ਤਕਨੀਕੀ ਸਿੱਖਿਆ ਮੰਤਰੀ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ
ਕਿਹਾ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਵਾਲੇ ਹਰ ਇਕ ਦਾ ਯੋਗਦਾਨ ਸ਼ਲਾਘਾਯੋਗ
57 ਸ਼ਖਸੀਅਤਾਂ ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ
ਚਾਰ ਝਾਕੀਆਂ ਨੇ ਕੀਤੀ ਵੱਖ-ਵੱਖ ਪੇਸ਼ਕਾਰੀ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਬਨਿਟ ਮੰਤਰੀ ਨੂੰ ਸਨਮਾਨ ਚਿੰਨ ਭੇਟ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- 72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ-19 ਦੇ ਸੰਕਟ ਵਾਲੇ ਸਮੇਂ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ਼ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।
ਕੌਮੀ ਝੰਡਾ ਲਹਿਰਾਉਣ, ਪਰੇਡ ਦਾ ਨਿਰੀਖਣ ਕਰਨ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਖਿਲਾਫ਼ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਨਾਉਣ ਵਾਲੇ ਹਰ ਇਕ ਅਧਿਕਾਰੀ, ਕਰਮਚਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਯੋਗਦਾਨ ਨੂੰ ਕਦੇ ਵੀ ਅਣਗੌਲਿਆਂ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਸਫ਼ਾਈ ਸੇਵਕਾਂ ਦੀ ਕੋਰੋਨਾ ਮਹਾਮਾਰੀ ਦੌਰਾਨ ਅਹਿਮ ਭੂਮਿਕਾ ਰਹੀ ਹੈ ਜਿਨ੍ਹਾਂ ਨੇ ਮੋਹਰੇ ਹੋ ਕੇ ਇਸ ਬੀਮਾਰੀ ਖਿਲਾਫ਼ ਲੜਾਈ ਲੜਦਿਆਂ ਅਨੇਕਾਂ ਕੀਮਤੀ ਜਾਨਾਂ ਬਚਾਈਆਂ।
ਸਮਾਗਮ ਦੌਰਾਨ ਪਰੇਡ ਕਮਾਂਡਰ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ ਹੁਸ਼ਿਆਰਪੁਰ, ਪੀ.ਆਰ.ਟੀ.ਸੀ. ਜਹਾਨਖੇਲਾਂ, ਪੰਜਾਬ ਪੁਲਿਸ ਮਹਿਲਾ ਹੁਸ਼ਿਆਰਪੁਰ ਅਤੇ ਐਨ.ਸੀ.ਸੀ. ਕੈਡਿਟ ਦੀਆਂ ਟੁਕੜੀਆਂ ਸ਼ਾਮਲ ਸਨ ਜਿਨ੍ਹਾਂ ਦੀ ¬ਕ੍ਰਮਵਾਰ ਅਗਵਾਈ ਐਸ.ਆਈ. ਰਣਜੀਤ ਕੁਮਾਰ, ਏ.ਐਸ.ਆਈ. ਜੌਹਰ ਸਿੰਘ, ਐਸ.ਆਈ. ਜਸਵੀਰ ਕੌਰ ਅਤੇ ਰਾਜਵਿੰਦਰ ਕੌਰ ਨੇ ਕੀਤੀ। ਇਸ ਮੌਕੇ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ, ਮੁੱਖ ਖੇਤੀਬਾੜੀ ਅਫ਼ਸਰ, ਵਣ ਮੰਡਲ ਅਫ਼ਸਰ ਅਤੇ ਵੇਰਕਾ ਮਿਲਕ ਪਲਾਂਟ ਵਲੋਂ ¬ਕ੍ਰਮਵਾਰ ਕੋਵਿਡ-19 ਟੀਕਾਕਰਨ, ਘਰ-ਘਰ ਹਰਿਆਲੀ ਯੋਜਨਾ, ਗੁੜ ਬਣਾਉਣ ਦੇ ਕਿੱਤੇ ਅਤੇ ਵੇਰਕਾ ਪਦਾਰਥਾਂ ਦੀ ਸੁਚੱਜੀ ਪੇਸ਼ਕਾਰੀ ਕਰਦੀਆਂ ਚਾਰ ਝਾਕੀਆਂ ਕੱਢੀਆਂ ਗਈਆਂ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਕੇਰੀਆਂ ਤੋਂ ਵਿਧਾਇਕ ਇੰਦੂ ਬਾਲਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਕੁੱਲ 57 ਸ਼ਖਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀਆ ਸੇਵਾਵਾਂ ਦੇਣ ਬਦਲੇ ਸਨਮਾਨ ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ, ਚੀਫ਼ ਫਾਰਮੇਸੀ ਅਫ਼ਸਰ ਜਤਿੰਦਰ ਪਾਲ ਸਿੰਘ, ਮੈਡੀਕਲ ਸਪੈਸ਼ਲਿਸਟ ਡਾ. ਸਰਬਜੀਤ ਸਿੰਘ, ਹੈਲਥ ਇੰਸਪੈਕਟਰ ਜਸਵਿੰਦਰ ਕੁਮਾਰ ਅਤੇ ਮੋਰਚਰੀ ਵੈਨ ਡਰਾਈਵਰ ਰਾਜਨ ਕੁਮਾਰ ਨੂੰ ਕੋਵਿਡ-19 ਮਹਾਮਾਰੀ ਦੌਰਾਨ ਮਰੀਜਾਂ ਨੂੰ ਲੋੜੀਂਦੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਪ੍ਰਦਾਨ ਕਰਾਉਣ ਲਈ ਸਨਮਾਨਿਤ ਕੀਤਾ ਗਿਆ।
ਪੁਲਿਸ ਲਾਈਨ ਹਸਪਤਾਲ ਦੇ ਐਸ.ਐਮ.ਓ. ਅਤੇ ਹੁਣ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੂੰ ਖੂਨਦਾਨ ਕੈਂਪਾਂ ਦਾ ਪ੍ਰਬੰਧ ਕਰਨ, ਖੁਦ 55 ਵਾਰ ਖੂਨਦਾਨ ਕਰਨ, ਨਸ਼ੇ ਛੁਡਾਉਣ ਸਬੰਧੀ ਉਪਰਾਲਿਆਂ, ਕੋਵਿਡ-19 ਦੌਰਾਨ ਫਰੰਟ ਲਾਈਨ ’ਤੇ ਕੰਮ ਕਰਨ ਦੇ ਨਾਲ-ਨਾਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੁਲਿਸ ਲਾਈਨ ਹਸਪਤਾਲ ਦੀ ਕਾਇਆ ਕਲਪ ਲਈ ਕੈਬਨਿਟ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕੋਵਿਡ-19 ਦੌਰਾਨ ਸ਼ਾਨਦਾਰ ਸੇਵਾਵਾਂ ਬਦਲੇ ਡਾ. ਸੈਲੇਸ਼ ਕੁਮਾਰ, ਹੈਲਥ ਇੰਸਪੈਕਟਰ ਤਰਸੇਮ ਲਾਲ, ਹੈਲਥ ਇੰਸਪੈਕਟਰ ਜਸਵਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਸੌਰਵ, ਡਾ. ਸੁਮਿਤ ਜੌਲੀ, ਫੂਡ ਇੰਸਪੈਕਟਰ ਕੁਲਦੀਪ ਸਿੰਘ ਦਾ ਸਨਮਾਨ ਕੀਤਾ ਗਿਆ। ਪੜੋ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਪਾਲ ਸਿੰਘ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਅਕਾਊਂਟੈਂਟ ਸਰਬਜੀਤ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਾਲ ਚੰਦ ਕਲੇਰ, ਵਿਕਰਮ ਆਦੀਆ, ਨਰਿੰਦਰ ਸਿੰਘ, ਅਸ਼ਵਨੀ ਕੁਮਾਰ, ਰਾਜਨ ਕੁਮਾਰ ਨੂੰ ਵੀ ਵਿਲੱਖਣ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ।
ਕੋਵਿਡ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਏ.ਐਸ.ਆਈ. ਜਗਦੀਸ਼, ਸੀਨੀਅਰ ਸਿਪਾਹੀ ਅਮਿਤ ਸ਼ਿਵਮ ਭੱਲਾ, ਇਕਰਾਜ ਸਿੰਘ ਗਿੱਲ, ਰਾਹੁਲ ਬੈਂਸ, ਪ੍ਰੀਤੀ, ਸੂਰਜ ਕਾਂਤ ਅਤੇ ਰਿਤਿਕਾ ਸੂਦ ਨੂੰ ਵੀ ਕੈਬਨਿਟ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਈ.ਟੀ.ਟੀ. ਅਧਿਆਪਕ ਅਮਰਜੀਤ ਸਿੰਘ, ਅਧਿਆਪਕ ਸੰਗੀਤਾ, ਅਧਿਆਪਕ ਅਮਨ ਕੁਮਾਰ, ਅਧਿਆਪਕ ਵਿਕਾਸ ਅਰੋੜਾ ਨੂੰ ਵੀ ਵਧੀਆ ਸੇਵਾਵਾਂ ਯਕੀਨੀ ਬਨਾਉਣ ਲਈ ਸਨਮਾਨ ਚਿੰਨ ਦਿੱਤਾ ਗਿਆ। ਜ਼ਿਲ੍ਹਾ ਮਾਈਕਰੋਬਾਈਲੋਜਿਸਟ ਮਨੂ ਚੋਪੜਾ, ਧੰਨ-ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਪੁਰਹੀਰਾਂ ਦੇ ਮੁੱਖ ਸੇਵਾਦਾਰ ਗੁਰਲਿਆਕਤ ਸਿੰਘ ਬਰਾੜ ਅਤੇ ਸੰਤਗੜ੍ਹ ਡੇਰਾ ਹਰਖੋਵਾਲ ਦੇ ਮੁੱਖ ਸੇਵਾਦਾਰ ਜੱਸਾ ਸਿੰਘ ਅਤੇ ਸ੍ਰੀ ਭਗਵਾਨ ਪਰਸ਼ੂ ਰਾਮ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਆਸ਼ੂਤੋਸ਼ ਸ਼ਰਮਾ ਨੂੰ ਵੀ ਕੋਵਿਡ ਮਹਾਮਾਰੀ ਦੌਰਾਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਕੈਬਨਿਟ ਮੰਤਰੀ ਵਲੋਂ ਜੀ.ਓ.ਜੀ. ਹੈਡ ਕਰਨਲ ਮਲੂਕ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਰਵਿੰਦਰ ਦੱਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਡਿਸਏਬਲਡ ਪਰਸਨਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤਰ ਸਿੰਘ, ਸੰਦੀਪ ਸਹਿਗਲ, ਐਸ.ਸੀ.ਏ. ਮੋਹਨ ਸਿੰਘ, ਉਪ ਰੇਂਜਰ ਅਮਰਜੀਤ ਸਿੰਘ, ਪ੍ਰਿੰਸੀਪਲ ਮਾਲਤੀ ਦੇਵੀ, ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਕਰਨੈਲ ਸਿੰਘ, ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ, ਸਬ-ਇੰਸਪੈਕਟਰ ਪਰਮਿੰਦਰ ਸਿੰਘ, ਐਸ.ਆਈ. ਸੁਰਜੀਤ ਸਿੰਘ, ਏ.ਐਸ.ਆਈ. ਵਰਿੰਦਰ ਸਿੰਘ, ਏ.ਐਸ.ਆਈ. ਨਰਿੰਦਰ ਸਿੰਘ, ਏ.ਐਸ.ਆਈ. ਨਵਜੋਤ ਸਿੰਘ, ਏ.ਐਸ.ਆਈ. ਅਮਨਦੀਪ ਸਿੰਘ, ਸਿਪਾਹੀ ਦਲਜੀਤ ਕੌਰ, ਅਸ਼ੀਸ਼ ਘਈ, ਅਮਰਪ੍ਰੀਤ ਕੌਰ, ਤਰਨਪ੍ਰੀਤ ਕੌਰ ਅਤੇ ਡਾ. ਅਰਮਨਪ੍ਰੀਤ ਕੌਰ ਨੂੰ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ।
ਤਕਨੀਕੀ ਸਿੱਖਿਆ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰੇਡ ਕਮਾਂਡਰ ਡੀ.ਐਸ.ਪੀ. (ਹੈਡਕੁਆਰਟਰ) ਗੁਰਪ੍ਰੀਤ ਸਿੰਘ ਗਿੱਲ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਏ.ਡੀ.ਸੀ. (ਜ) ਅਮਿਤ ਕੁਮਾਰ ਪੰਚਾਲ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨ ਚਿੰਨ ਭੇਟ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਜੋਤ ਭੱਟੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ, ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਡਾ. ਕੁਲਦੀਪ ਨੰਦਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਆਦਿ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp