Latest News :-ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੇ ਲਹਿਰਾਇਆ ਰਾਸ਼ਟਰੀ ਤਿੰਰਗਾ

ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੇ ਲਹਿਰਾਇਆ ਰਾਸ਼ਟਰੀ ਤਿੰਰਗਾ

ਗੁਰਦਾਸਪੁਰ, 27 ਜਨਵਰੀ ( ਅਸ਼ਵਨੀ ) :- ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਵਲੋਂ ਸਥਾਨਕ ਲੈਫ. ਨਵਦੀਪ ਸਿੰਘ(ਅਸੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਜ਼ਿਲ੍ਹਾਵਾਸੀਆਂ ਨੂੰ ਆਪਣਾ ਸੰਦੇਸ਼ ਦਿੱਤਾ ਗਿਆ। ਗਣਤੰਤਰ ਦਿਵਸ ਸਮਾਗਮਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਫਤਿਹਜੰਗਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ, ਜਨਾਬ ਮੁਹੰਮਦ ਇਸ਼ਫਾਕਡਿਪਟੀ ਕਮਿਸ਼ਨਰ, ਡਾ.ਰਜਿੰਦਰ ਸਿੰਘ ਸੋਹਲ ਐਸ.ਐਸ.ਪੀਗੁਰਦਾਸਪੁਰ, ਸ੍ਰੀਮਤੀ ਜਤਿੰਦਰ ਕੋਰ ਰੰਧਾਵਾ ਧਰਮ ਪਤਨੀ ਕੈਬਨਿਟਮੰਤਰੀ ਸ੍ਰੀ ਰੰਧਾਵਾ, ਸ੍ਰੀਮਤੀ ਸਰਬਜੀਤ ਕੋਰ ਪਾਹੜਾ ਧਰਮ ਪਤਨੀਵਿਧਾਇਕ ਪਾਹੜਾ, ਮੈਡਮ ਸਾਹਿਲਾ ਕਾਦਰੀ ਧਰਮ ਪਤਨੀ ਡਿਪਟੀਕਮਿਸ਼ਨਰ ਗੁਰਦਾਸਪੁਰ, ਉਦੈਵੀਰ ਸਿੰਘ ਰੰਧਾਵਾ ਸਪੁੱਤਰ ਸ੍ਰੀ ਰੰਧਾਵਾਜੀ , ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਰਮਨ ਬਹਿਲ ਚੇਅਰਮੈਨਐਸ.ਐਸ.ਬੋਰਡ ਪੰਜਾਬ, ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲਾਪਲਾਨਿੰਗ ਕਮੇਟੀ ਗੁਰਦਾਸਪੁਰ, ਤੇਜਿੰਦਰਪਾਲ ਸਿੰਘ ਸੰਧੂ ਵਧੀਕਡਿਪਟੀ ਕਮਿਸ਼ਨਰ (ਜ) ਸਮੇਤ ਪ੍ਰਮੁੱਖ ਹਸਤੀਆਂ ਮੌਜੂਦ ਸਨ।

Advertisements

                        ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟਵਜ਼ੀਰ ਸ੍ਰੀ ਰੰਧਾਵਾ ਕਿਹਾ ਕਿ ਅੱਜ ਅਸੀਂ ਆਪਣੇ ਮੁਲਕ ਦਾ 72ਵਾਂਗਣਤੰਤਰ ਦਿਵਸ ਮਨਾ ਰਹੇ ਹਾਂ। ਮੈਂ ਸਾਡੀਆਂ ਹਥਿਆਰਬੰਦ ਫੌਜਾਂ ਦੇਬਹਾਦਰ ਸੈਨਿਕਾਂ, ਪੈਰਾ ਮਿਲਟਰੀ ਫੋਰਸਾਂ ਅਤੇ ਸੂਬਿਆਂ ਦੀਆਂ ਪੁਲਿਸਫੋਰਸਾਂ ਦੇ ਜਵਾਨਾਂ ਨੂੰ ਵੀ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਅਖੰਡਤਾਅਤੇ ਏਕਤਾ ਦੀ ਰਾਖੀ ਕਰ ਰਿਹਾ ਹੈ। 26 ਜਨਵਰੀ 1950 ਨੂੰ ਭਾਰਤੀਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ। ਅੱਜ ਦੇਦਿਨ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰਜੀ ਨੂੰ ਵੀ ਸਿਜਦਾ ਕਰਦਾ ਹੈ। ਆਜ਼ਾਦੀ ਸੰਘਰਸ਼ ਦੌਰਾਨ 80 ਫੀਸਦੀਯੋਗਦਾਨ ਪੰਜਾਬੀਆਂ ਦਾ ਰਿਹਾ। ਸਾਡੇ ਪੰਜਾਬੀਆਂ ਨੇ ਕਾਲੇ ਪਾਣੀਵਰਗੀਆਂ ਸਖਤ ਸਜ਼ਾਵਾਂ ਹੱਸ-ਹੱਸ ਕੇ ਕੱਟੀਆਂ। ਅੰਡੇਮਾਨ ਨਿਕੋਬਾਰ ਦੀਸੈਲੂਲਰ ਜੇਲ੍ਹ ਮੈਂ ਖੁਦ ਜਾ ਕੇ ਦੇਖ ਕੇ ਆਇਆ ਕਿਵੇਂ ਪੰਜਾਬੀਆਂ ਨੇਕੁਰਬਾਨੀਆਂ ਕੀਤੀਆਂ।

Advertisements

ਉਨਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਹਾਨ ਸੂਰਮੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ, ਲਾਲਾ ਹਰਦਿਆਲ ਵਰਗੇ ਸੂਰਬੀਰਾਂ ਨੂੰ ਵੀ ਅੱਜ ਮੈਂ ਸਿਜਦਾਕਰਦਾ ਹਾਂ। ਮੇਰੇ ਆਪਣੇ ਪਿੰਡ ਧਾਰੋਵਾਲੀ ਦੇ ਸ਼ਹੀਦ ਸਰਦਾਰ ਲਛਮਣਸਿੰਘ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ। ਅਗਲੇ ਮਹੀਨੇ ਅਸÄਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾ ਰਹੇ ਹਾਂ।

Advertisements

ਉਨਾਂ ਅੱਗੇ ਕਿਹਾ ਕਿ ਅੱਜ ਜਦੋਂ ਸਮੁੱਚਾ ਰਾਸ਼ਟਰ ਗਣਤੰਤਰ ਦਿਵਸ ਮਨਾਰਿਹਾ ਹੈ ਤਾਂ ਅਜਿਹੇ ਸਮੇਂ ਸਾਡੇ ਦੇਸ਼ ਨੂੰ ਸੰਵਿਧਾਨ ਨੂੰ ਬਚਾਉਣ ਦੀ ਚੁਣੌਤੀਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਖਤਰਾਸਾਡੇ ਆਪਣਿਆਂ ਤੋਂ ਹੀ ਹੈ। ਕੇਂਦਰ ਸਰਕਾਰ ਵੱਲੋਂ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਕੇ ਸੂਬਿਆਂ ਨੂੰ ਮਿਲੇ ਅਧਿਕਾਰਾਂ ਉਤੇ ਡਾਕਾ ਮਾਰਿਆਜਾ ਰਿਹਾ। ਸੈਨਿਕ ਜਿੱਥੇ ਦੇਸ਼ ਦੀ ਰੱਖਿਆ ਕਰਦੇ ਹਨ, ਕਿਸਾਨ ਦੇਸ਼ ਦਾਢਿੱਡ ਭਰਦੇ ਹਨ। ਸੰਵਿਧਾਨ ਅਨੁਸਾਰ ਖੇਤੀਬਾੜੀ ਸੂਬਿਆਂ ਦੇ ਅਧਿਕਾਰਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਇਸ ਵਿੱਚ ਸਿੱਧਾ ਦਖਲ ਦਿੰਦਿਆਂਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿੱਚ ਬੇਚੈਨੀ ਤੇ ਰੋਸ ਦਾਮਾਹੌਲ ਬਣਾ ਦਿੱਤਾ। ਅੱਜ ਪੂਰੇ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂਉਤੇ ਪਿਛਲੇ ਦੋ ਮਹੀਨਿਆਂ ਤੋਂ ਹੱਡ ਚੀਰਵÄ ਠੰਢ ਵਿੱਚ ਇਨ੍ਹਾਂ ਕਾਲੇ ਖੇਤੀਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਸਾਰੇ ਦੇਸ਼ ਦਾਢਿੱਡ ਭਰਨ ਵਾਲੇ ਅੰਨਦਾਤਾ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆਜਾ ਰਿਹਾ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂਕੀਤੇ ਅੰਦੋਲਨ ਵਿੱਚ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਤੋਂਇਲਾਵਾ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਂਰਾਸ਼ਟਰ ਸਣੇ ਦੱਖਣ ਭਾਰਤ ਦੇਸੂਬੇ ਵੀ ਕੁੱਦ ਗਏ ਹਨ। ਸਭ ਤੋਂ ਦੁੱਖ ਦੀ ਗੱਲ ਹੈ ਕਿ ਦੋ ਮਹੀਨਿਆਂ ਤੋਂਦਿੱਲੀ ਵਿਖੇ ਹੱਡ ਚੀਰਵÄ ਠੰਢ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚੋਂਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਕਿਸਾਨਾਂ ਦੇਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਾ ਹੋਇਆ ਮੈਂ ਕਿਸਾਨਾਂ ਦੀਕੁਰਬਾਨੀ ਨੂੰ ਸਿਜਦਾ ਕਰਦਾ ਹਾਂ। ਸਾਡੀ ਸਰਕਾਰ ਵੱਲੋਂ ਕਿਸਾਨੀ ਅੰਦੋਲਨਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਕਿਸਾਨ 5 ਲੱਖ ਰੁਪਏ ਦੀਵਿੱਤੀ ਸਹਾਇਤਾ ਦੇਣ ਦੇ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਉਨਾਂ ਅੱਗੇ ਕਿਹਾ ਕਿ ਜਿਲੇ ਅੰਦਰ ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ2019-20 ਦੋਰਾਨ 75 ਕਰੋੜ 12 ਲੱਖ  ਰੁਪਏ ਦੀ ਲਾਗਤ ਨਾਲ ਵਿਕਾਸਕੰਮ ਕਰਵਾਏ ਗਏ, ਜਿਸ ਕਰਕੇ ਜ਼ਿਲਾ ਗੁਰਦਾਸਪੁਰ ਪੰਜਾਬ ਭਰ ਵਿਚਪਹਿਲੇ ਸਥਾਨ ਤੇ ਕਾਬਜ਼ ਹੈ। ਸਮਾਰਟ ਵਿਲੇਜ਼ ਸਕੀਮ ਤਹਿਤ ਵਿੱਤੀਸਾਲ 2019-20 ਦੌਰਾਨ ਜਿਲੇ  ਅੰਦਰ 1105 ਵਿਕਾਸ ਕੰਮ ਕਰਵਾਏ ਗਏਹਨ। ਵਿੱਤੀ ਸਾਲ ਸਾਲ 2020-21 ਦੌਰਾਨ ਜਿਲੇ ਅੰਦਰ 4298 ਵਿਕਾਸਕਾਰਜ ਕਰਵਾਉਣ ਲਈ ਪ੍ਰਵਾਨ ਹੋਏ ਹਨ, ਜਿਸ ਲਈ 306.77 ਕਰੋੜਰੁਪਏ ਖਰਚੇ ਜਾਣਗੇ। ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ਜ਼ਿਲ੍ਹਾਗੁਰਦਾਸਪੁਰ ਦੇ ਪੇਂਡੂ ਖੇਤਰ ਦੇ ਵਸਨੀਕਾਂ ਨੂੰ ਸਾਲ 2022 ਤੱਕ ‘ਹਰ ਘਰਜਲ ਹਰ ਘਰ ਨਲ’ ਦੇ ਨਾਅਰੇ ਤਹਿਤ ਘਰ-ਘਰ ਪਾਣੀ ਦੇ ਕੂਨੈਕਸ਼ਨਦੇਣ ਲਈ 95 ਹਜ਼ਾਰ 295 ਘਰਾਂ ਨੂੰ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਤਹਿਤ ਬਟਾਲਾ ਵਿਖੇ ਅਮਰੁਤਯੋਜਨਾ ਤਹਿਤ ਕਰੀਬ 141.08 ਕਰੋੜ ਰੁਪਏ ਦੀ ਲਾਗਤ ਨਾਲ ਹਰ ਘਰਨੂੰ ਜਲ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵਿਕਾਸ ਕੰਮਤੇਜਗਤੀ ਨਾਲ ਚੱਲ ਰਿਹਾ ਹੈ। ਇਸੇ ਤਰਾਂ ਗੁਰਦਾਸਪੁਰ ਵਿਖੇ ਕਰੀਬ43.05 ਕਰੋੜ ਰੁਪਏ ਅਤੇ ਦੀਨਾਨਗਰ ਵਿਖੇ 35.33 ਕਰੋੜ ਰੁਪਏ ਦੇਵਿਕਾਸ ਕੰਮ ਪ੍ਰਗਤੀ ਅਧੀਨ ਹਨ।

           ਉਪਰੰਤ ਮੁੱਖ ਮਹਿਮਾਨ ਵਲੋਂ ਸਮਾਗਮ ਵਿਚ ਪੁਹੰਚੇ ਸ਼ਹੀਦਾਂ ਦੇਪਰਿਵਾਰਿਕ ਮੈਂਬਰ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਮੁੱਖ ਮਹਿਮਾਨ ਵਲੋਂ ਸਮੁੱਚੀ ਪਰੇਡ ਦਾ ਨਿਰੀਖਣ ਵੀਕੀਤਾ ਗਿਆ ਤੇ ਡੀ.ਐਸ.ਪੀ ਮਹੇਸ਼ ਕੁਮਾਰ ਦੀ ਅਗਵਾਈ ਹੇਠ ਮਾਰਚਪਾਸਟ ਕੀਤਾ ਗਿਆ । ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਅਤੇਗਿਆਨ ਅੰਜਨ ਪਬਲਿਕ ਹਾਈ ਸਕੂਲ ਜਾਫਰਪੁਰ ਦੇ ਅਧਿਆਪਕਾਂ ਵਲੋਂਸ਼ਬਦ ਗਾਇਨ ਅਤੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ। ਇਸ ਮੌਕੇਵੱਖ-ਵੱਖ ਵਿਭਾਗਾਂ ਵਲੋਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਮੁੱਖ ਮਹਿਮਾਨ ਵਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਵੰਡੇਗਏ

ਇਸੇ ਤਰਾਂ ਅੱਜ ਪੂਰੇ ਜ਼ਿਲ੍ਹੇ ਅੰਦਰ ਗਣਤੰਤਰ ਦਿਵਸ ਪੂਰੇ ਉਤਸ਼ਾਹ ਤੇਜਾਹੋ ਜਲਾਲ ਨਾਲ ਮਨਾਇਆ ਗਿਆ। ਬਟਾਲਾ, ਡੇਰਾ ਬਾਬਾ ਨਾਨਕ, ਕਲਾਨੋਰ, ਦੀਨਾਨਗਰ, ਕਾਦੀਆਂ ਤੇ  ਸ੍ਰੀ ਹਰਗੋਬਿੰਦਪੁਰ ਵਿਖੇ ਗਣਤੰਤਰਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।

               ਇਸ ਮੌਕੇ ਸਰਵ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਸ੍ਰੀਮਤੀ ਅਮਨਦੀਰ ਕੋਰ ਸਹਾਇਕ ਕਮਿਸ਼ਨਰ (ਜਨਰਲ), ਏ.ਪੀ.ਐਸ ਸੰਧੂ ਜਿਲਾ ਅਟਾਰਨੀ, ਐਚ ਐਸ.ਬਾਜਵਾ ਉਪ ਜਿਲਾਅਟਾਰਨੀ, ਐਚ.ਐਸ ਬਾਜਵਾ ਜਿਲਾ ਉਪਰ ਅਟਾਰਨੀ,  ਸ੍ਰੀ ਐਚ.ਐਸਸੰਧੂ ਐਸ.ਪੀ (ਡੀ), ਸ੍ਰੀ ਨਵਜੋਤ ਸਿੰਘ ਐਸ.ਪੀ ਹੈੱਡਕੁਆਟਰ, ਡੀ.ਐਸ.ਪੀ ਰਜੇਸ਼ ਕੱਕੜ, ਐਡਵੋਕੈਟ ਬਲਜੀਤ ਸਿੰਘ ਪਾਹੜਾ , ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ,ਸੁਪਰਡੈਂਟ ਜੇਲ੍ਹ ਬਲਕਾਰ ਸਿੰਘਭੁੱਲਰ, ਮਨਜੀਤ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਚੇਅਰਮੈਨ ਰੰਜੂ ਸ਼ਰਮਾ, ਰੋਸ਼ਨ ਜੋਸਫ ਜਿਲਾ ਪ੍ਰਧਾਨ ਕਾਂਗਰਸ ਪਾਰਟੀ, ਤਰਸੇਮ ਸਹੋਤਾ ਵਾਈਸਚੇਅਰਮੈਨ ਕ੍ਰਿਸ਼ੀਚਨ ਵੈਲਫੇਅਰ ਬੋਰਡ, ਅਨੂੰ ਗੰਡੋਤਰਾ ਜਨਰਲ ਸਕੱਤਰਕਾਂਗਰਸ ਕਮੇਟੀ, ਅਮਨਦੀਪ ਕੋਰ ਰੰਧਾਵਾ ਜਿਲਾ ਪ੍ਰਧਾਨ ਮਹਿਲਾਕਾਂਗਰਸ ਗੁਰਦਾਸਪੁਰ, ਕੇਪੀ ਪਾਹੜਾ, ਹਰਜਿੰਦਰ ਸਿੰਘ ਸੰਧੂਡੀਡੀਪੀ.ਓ,ਹਰਦੀਪ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ), ਸੁਰਜੀਤਪਾਲ ਜ਼ਿਲਾ ਸਿੱਖਿਆ ਅਫਸਰ (ਪ), ਸੁਖਜਿੰਦਰ ਸਿੰਘਤੇ ਗੁਰਜੀਤ ਸਿੰਘਬੀ.ਡੀ.ਪੀ.ਓ, ਹਿਮਾਸ਼ੂ ਕੱਕੜ ਡੀ.ਐਸ.ਐਫ.ਸੀ, ਸ੍ਰੀ ਪਰਮਿੰਦਰ ਸਿੰਘਸੈਣੀ, ਹਰਮਨਪ੍ਰੀਤ ਸਿੰਘ ਸਕੱਤਰ ਜਿਲਾ ਹੈਰੀਟੇਜ ਸੁਸਾਇਟੀ, ਇਕਬਾਲਸਮਰਾ ਡਿਪਟੀ ਡੀ.ਈ.ਓ ਖੇਡਾਂ, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂਪਾਲਣ ਵਿਭਾਗ ਸਮੇਤ ਸਬੰਧਿਤ ਵਿਭਾਗਾਂ ਦੇ ਮੁਖੀ ਮੋਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply