ਦੋਧੀਆਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਕੇ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ। 26 ਜਨਵਰੀ ਨੂੰ ਗੁਰਦਾਸਪੁਰ ਟਰੈਕਟਰ ਰੈਲੀ ਵਿੱਚ ਹੋਣਗੇ ਸ਼ਾਮਲ।
ਗੁਰਦਾਸਪੁਰ 24ਜਨਵਰੀ ( ਅਸ਼ਵਨੀ) :- ਕਿਰਤੀ ਕਿਸਾਨ ਯੂਨੀਅਨ(ਦੋਧੀ ਵਿੰਗ) ਗੁਰਦਾਸਪੁਰ ਵੱਲੋਂ ਸਥਾਨਕ ਹਨੂੰਮਾਨ ਚੌਂਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਕੇ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ।26 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋ ਕੇ ਰੋਸ਼ ਪ੍ਰਦਰਸਨ ਵਿਚ ਸ਼ਾਮਿਲ ਹੋਣ ਲਈ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਅਮਰਜੀਤ ਸ਼ਾਸਤਰੀ ਬਲਵਿੰਦਰ ਕੌਰ ਰਾਵਲਪਿੰਡੀ ਜੋਗਿੰਦਰ ਪਾਲ ਘੁਰਾਲਾ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਅਤੇ ਜੋਗਿੰਦਰ ਪਾਲ ਪਨਿਆੜ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਰਸਾਨ ਵਿਰੋਧੀ ਬਿੱਲਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਘਾਤਕ ਹਨ। ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਲੋਕਾਂ ਨੂੰ ਚੇਤੰਨ ਕਰਨਾ ਸਾਡੀ ਵੱਡੀ ਲੋੜ ਹੈ। ਕਿਉਂਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਆੜ੍ਹ ਹੇਠ ਮਲਟੀ ਨੈਸ਼ਨਲ ਕੰਪਨੀਆਂ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਦੀ ਛਤਰਛਾਇਆ ਹੇਠ ਦੁੱਧ ਦਾ ਕਾਰੋਬਾਰ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਤਬਾਹ ਕਰਕੇ ਆਪਣੀ ਅਜਾਰੇਦਾਰੀ ਕਾਇਮ ਕਰ ਲੈਣੀ ਹੈ। ਇਸ ਮੌਕੇ ਰਾਮ ਲਾਲ ਖੋਜੇਪੁਰ ਜਗਜੀਤ ਸਿੰਘ ਅਵਤਾਰ ਸਿੰਘ ਕੋਟ ਮੋਹਨ ਲਾਲ ਜੋਗਾ ਸਿੰਘ ਪਰਮਜੀਤ ਸਿੰਘ ਯੋਧ ਸਿੰਘ ਇਲਿਆਸ ਮਸੀਹ ਨੇ ਕਿਹਾ ਕਿ ਅਤੇ 26 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਟਰੈਕਟਰ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਲਈ ਪਿੰਡ ਪਿੰਡ ਰੈਲੀਆਂ ਮੀਟਿੰਗਾਂ ਕਰਨਗੇ।ਇਸ ਮੌਕੇ ਅਧਿਆਪਕ ਆਗੂ ਜਮੀਤ ਰਾਜ ਤੋਂ ਇਲਾਵਾ ਅਜੀਤ ਸਿੰਘ ਨਿਰਮਲ ਸਿੰਘ ਭਜਨ ਸਿੰਘ ਭੁਪਿੰਦਰ ਸਿੰਘ ਯੋਧ ਸਿੰਘ ਮੋਹਨ ਸਿੰਘ ਸਤਨਾਮ ਸਿੰਘ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp