ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਡਾ. ਐੱਮ.ਐੱਸ. ਰੰਧਾਵਾ ਦੀ ਯਾਦ ਵਿੱਚ ਇੱਕ ਰਾਸ਼ਟਰੀ ਸੈਮੀਨਾਰ “ਖੇਤੀ ਦੀ ਮੌਜ਼ੂਦਾ ਸਥਿਤੀ ਤੇ ਲੋਕ-ਪੱਖੀ ਬਦਲ” ਵਿਸ਼ੇ ਉੱਤੇ ਆਯੋਜਿਤ
ਗੜ੍ਹਦੀਵਾਲਾ (ਆਦੇਸ਼, ਚੌਧਰੀ, ਕਰਨ ਲਾਖਾ ) ਅੱਜ ਮਿੱਤੀ 30 ਜਨਵਰੀ, 2021 ਨੂੰ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਡਾ. ਐੱਮ.ਐੱਸ. ਰੰਧਾਵਾ ਦੀ ਯਾਦ ਵਿੱਚ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। “ਖੇਤੀ ਦੀ ਮੌਜ਼ੂਦਾ ਸਥਿਤੀ ਤੇ ਲੋਕ-ਪੱਖੀ ਬਦਲ” ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਦਾ ਆਰੰਭ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ।
ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਆਈਆਂ ਹੋਈਆਂ ਸ਼ਖਸੀਅਤਾਂ ਦਾ ਕਾਲਜ ਪਹੁੰਚਣ ਲਈ ਸਵਾਗਤ ਕੀਤਾ ਅਤੇ ਸੈਮੀਨਾਰ ਦੇ ਮਨੋਰਥ ਵਾਲੇ ਸਰੋਤਿਆਂ ਨੁੰ ਜਾਣੂੰ ਕਰਵਾਇਆ।ਸੈਮੀਨਾਰ ਦਾ ਉਦਘਾਟਨ ਜਥੇਦਾਰ ਹਰਜਿੰਦਰ ਸਿੰਘ ਧਾਮੀ, (ਆਨਰੇਰੀ ਮੁੱਖ ਸਕੱਤਰ, ਸ਼੍ਰੋ.ਗੁ.ਪ੍ਰੰ.ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਕੀਤਾ। ਆਪਣੇ ਉਦਘਾਟਨੀ ਸੰਬੋਧਨ ਵਿੱਚ ਉਹਨਾਂ ਕਾਲਜ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਨੂੰ ਕਿਸਾਨਾਂ ਦੀ ਭਲਾਈ ਲਈ ਇੱਕ ਚੰਗਾ ਉਪਰਾਲਾ ਦੱਸਦਿਆਂ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਖੇਤੀਬਾੜੀ ਅਤੇ ਸਿਖਿਆ ਦਾ ਖੇਤਰ ਦੋਵੇਂ ਸੰਕਟ ਵਿੱਚ ਹਨ।
ਉਹਨਾ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਗੁਰੂ ਸਾਹਿਬਾਨ ਵਲੋਂ ਆਤਮਿਕ ਬਲ ਮਿਲ ਰਿਹਾ ਹੈ। ਉਹਨਾ ਗੁਰਬਾਣੀ ਦੇ ਮੂਲ-ਮੰਤਰ ਦੇ ਪੰਜ ਪਾਠ ਕਰਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੁੰ ਸਰਧਾਂਜਲੀ ਦਿੱਤੀ।ਸਾਰੇ ਸਰੋਤਿਆਂ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਵੀ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੁੰ ਸਰਧਾਂਜਲੀ ਭੇਟ ਕੀਤੀ ਗਈ। ਪ੍ਰਮੁੱਖ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸਨ। ਉਹਨਾਂ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਕਿਹਾ ਕਿ ਇਹਨਾਂ ਕਾਨੂੰਨਾਂ ਦੀ ਕੋਈ ਲੋੜ ਨਹੀਂ ਸੀ।
ਉਹਨਾਂ ਕਿਹਾ ਕਿ ਕਾਨੂੰਨ ਕਦੇ ਵੀ ਲੋਕਪੱਖੀ ਨਹੀਂ ਹੁੰਦੇ, ਸਗੋਂ ਉਹਨਾ ਦਾ ਪੱਖ ਪੂਰਦੇ ਹਨ, ਜਿਹੜੇ ਸੱਤਾ ਤੇ ਕਾਬਜ ਹੁੰਦੇ ਹਨ। ਉਹਨਾਂ ਪੰਜਾਬ ਦੇ ਮੰਡੀ ਸਿਸਟਮ ਨੂੰ ਸਾਰੇ ਦੇਸ਼ਾ ਨਾਲੋਂ ਵਧੀਆ ਦੱਸਿਆ ਅਤੇ ਕਿਹਾ ਕਿ ਕੇਂਦਰ ਸਰਕਾਰ ਇਸ ਸਿਸਟਮ ਨੁੰ ਖਤਮ ਕਰਕੇ ਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਸੌਂਪਣਾ ਚਾਹੂੰਦੀ ਹੈ। ਉਹਨਾਂ ਖੇਤੀ ਦੇ ਮੌਜੂਦਾ ਸਿਸਟਮ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਬਾਰੇ ਬਹੁਤ ਹੀ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਸ਼ੰਘਰਸ਼ ਬਿੱਲਕੁੱਲ ਜ਼ਾਇਜ ਹੈ, ਕਿਉਂਕਿ ਇਹਨਾਂ ਕਾਨੂੰਨਾਂ ਨਾਲ ਸਿਰਫ਼ ਕਿਸਾਨ ਹੀ ਪ੍ਰਭਾਵਤ ਨਹੀਂ ਹੋਣਗੇ ਸਗੋਂ ਖਪਤਕਾਰਾਂ ਨੁੰ ਆਪਣਾ ਢਿੱਡ ਭਰਨ ਲਈ ਖਾਦ ਪਦਾਰਥ ਖਰੀਦਣੇ ਵੀ ਔਖੇ ਹੋ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਨੂੰ ਅੰਬਾਨੀਆਂ ਅਤੇ ਅੰਡਾਨੀਆ ਤੋਂ ਬਚਾਉਣ ਦੀ ਲੋੜ ਹੈ। ਖਾਦ ਅਤੇ ਖੇਤੀ ਨੀਤੀ ਮਾਹਰ ਸ੍ਰੀ ਦਵਿੰਦਰ ਸ਼ਰਮਾ ਨੇ ਡਾ. ਐਮ.ਐੱਸ. ਰੰਧਾਵਾ ਵੱਲੋਂ ਪੰਜਾਬ ਵਿੱਚ ਖੇਤੀ-ਖ਼ੇਤਰ ਵਿੱਚ ਪਾਏ ਯੋਗਦਾਨ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ।
ਉਹਨਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆ ਬਾਰੇ ਦੱਸਿਆ ਕਿ ਕਿਸਾਨਾਂ ਦੀ ਆਮਦਨ ਪਿਛਲੇ 45 ਸਾਲਾਂ ਵਿੱਚ ਬਹੁਤ ਘੱਟ ਵਧੀ ਹੈ। ਉਹਨਾ ਕਿਸਾਨਾਂ ਦੀ ਆਮਦਨ ਦੇ ਅੰਕੜੇ ਪੇਸ਼ ਕਰਕੇ ਦੱਸਿਆ ਕਿ ਦੇਸ਼ ਦਾ ਕਿਸਾਨ ਆਰਥਿਕ ਮੰਦਹਾਲੀ ਦੀ ਹਾਲਤ ਵਿੱਚ ਰਹਿ ਰਿਹਾ ਹੈ, ਜਿਸਦੇ ਸੁਧਾਰ ਲਈ ਨਵੀਆਂ ਖੇਤੀ ਨੀਤੀਆ ਬਣਾਏ ਜਾਣ ਦੀ ਜ਼ਰੂਰਤ ਹੈ।ਉਹਨਾਂ ਸਰੋਤਿਆਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੀ ਅਪੀਲ ਕੀਤੀ।
ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਗੁਰਕਮਲ ਸਿੰਘ ਸਹੋਤਾ (ਸਾਬਕਾ ਡਾਇਰੈਕਟਰ, ਬਾਗਬਾਨੀ ਵਿਭਾਗ, ਪੰਜਾਬ ਸਰਕਾਰ)ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਹਨਾ ਉਪਰੋਕਤ ਦੋਨਾਂ ਬੁਲਾਰਿਆ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਖੇਤੀ ਕਾਨੂੰਨਾਂ ਨੂੰ ਕਿਸਾਨ ਤੇ ਖਪਤਕਾਰ ਵਿਰੋਧੀ ਦੱਸਿਆ। ਉਹਨਾਂ ਕਿਸਾਨਾਂ ਦੀ ਮੌਜ਼ੂਦਾ ਦਸ਼ਾ ਬਾਰੇ ਵੀ ਜਾਣਕਾਰੀ ਦਿੱਤੀ।ਕਾਲਜ ਵੱਲੋਂ ਹਰੇਕ ਸਾਲ ਕਾਲਜ ਦੇ ਸੰਸਥਾਪਕ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਕਿਸੇ ਸਮਾਜ ਸੇਵੀ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ।
ਇਸ ਵਾਰ ਇਹ ਐਵਾਰਡ ਸ. ਮਨਜੋਤ ਸਿੰਘ, ਪ੍ਰਧਾਨ, ਬਾਬਾ ਦੀਪ ਸਿੰਘ ਸੇਵਾਦਲ ਅਤੇ ਵੈਲਫੇਅਰ ਸੁਸਾਇਟੀ, ਗੜ੍ਹਦੀਵਾਲਾ ਨੂੰ ਦਿੱਤਾ ਗਿਆ।ਇਸ ਤੋਂ ਇਲਾਵਾ ਪ੍ਰਿੰਸੀਪਲ ਸਤਵਿੰਦਰ ਸਿੰਘ ਢਿੱਲੋਂ ਨੇ 11,000/- ਰੁਪਏ ਆਪਣੇ ਵੱਲੋਂ ਇਨਾਮ ਵੱਜੋਂ ਪ੍ਰਧਾਨ, ਬਾਬਾ ਦੀਪ ਸਿੰਘ ਸੇਵਾਦਲ ਅਤੇ ਵੈਲਫੇਅਰ ਸੁਸਾਇਟੀ, ਨੂੰ ਦਿੱਤੇ। ਇਸ ਸੈਮੀਨਾਰ ਮੌਕੇ ਡਾ. ਮਹਿੰਦਰ ਸ਼ਿੰਘ ਰੰਧਾਂਵਾ ਦੀਆਂ ਯਾਦਗਾਰੀ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਸੈਮੀਨਾਰ ਦੇ ਅਖੀਰ ਵਿੱਚ ਕਾਲਜ ਪ੍ਰਿੰਸੀਪਲ ਵੱਲੋਂ ਬੁਲਾਰਿਆਂ ਦਾ ਸਨਮਾਨ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਕਾਲਜ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਇਹ ਸੈਮੀਨਾਰ ਸੰਤ ਸੇਵਾ ਸਿੰਘ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ (ਗੜ੍ਹਦੀਵਾਲਾ) ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸੈਮੀਨਾਰ ਦੇ ਅੰਤ ਵਿੱਚ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਸਾਹਿਬ ਵੱਲੋਂ ਤਿਆਰ ਕਰਵਾਇਆ ਲੰਗਰ ਵਰਤਾਇਆ ਗਿਆ।ਇਸ ਸੈਮੀਨਾਰ ਵਿੱਚ ਸੇਵਾ-ਮੁਕਤ ਪ੍ਰਿੰਸੀਪਲ ਡਾ. ਪ੍ਰੀਤਮਹਿੰਦਰ ਸਿੰਘ, ਡਾ. ਜਸਪਾਲ ਸਿੰਘ, ਪ੍ਰੋ. ਸ਼ਾਮ ਸਿੰਘ, ਡਾ. ਸੁਖਦੇਵ ਸਿੰਘ ਢਿੱਲੋਂ , ਸ,. ਇਕਬਾਲ ਸ਼ਿੰਘ ਜੌਹਲ, ਜਥੇਦਾਰ ਗੁਰਦੀਪ ਸਿੰਘ ਦਾਰਾਪੁਰ, ਸ. ਅਰਵਿੰਦਰ ਸਿੰਘ ਰਸੂਲਪੁਰ, ਸ. ਸਤਵਿੰਦਰ ਸਿੰਘ ਢੱਟ, ਸ ਫਕੀਰ ਸਿੰਘ ਸਹੋਤਾ, ਸ. ਤੀਰਥ ਸਿੰਘ, ਸ. ਮਨਜੀਤ ਸਿੰਘ, ਇਕਬਾਲ ਸ਼ਿੰਘ , ਸ. ਜਗਤਾਰ ਸਿੰਘ, ਸ. ਬਲਦੇਵ ਸਿੰਘ ਬੱਲੀ ਤੋਂ ਇਲਾਵਾ ਇਲਾਕੇ ਦੇ ੁਕਿਸਾਨਾਂ, ਕਾਲਜ ਵਿਦਿਆਰਥੀਆਂ ਅਤੇ ਸਮੂਹ ਕਾਲਜ ਸਟਾਫ਼ ਨੇ ਭਾਗ ਲਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਅਰਚਨਾ ਠਾਕੁਰ, ਪ੍ਰੋ. ਗੁਰਪਿੰਦਰ ਸਿੰਘ ਅਤੇ ਡਾ. ਮਨਜੀਤ ਕੌਰ ਬਾਜਵਾ ਨੇ ਬਾਖੂਬੀ ਨਿਭਾਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp