਮ ਕਰਨ ਵਿਚ ਕੋਈ ਕਮੀ ਨਹੀਂ ਛੱਡੀ – ਬ੍ਰਹਾ ਸ਼ੰਕਰ ਜ਼ਿਮਪਾ
ਪ੍ਰੈਸ ਕਾਨਫਰੰਸ ਦੌਰਾਨ ਬ੍ਰਹਾ ਸ਼ੰਕਰ ਨੇ ਕਈ ਖੁਲਾਸੇ ਕੀਤੇ। ਓਹਨਾ ਇਥੋਂ ਤਕ ਕਹਿ ਦਿਤਾ ਕਿ ਓਨਾ ਨੇ ਮੰਤਰੀ ਸਾਹਿਬ ਦੇ ਗੋਡੇ ਵੀ ਫੜੇ ਕਿ ਲੋਕ ਸੇਵਾ ਤੋਂ ਵਾਂਜੇ ਨਾ ਕਰੋ, ਲਗਾਤਾਰ ਤਿੰਨ ਵਾਰ ਜਿਤਿਆਂ ਹਾਂ, ਜ਼ਿਮਪਾਂ ਨੇ ਕਿਹਾ ਕਿ ਓਨਾ ਮੰਤਰੀ ਨੂੰ ਇਹ ਵੀ ਕਿਹਾ ਕੇ ਉਹ affidavit ਲਿਖ ਕੇ ਦੇ ਦੇਣਗੇ ਕਿ ਉਹ ਮੇਯਰ ਨਹੀਂ ਬਣਨਗੇ। ਪਰ ਮੰਤਰੀ ਸਾਹਿਬ ਨਹੀਂ ਮੰਨੇ। ਓਹਨਾ ਕਿਹਾ ਕਿ ਇਕ ਸਾਜਿਸ਼ ਅਧੀਨ ਓਹਨਾ ਨੂੰ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਦੇ ਉਪ ਚੇਅਰਮੈਨ ਬਣਇਆ ਗਿਆ ਤੇ ਲੋਕ ਸੇਵਾ ਤੋਂ ਵਾਂਜੇ ਕਰਦੇ ਹੋਏ ਓਹਨਾ ਦੀ ਟਿਕਟ ਕੱਟ ਦਿਤੀ ਗਈ.
ਕੈਬਿਨੇਟ ਮੰਤਰੀ ਤੇ ਸਾਬਕਾ ਮੰਤਰੀ ਤੀਕਸ਼ਨ ਸੂਦ ਵਲੋਂ ਕਰੋੜਾਂ ਦੇ ਘਪਲੇ ਨੂੰ ਵੱਖ ਕੀਤਾ
ਕੁਝ ਪੱਤਰਕਾਰਾਂ ਵਲੋਂ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਵਲੋਂ ਪਿਛਲੇ ਦਿਨੀਂ ਉਦਯੋਗ ਮੰਤਰੀ ਤੇ ਲਗਾਏ ਕਰੋੜਾਂ ਦੇ ਘਪਲੇ ਦੇ ਅਰੋਪ ਬਾਰੇ ਓਨਾ ਕਿਹਾ ਕੇ ਓਨਾ ਨੂੰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ, ਅਧੂਰੀ ਜਾਣਕਾਰੀ ਦਾ ਕੋਈ ਫਾਇਦਾ ਨਹੀਂ, ਨਾ ਹੀ ਓਨਾ ਕੋਲ ਇਸ ਸੰਬੰਧੀ ਕੋਈ ਦਸਤਾਵੇਜ ਹਨ ਕਿਓੰਕੇ ਓਨਾ ਦੀ ਬ੍ਰਾਂਚ ਵੱਖਰੀ ਸੀ. ਓਹਨਾ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਅਨੇਕਾਂ ਕੰਮ ਕੀਤੇ ਜਾ ਸਕਦੇ ਸਨ ਪਰ ਬਾਰ ਬਾਰ ਕੇਹਨ ਦੇ ਬਾਵਜੂਦ ਮੰਤਰੀ ਸਾਹਿਬ ਨੇ corporation ਦੀ ਕੋਈ ਮੀਟਿੰਗ ਨਹੀਂ ਸੱਦੀ ਤੇ ਨਗਰ ਨਿਗਮ ਦੀਆਂ ਚੋਣਾਂ ਲਾਗੇ ਆ ਕੇ ਸੀਵਰੇਜ ਦੇ ਨਾਂਅ ਤੇ ਸਾਰਾ ਸ਼ਹਿਰ ਪੁੱਟ ਸੁਟਿਆ।
ਕੈਬਿਨੇਟ ਮੰਤਰੀ ਸੁੰਦਰ ਸ਼ਾਮ ਨੂੰ ਦੱਬੂ ਤੇ ਡੱਬੂ ਕਿਸਮ ਦਾ ਮੇਅਰ ਚਾਹੀਦਾ- ਬ੍ਰਹਾ ਸ਼ੰਕਰ ਜ਼ਿਮਪਾ
ਬ੍ਰਹਾ ਸ਼ੰਕਰ ਜ਼ਿਮਪਾ ਨੇ ਕਿਹਾ ਕਿ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਨੂੰ ਦੱਬੂ ਤੇ ਡੱਬੂ ਕਿਸਮ ਦਾ ਮੇਅਰ ਚਾਹੀਦਾ ਹੈ ਜਿਹੜਾ ਖਾਏ ਤੇ ਖਵਾਏ ਤੇ ਮੰਤਰੀ ਦੇ ਇਕ ਦਬਕੇ ਤੇ ਦੱਬੂ ਬਣ ਜਾਵੇ ਅਤੇ ਲੋੜ ਪੈਣ ਤੇ ਡੱਬੂ ਦਾ ਕੰਮ ਵੀ ਦੇਵੇ । ਇਸੇ ਕਾਰਣ ਰਾਕੇਸ਼ ਮਰਵਾਹਾ ਨੂੰ ਚੇਅਰਮੈਨ , ਓਹਨਾ ਨੂੰ vice ਚੇਅਰਮੈਨ ਅਤੇ ਸਰਵਣ ਸਿੰਘ ਵਰਗੇ ਨੇਤਾ ਨੂੰ ਚੰਡੀਗੜ੍ਹ ਇਕ ਵੱਡੇ ਛਲ ਦੇ ਅਧੀਨ ਪਾਸੇ ਕਰ ਦਿੱਤਾ।
ਮੰਤਰੀ ਸਾਹਿਬ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਇਤਿਹਾਸ ਦੁਹਰਾਵਾਂਗਾ – ਜ਼ਿਮਪਾ
ਬ੍ਰਹਾ ਸ਼ੰਕਰ ਜ਼ਿਮਪਾ ਨੇ ਕਿਹਾ ਕੇ ਪਿਛਲੇ 10 ਸਾਲਾਂ ਇਤਿਹਾਸ ਤੇ ਨਜ਼ਰ ਮਾਰੋ, ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਨਰੇਸ਼ ਡੋਗਰਾ ਖਿਲਾਫ ਸੁੰਦਰ ਸ਼ਾਮ ਅਰੋੜਾ ਨੇ ਬਗਾਵਤ ਕਰਕੇ ਆਜ਼ਾਦ ਚੋਣ ਲੜੀ ਤੇ 11000 ਦੇ ਕਰੀਬ ਵੋਟਾਂ ਆਜ਼ਾਦ ਤੋਰ ਤੇ ਲੈ ਗਏ ਅਤੇ ਨਰੇਸ਼ ਡੋਗਰਾ ਮਾਤਰ 238 ਵੋਟਾਂ ਤੇ ਹਾਰ ਗਏ. ਇਨਾਮ ਦੇ ਤੌਰ ਤੇ ਬਾਅਦ ਚ ਸ਼ੂਦਰ ਸ਼ਾਮ ਅਰੋੜਾ ਨੂੰ ਚੇਅਰਮੈਨ ਦੇ ਤੋਰ ਤੇ ਨਿਵਾਜੇਆ ਗਿਆ ਤੇ ਇਸਦਾ ਨਤੀਜਾ ਇਹ ਨਿਕਲਿਆ ਕੇ ਬੀਜੇਪੀ ਨੇਤਾ ਤੀਕਸ਼ਨ ਸੂਦ ਨੇ ਹੈਟ੍ਰਿਕ ਠੋਕੀ।
ਮੰਤਰੀ ਨੂੰ ਦੱਸਾਂਗਾ ਕਿ ਪਾਣੀ ਪਿੱਛੇ ਵਹਾਅ ਹੁੰਦਾ ਏ , ਤੇ ਅਥਰੂਆਂ ਪਿੱਛੇ ਪੀੜ
ਓਨਾ ਕਿਹਾ ਕਿ ਸੁੰਦਰ ਸ਼ਾਮ ਅਰੋੜਾ ਦੀ ਨਕਸ਼ੇ ਕਦਮ ਤੇ ਚਲਦੇ ਹੋਏ ਇਤਿਹਾਸ ਦੁਹਰਾਵਾਂਗਾ ਅਤੇ ਓਨਾ ਖਿਲਾਫ ਆਉਣ ਵਾਲੇ 8 ਮਹੀਨਿਆਂ ਬਾਅਦ ਵਿਧਾਨ ਸਭਾ ਦੇ ਚੁਣਾਵ ਲੜਾਂਗਾ ਤੇ ਮੰਤਰੀ ਨੂੰ ਦੱਸਾਂਗਾ ਕਿ ਪਾਣੀ ਪਿੱਛੇ ਵਹਾਅ ਹੁੰਦਾ ਏ , ਤੇ ਅਥਰੂਆਂ ਪਿੱਛੇ ਪੀੜ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp