ਭਿਆਨਕ ਸੜਕ ਹਾਦਸੇ ਦੇ ਬਾਵਜੂਦ ਸਿਹਤ ਕਾਮਿਆਂ ਦੀ ਭੁੱਖ-ਹੜਤਾਲ ਨੌਵੇਂ ਦਿਨ ਵਿੱਚ ਸ਼ਾਮਲ

ਨੌਵੇਂ ਦਿਨ ਹਾਦਸੇ ਕਾਰਨ ਫਾਜਿਲਕਾ ਅਤੇ ਸੰਗਰੂਰ ਦੇ ਸਾਥੀਆਂ ਨੇ ਸਾਂਝੇ ਰੂਪ ਵਿੱਚ ਕੀਤੀ ਭੁੱਖ ਹੜਤਾਲ

ਪਠਾਨਕੋਟ / ਚੰਡੀਗੜ 29ਜਨਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼) : ਸਰਕਾਰੀ ਜਬਰ ਵਿਰੁਧ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਸਿਹਤ ਕਾਮਿਆਂ ਦੁਆਰਾ 21 ਜਨਵਰੀ 2021 ਤੋਂ ਰੱਖੀ ਜਾ ਰਹੀ ਭੁੱਖ ਹੜਤਾਲ ਅੱਜ ਨੌਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਅੱਜ ਭੁੱਖ ਹੜਤਾਲ ‘ਤੇ ਜਿਲ੍ਹਾ ਫਾਜਲਿਕਾ ਨੇ ਅਗਵਾਈ ਕੀਤੀ। ਅੱਜ ਸਵੇਰੇ ਜਦੋਂ ਭੁੱਖ ਹੜਤਾਲ ‘ਚ ਹਿੱਸਾ ਲੈਣ ਲਈ ਜਿਲ੍ਹਾ ਫਾਜਲਿਕਾ ਦੇ ਸਿਹਤ ਕਾਮੇ ਚੰਡੀਗੜ੍ਹ ਜਾ ਰਹੇ ਸਨ ਤਾਂ ਉਨ੍ਹਾਂ ਦੀ ਇੱਕ ਗੱਡੀ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਚਾਰ ਸਿਹਤ ਕਾਮੇ ਜਖਮੀ ਹੋ ਗਏ।ਜਿਨ੍ਹਾਂ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਇਸ ਜਿਲ੍ਹੇ ਦੇ ਸਾਥੀਆਂ ਨੇ ਹੌਸਲਾ ਨਹੀਂ ਹਾਰਿਆ ਅਤੇ ਸਰਕਾਰੀ ਨੀਤੀਆਂ ਵਿਰੁੱਧ ਚੰਡੀਗੜ੍ਹ ਡਾਇਰੈਕਟਰ ਦਫਤਰ ਵਿਖੇ ਭੁੱਖ ਹੜਤਾਲ ਦੀ ਅਗਵਾਈ ਕੀਤੀ।ਜਿਕਰਯੋਗ ਹੈ ਕਿ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ, ਨਵ ਨਿਯੁਕਤ ਮਲਟੀਪਰਪਜ਼ ਵਰਕਰਾਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਕਰਵਾਉਣ ਅਤੇ ਕੋਵਿਡ-19 ਦੌਰਾਨ ਕੰਮ ਕਰਨ ਵਾਲੇ ਸਿਹਤ ਕਾਮਿਆਂ ਨੂੰ ਸ਼ਪੈਸ਼ਲ ਇੰਕਰੀਮੈਂਟ ਦੇਣ ਲਈ 21 ਜਨਵਰੀ 2021 ਤੋਂ ਚੰਡੀਗੜ੍ਹ ਵਿਖੇ ਲਗਾਤਾਰ ਭੁੱਖ ਹੜਤਾਲ ਰੱਖੀ ਜਾ ਰਹੀ ਹੈ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਠੰਢ ਦੇ ਇਸ ਮੌਸਮ ਦੌਰਾਨ ਜਦੋਂ ਸਾਡੇ ਮੰਤਰੀ ਸੰਤਰੀ ਹੀਟਰਾਂ ਵਾਲੇ ਕਮਰਿਆਂ ਵਿੱਚੋਂ ਬਾਹਰ ਪੈਰ ਨਹੀਂ ਰੱਖਦੇ ਉਸ ਠੰਢ ਦੇ ਮੌਸਮ ਵਿੱਚ ਵੀ ਸਿਹਤ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਖੁੱਲ੍ਹੇ ਆਸਮਾਨ ਹੇਠ ਰਾਤਾਂ ਗੁਜਾਰ ਰਹੇ, ਰਸਤਿਆਂ ਵਿੱਚ ਸ਼ੜਕਾਂ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਸਭ ਦੇ ਬਾਵਜੂਦ ਵੀ ਸਿਹਤ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਦ੍ਰਿੜ ਹਨ।ਅੱਜ ਸਾਥੀ ਚੰਦਰਭਾਨ ਫਾਜਿਲਕਾ, ਅਰਵਿੰਦ ਕੁਮਾਰ,ਅਮਨਦੀਪ ਕੌਰ ਸੰਗਰੂਰ,ਮੀਨੂੰ ਰਾਣੀ ਸੰਗਰੂਰ, ਨੀਰਜ ਕੁਮਾਰ, ਮਹਿੰਦਰ ਸਿੰਘ,ਰਣਧੀਰ ਸਿੰਘ ਸੰਗਰੂਰ, ਲਖਵਿੰਦਰ ਸਿੰਘ ਰੋਪੜ ਅਤੇ ਬੇਅੰਤ ਸਿੰਘ ਰੋਪੜ ਨੇ ਭੁੱਖ ਹੜਤਾਲ ਕੀਤੀ।ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਸਾਥੀ ਰਵਿੰਦਰ ਲੂਥਰਾ ਨੇ ਇਸ ਸ਼ੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ।ਰੇਡੀਓ ਗ੍ਰਾਫਰ ਆਗੂ ਹਰਬਿਲਾਸ ਨੇ ਵੀ ਅੱਜ ਸੰਘਰਸ਼ ਵਿੱਚ ਹਾਜ਼ਰੀ ਲਵਾਈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply