LETEST..ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਅਧਿਕਾਰ ਦਿਵਸ ਮੌਕੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ


ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਹੋਣ, ਐੱਮ.ਐੱਸ.ਪੀ. ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ

ਦਸੂਹਾ 26 ਜਨਵਰੀ (CHOUDHARY) : ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ.ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ ਹੇਠ ਲਏ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਭਾਰਤ ਦੇ ਗਣਤੰਤਰ ਦਿਵਸ ਨੂੰ ਅਧਿਕਾਰ ਦਿਵਸ ਵਜੋਂ ਮਨਾਉਂਦਿਆਂ ਹੋਇਆਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ ਗਿਆ। ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ ਅਤੇ ਤਹਿਸੀਲ ਪ੍ਰਧਾਨ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਰੋਸ ਮਾਰਚ ਵਿੱਚ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਵਰਕਰਾਂ ਸਮੇਤ ਵੱਖ-ਵੱਖ ਅੰਬੇਡਕਰ ਕਲੱਬਾਂ ਦੇ ਨੌਜਵਾਨ,ਐੱਸ.ਸੀ.ਬੀ.ਸੀ.ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਰੋਸ ਮਾਰਚ ਦੌਰਾਨ ਵੱਖ ਵੱਖ ਬੁਲਾਰਿਆਂ
ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਪ੍ਰਤੀ ਅਪਣਾਏ ਜਾ ਰਹੇ ਹੰਕਾਰੀ ਅਤੇ ਤਾਨਾਸ਼ਾਹੀ ਰਵੱਈਏ ਦੀ ਕਰੜੇ ਸ਼ਬਦਾਂ ਵਿੱਚ ਅਲੋਚਨਾ ਕਰਦੇ ਹੋਏ ਕਿਸਾਨ-ਮਾਰੂ ਤਿੱਨੋਂ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

ਇਸ ਮੌਕੇ ਬਲਦੇਵ ਸਿੰਘ ਧੁੱਗਾ ਅਤੇ ਲੈਕਚਰਾਰ ਬਲਜੀਤ ਸਿੰਘ, ਕਸ਼ਮੀਰ ਸਿੰਘ,ਗੁਰਜਿੰਦਰ ਸਿੰਘ ਪਾਲ,ਪ੍ਰਿੰਸੀਪਲ ਬੂਟਾ ਰਾਮ, ਸੁਰਿੰਦਰ ਕੁਮਾਰ,ਨਸੀਬ ਸਿੰਘ ਅਤੇ ਡਾ.ਸੰਦੀਪ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਮੋਦੀ ਸਰਕਾਰ ਨੂੰ ਦਲਿਤ,ਆਦੀਵਾਸੀ,ਪਿਛੜੇ ਵਰਗਾਂ ਅਤੇ ਘੱਟ-ਗਿਣਤੀਆਂ ਦਾ ਵਿਰੋਧੀ ਕਰਾਰ ਦਿੰਦਿਆਂ ਉਸ ਦੀ ਤੁਲਨਾ ਜਰਮਨੀ ਦੇ ਜ਼ਾਲਮ ਤਾਨਾਸ਼ਾਹ ਹਿਟਲਰ ਨਾਲ ਕੀਤੀ। ਹੱਥਾਂ ਵਿੱਚ ਤਿਰੰਗੇ ਝੰਡੇ ਅਤੇ ਤਖਤੀਆਂ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਲੰਘਦਿਆਂ ਮੋਦੀ ਸਰਕਾਰ ਦੀਆਂ ਫਾਸੀਵਾਦੀ ਅਤੇ ਦਮਨਕਾਰੀ ਨਿਤੀਆਂ ਖਿਲਾਫ ਜੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਰੋਸ ਮਾਰਚ ਵਿੱਚ ਬਲਾਕ ਪ੍ਰਧਾਨ ਟਾਂਡਾ ਕੁਲਵੰਤ ਸਿੰਘ, ਰੇਸ਼ਮ ਸਿੰਘ,ਸੁਖਵੀਰ ਭਾਟੀਆ,ਬਲਾਕ ਪ੍ਰਧਾਨ ਭੂਗਾ ਜਸਪਾਲ ਸਿੰਘ,ਗੁਰਮੁੱਖ ਸਿੰਘ ਡੱਫਰ ,ਲੈਕਚਰਾਰ ਬਲਵੀਰ ਸਿੰਘ,ਬੇਅੰਤ ਸਿੰਘ, ਕੁਲਵਿੰਦਰ ਸਿੰਘ,ਚਮਨ ਲਾਲ ਬੀ.ਪੀ.ਈ.ਓ.,ਅਜੀਤਪਾਲ ਸਿੰਘ, ਜਸਵੀਰ ਬੋਦਲ,ਸੰਤੋਖ ਸਿੰਘ, ਦੇਸ ਰਾਜ ਅਤੇ ਗਿਆਨ ਚੰਦ ਪੰਡੋਰੀ ਅਰਾਈਆਂ,ਲਵਪ੍ਰੀਤ ਸੱਜਣਾ, ਹਰਪ੍ਰੀਤ ਟੇਰਕਿਆਣਾ ,ਲਖਵੀਰ ਬਲੱਗਣ,ਪਰਵਿੰਦਰ ਕੁਮਾਰ, ਉੱਪਲ ਦੱਤ,ਪਰਮਜੀਤ ਸਿੰਘ,ਚੈਨ ਸਿੰਘ ਬਹਾਦਰ ਜਗਦੀਸ਼,ਬਲਜੀਤ ਕੱਲੋਵਾਲ,ਹੈੱਡਮਾਸਟਰ ਮਨੋਜ ਕੁਮਾਰ,ਨਰਿੰਦਰ ਭੱਟ,ਸੰਦੀਪ ਕੁਮਾਰ, ਜਗਦੀਪ ਰੋਮੀ,ਦਲਜੀਤ ਸਿੰਘ, ਡਾ.ਇੰਦਰਜੀਤ ਸਿੰਘ,ਕੁਲਵੰਤ ਸਿੰਘ ਸਮੇਤ ਵਰਕਰ ਅਤੇ ਅਹੁਦੇਦਾਰ ਸ਼ਾਮਲ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply