Latest News :- ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਪ੍ਰਮਾਣ ਪੱਤਰਂ ਨਾਲ ਨਿਵਾਜਿਆ

ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਪ੍ਰਮਾਣ ਪੱਤਰਂ ਨਾਲ ਨਿਵਾਜਿਆ
ਲੁਧਿਆਣਾ, 26 ਜਨਵਰੀ :- ਏ.ਡੀ.ਸੀ.ਪੀ. ਮਿਸ ਰੁਪਿੰਦਰ ਕੌਰ ਸਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਪ੍ਰਮਾਣ ਪੱਤਰ’ ਨਾਲ ਨਿਵਾਜਿਆ ਗਿਆ।
ਮਿਸ ਰੁਪਿੰਦਰ ਕੌਰ ਵੱਲੋਂ ਏ.ਡੀ.ਸੀ.ਪੀ. ਸਪੈਸ਼ਲ ਬ੍ਰਾਂਚ ਵਜੋਂ ਆਪਣੀ ਸੇਵਾ ਦੇ ਨਾਲ-ਨਾਲ ਪੁਲਿਸ ਕਮਿਸ਼ਨਰੇਟ ਲੁਧਿਆਣਾ ਲਈ ਕੋਵਿਡ-19 ਨੋਡਲ ਅਧਿਕਾਰੀ ਵਜੋਂ ਵੀ ਯੋਗਦਾਨ ਪਾਇਆ।
ਕੋਵਿਡ-19 ਦੇ ਚਰਮ ਸੀਮਾ (peak) ਦੌਰਾਨ, ਏ.ਡੀ.ਸੀ.ਪੀ. ਮਿਸ ਸਰਾਂ ਵੱਲੋਂ ਕੋਰੋਨਾ ਪੋਜ਼ਟਿਵ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਹਸਪਤਾਲਾਂ ਵਿੱਚ ਉਨ੍ਹਾਂ ਦੀ ਸਿਹਤ ਦੀ ਸਥਿਤੀ ਤੇ ਬਿਮਾਰੀ ਦੇ ਪੜਾਅ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਕੋਰੋਨਾ ਪੀੜਤ ਮਰੀਜ਼ਾਂ ਦੀ ਮਦਦ ਕਰਦਿਆਂ, ਵੈਬੈਕਸ ਸੈਸ਼ਨਾਂ ਦੀ ਨਿਗਰਾਨੀ ਕੀਤੀ ਜਿੱਥੇ ਡਾਕਟਰਾਂ, ਮਨੋਵਿਗਿਆਨਕਾਂ ਅਤੇ ਕੋਰੋਨਾ ਯੋਧਿਆਂ ਵੱਲੋਂ ਵਟਸਐਪ ਗਰੁੱਪਾਂ ਰਾਹੀਂ ਪੋਜ਼ਟਿਵ ਅਧਿਕਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਸੀ।
ਉਨ੍ਹਾਂ ਕੋਵਿਡ-19 ਦੀ ਦੂਜੀ ਲਹਿਰ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਲਈ ਪ੍ਰੇਰਿਤ ਕਰਨ ਸਬੰਧੀ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਵੀ ਸ਼ੁਰੂ ਕੀਤੀਆਂ। ਉਨ੍ਹਾਂ ਝੂੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ਮਾਸਕ ਵੰਡੇੇ, ਲੌਕਡਾਊਨ ਦੌਰਾਨ ਝੁੱਗੀਆਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡਣ ਦੇ ਨਾਲ-ਨਾਲ ਮਾਹਵਾਰੀ ਸਿਹਤ ਪ੍ਰਤੀ ਵੀ ਜਾਗਰੂਕਤ ਕੀਤਾ। ਉਨ੍ਹਾਂ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਇੱਕ ਮੁਹਿੰਮ ਆਰੰਭੀ ਜਿਸ ਸਦਕਾ ਬੜੇ ਹੀ ਥੋੜੇ ਸਮੇਂ ਵਿੱਚ ਉਨ੍ਹਾਂ ਦੀ ਟੀਮ ਵੱਲ਼ੋ 18 ਪੀ.ਓ. ਨੂੰ ਗ੍ਰਿਫ਼ਤਾਰ ਕੀਤਾ ਗਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply