ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀ ਹਰਸ਼ਾਨ ਸਿੰਘ ਨੇ ਓਪਨ ਪੰਜਾਬ ਸਟੇਟ ਅਥਲੈਟਿਕਸ ਮੀਟ-2021 ਵਿੱਚ ਜਿੱਤਿਆ ਕਾਂਸੇ ਮੈਡਲ
ਦਸੂਹਾ 29 ਜਨਵਰੀ (CHOUDHARY ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਸ਼ਾਨ ਸਿੰਘ ਨੇ ਓਪਨ ਪੰਜਾਬ ਸਟੇਟ ਐਥਲੈਟਿਕਸ ਮੀਟ ਸੰਗਰੂਰ ਵਿਖੇ 400 ਮੀਟਰ ਅਤੇ 200 ਮੀਟਰ ਦੌੜ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਮਾਤਾ- ਪਿਤਾ ਦੇ ਨਾਲ -ਨਾਲ ਸਕੂਲ ਨੂੰ ਵੀ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ।
ਓਪਨ ਪੰਜਾਬ ਸਟੇਟ ਅਥਲੈਟਿਕਸ ਮੀਟ ਵਿੱਚ 400 ਮੀਟਰ ਅਤੇ 200 ਮੀਟਰ ਦੀ ਦੌੜ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਜੋ ਕਿ ਸੰਗਰੂਰ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸਾਰੇ ਜ਼ਿਿਲ੍ਹਆਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਹਰਸ਼ਾਨ ਦੀ ਇਸ ਉਪਲੱਬਧੀ ਨਾਲ ਨਾ ਕੇਵਲ ਹਰਸ਼ਾਨ ਦੇ ਪਰਿਵਾਰ ਬਲਕਿ ਪੂਰੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹਰਸ਼ਾਨ ਸਿੰਘ ਦੀ ਅਜਿਹੀ ਉਪਲੱਬਧੀ ਨਾਲ ਸਾਰੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਸਫ਼ਲਤਾ ਪ੍ਰਾਪਤ ਕਰਨ ਦੀ ਪ੍ਰੇਰਣਾ ਮਿਲਦੀ ਹੈ।ਹਰਸ਼ਾਨ ਦੀ ਇਹ ਉਪਲੱਬਧੀ ਇੱਥੇ ਤਕ ਹੀ ਸੀਮਤ ਨਹੀਂ ਹੈ ਬਲਕਿ ਬੀਤੇ ਸਾਲਾਂ ਵਿੱਚ ਵੀ ਉਸਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ।ਅੰਡਰ-17 ਨੈਸ਼ਨਲ ਅਥਲੈਟਿਕਸ ਮੀਟ ਪੂਨੇ ਵਿਚ 200 ਮੀਟਰ ਦੌੜ, ਅੰਡਰ-17 ਨੈਸ਼ਨਲ ਵਾਲੀਬਾਲ ਟੂਰਨਾਮੈਂਟ ਤਮਿਲਨਾਡੂ ਵਿੱਚ ਤੀਸਰਾ ਸਥਾਨ, 200 ਮੀਟਰ ਦੌੜ ਸਟੇਟ ਲੈਵਲ ਲੁਧਿਆਣਾ ਵਿੱਚ ਦੂਸਰਾ ਸਥਾਨ, ਅੰਡਰ-17 ਸਟੇਟ ਲੈਵਲ ਵਾਲੀਬਾਲ ਟੂਰਨਾਮੈਂਟ ਜਲੰਧਰ ਵਿੱਚ ਦੂਸਰਾ ਸਥਾਨ, ਅੰਡਰ-17 110 ਮੀਟਰ ਹਰਡਲ ਰੇਸ, ਸਟੇਟ ਲੈਵਲ ਅਥਲੈਟਿਕਸ ਟੂਰਨਾਮੈਂਟ ਬਰਨਾਲਾ, ਪੰਜਾਬ ਸਟੇਟ ਲੈਵਲ ਗੇਮਜ਼ ਲੁਧਿਆਣਾ 4ਯ100 ਰੀਲੇਅ ਸਟੇਟ ਲੈਵਲ ਕµਪੀਟੀਸ਼ਨ ਸµਗਰੂਰ 2019, 200 ਮੀਟਰ ਦੌੜ, ਜ਼ੋਨਲ ਲੈਵਲ ਅਥਲੈਟਿਕਸ ਮੀਟ ਗਿੰਦਾਵਰੀ 100 ਮੀਟਰ, 200 ਮੀਟਰ ਅਤੇ 4×100 ਰਿਲੇਅ ਦੌੜ ਤਿੰਨਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸਦੇ ਇਲਾਵਾ ਵਾਲੀਬਾਲ ਟੂਰਨਾਮੈਂਟ ਟਾਂਡਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਉਪਲੱਬਧੀ ‘ਤੇ ਹਰਸ਼ਾਨ ਨੇ ਆਪਣੇ ਅਨੁਭਵ ਸਾਰਿਆਂ ਨਾਲ ਵµਡਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਭਾਗ ਲੈਣਾ ਉਸ ਦੇ ਲਈ ਇਕ ਸੁਨਹਿਰੀ ਮੌਕਾ ਸੀ ਅਤੇ ਇੱਕ ਅਲੱਗ ਹੀ ਅਨੁਭਵ ਸੀ। ਇਸ ਜਿੱਤ ਨਾਲ ਉਸ ਨੇ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਸਹੁੰ ਖਾਧੀ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਸਕੂਲ ਨੂੰ ਮਾਣ ਮਹਿਸੂਸ ਕਰਨ ਦਾ ਹੋਰ ਮੌਕਾ ਵੀ ਦੇ ਸਕੇ।ਹਰਸ਼ਾਨ ਨੇ ਆਪਣੇ ਮਨ ਦੀਆਂ ਇੱਛਾਵਾਂ ਵਿਅਕਤ ਕਰਦਿਆਂ ਇਹ ਵੀ ਦੱਸਿਆ ਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣਾ ਚਾਹੁੰਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਤ ਅਰੋੜਾ ਨੇ ਹਰਸ਼ਾਨ ਅਤੇ ਉਸਦੇ ਮਾਤਾ -ਪਿਤਾ ਨੂੰ ਇਹ ਭਰੋਸਾ ਦੁਆਇਆ ਕਿ ਸਕੂਲ ਹਰ ਕਦਮ ‘ਤੇ ਉਸ ਨੂੰ ਪੂਰਾ ਸਹਿਯੋਗ ਦੇਵੇਗਾ। ਇਸ ਮੌਕੇ ਹਰਸ਼ਾਨ ਸਿੰਘ ਦੇ ਮਾਤਾ-ਪਿਤਾ ਨੇ ਆਪਣੇ ਬੱਚੇ ਦੀ ਇਸ ਉਪਲੱਬਧੀ ‘ਤੇ ਸਕੂਲ ਦਾ ਵੀ ਧµਨਵਾਦ ਪ੍ਰਗਟ ਕੀਤਾ, ਜਿੱਥੇ ਉਨ੍ਹਾਂ ਦੇ ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਉਚਿਤ ਮਾਰਗਦਰਸ਼ਨ ਵੀ ਮਿਿਲਆ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਤ ਅਰੋੜਾ ਨੇ ਹਰਸ਼ਾਨ ਅਤੇ ਉਸਦੇ ਮਾਤਾ-ਪਿਤਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਆਪਣੇ ਜੀਵਨ ਵਿੱਚ ਸਿੱਖਿਆ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਚ ਵੀ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ। ਇਹ ਉਪਲੱਬਧੀ ਆਪਣੇ-ਆਪ ਵਿੱਚ ਸ਼ਲਾਘਾਯੋਗ ਹੈ।ਇਸ ਮੌਕੇ ਵਾਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਸ਼੍ਰੀ ਕੇ. ਕੇ. ਵਾਸਲ, ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਵਾਂਸਲ, ਡਾਇਰੈਕਟਰ ਈਨਾ ਵਾਸਲ ਅਤੇ ਸੀ. ਈ. ਓ. ਰਾਘਵ ਵਾਸਲ ਨੇ ਵੀ ਹਰਸ਼ਾਨ ਦੀ ਇਸ ਉਪਲੱਬਧੀ ‘ਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਇਹ ਭਰੋਸਾ ਦਿਵਾਇਆ ਕਿ ਸਕੂਲ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਉਨ੍ਹਾਂ ਦੇ ਟੀਚੇ ਤੱਕ ਪਹੁੰਚਾਉਣ ਵਿਚ ਹਰ ਸੰਭਵ ਮਦਦ ਦੇਣ ਲਈ ਹਮੇਸ਼ਾ ਤਿਆਰ ਰਹੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp