LETEST NEWS.. ਬਿਆਸ ਦਰਿਆ ਨਾਲ ਲੱਗਦੇ ਮੰਡ ਏਰੀਆ ਚੋਂ 2700 ਕਿਲੋਗ੍ਰਾਮ ਲਾਹਣ ਦਸੂਹਾ ਪੁਲਸ ਨੇ ਬਰਾਮਦ ਕਰਕੇ ਕੀਤੀ ਨਸ਼ਟ

ਦਸੂਹਾ 29 ਜਨਵਰੀ (CHOUDHARY ) : ਥਾਣਾ ਦਸੂਹਾ ਦੇ ਮੰਡ ਏਰੀਆ (ਬਿਆਸ ਦਰਿਆ) ਨਾਲ ਲੱਗਦੇ ਮੰਡ ਏਰੀਆ ਵਿੱਚੋਂ 2700 ਕਿਲੋਗ੍ਰਾਮ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ।ਜਿਸ ਸਬੰਧ ਵਿੱਚ ਨਵਜੋਤ ਸਿੰਘ ਮਾਹਲ,ਐਸ.ਐਸ.ਪੀ.ਸਾਹਿਬ,ਹੁਸਿਆਰਪੁਰ ਵੱਲੋਂ ਨਜਾਇਜ ਸ਼ਰਾਬ ਦੀ ਬ੍ਰਾਮਦਗੀ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਗਈ ਮੁਹਿੰੰ ਮਦੌਰਾਨ ਮਨੀਸ਼ ਕੁਮਾਰ ਪੀ.ਪੀ.ਐਸ,ਉਪ ਕਪਤਾਨ ਪੁਲਿਸ, ਸਬ ਡਵੀਜਨ,ਦਸੂਹਾ ਦੀ ਹਦਾਇਤ ਪਰ ਐਸ. ਆਈ.ਮਲਕੀਅਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਸਮੇਤ ਫੋਰਸ ਥਾਣਾ ਦਸੂਹਾ ਅਤੇ ਤਲਵਾੜਾ ਨ ਅਵਤਾਰ ਸਿੰਘ ਕੰਗ, ਕਮਿਸ਼ਨਰ ਐਕਸਾਈਜ ਦੀ ਨਿਗਰਾਨੀ ਹੇਠ ਟੇਰਕਿਆਣਾ, ਖੋਪੜਾ ਮੰਡ ਏਰੀਆ ਵਿੱਚ ਅੱਜ ਮਿਤੀ 29 ਜਨਵਰੀ ਨੂੰ 2700 ਕਿਲੋਗ੍ਰਾਮ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ।

(ਘਟਨਾ ਵਾਲੀ ਥਾਂ ਤੇ ਹਾਜਰ ਐਸ ਐਚ ਓ ਦਸੂਹਾ ਮਲਕੀਤ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ)

ਪਿੰਡ ਮੌਜਪੁਰ, ਬੁੱਡਾਬਾਲਾ ਜੋ ਜਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਹਨ ਅਤੇ ਥਾਣਾ ਦਸੂਹਾ ਦੇ ਏਰੀਆ ਬਿਆਸ ਦਰਿਆ ਨਾਲ ਇਹਨਾਂ ਦੀ ਹੱਦ ਲੱਗਦੀ ਹੈ ਤੇ ਇਹਨਾਂ ਪਿੰਡਾਂ ਦੇ ਕੁਝ ਵਿਅਕਤੀ ਥਾਣਾ ਦਸੂਹਾ ਦੇ ਏਰੀਆ ਬਿਆਸ ਕਿਨਾਰੇ ਸਰਕੰਡੇ ਅਤੇ ਕਾਹ ਦੀ ਆੜ ਵਿੱਚ ਨਜਾਇਜ ਸ਼ਰਾਬ ਕਸੀਦ ਕਰਕੇ ਜਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਏਰੀਆ ਅੰਦਰ ਵੇਚਦੇ ਹਨ। ਜੋ ਰੇਡ ਕਰਨ ਤੇ ਪੁਲਿਸ ਦਾ ਪਤਾ ਲੱਗਣ ਤੇ ਗੁਰਦਾਸਪੁਰ ਸਾਈਡ ਭੱਜ ਜਾਂਦੇ ਹਨ।ਜਿਸ ਤੇ ਅੱਜ 29 ਜਨਵਰੀ ਨੂੰ ਮੰਡ ਏਰੀਆ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕਰਨ ਬਾਰੇ ਸੂਚਨਾਂ ਮਿਲਣ ਤੇ ਮਨੀਸ਼ ਕੁਮਾਰ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ,ਦਸੂਹਾ ਦੀ ਹਦਾਇਤ ਤੇ ਥਾਣਾ ਦਸੂਹਾ, ਤਲਵਾੜਾ ਦੇ ਪੁਲਿਸ ਕਰਮਚਾਰੀਆਂ ਅਤੇ ਆਬਕਾਰੀ ਸਟਾਫ ਹੁਸ਼ਿਆਰਪੁਰ ਦੇ ਇੰਸਪੈਕਟਰ ਨਰੇਸ਼ ਸਹੋਤਾ, ਮਨੋਹਰ ਲਾਲ, ਮਹਿੰਦਰ ਸਿੰਘ ਅਤੇ ਮਨਜੀਤ ਕੌਰ ਨਾਲ ਮੁਖਬਰ ਖਾਸ ਵੱਲੋਂ ਦਿੱਤੀ ਗਈ ਇਤਲਾਹ ਪਰ ਰੇਡ ਕੀਤਾ ਗਿਆ ਤਾਂ ਟੇਰਕਿਆਣਾ ਅਤੇ ਖੋਪੜਾ ਮੰਡ ਏਰੀਆ ਵਿੱਚੋਂ 2700 ਕਿਲੋਗ੍ਰਾਮ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply