Letest..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਦਿੱਲੀ ਸੰਘਰਸ਼ ‘ਚ ਸ਼ਾਮਲ ਹੋਣ ਲਈ ਉਮੜਿਆ ਕਿਸਾਨਾਂ ਦਾ ਹਜੁੰਮ

ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਵਾਪਸ ਪਰਤਾਂਗੇ : ਮਨਜੋਤ ਸਿੰਘ ਤਲਵੰਡੀ 

ਗੜ੍ਹਦੀਵਾਲਾ 31 ਜਨਵਰੀ(CHOUDHARY ) : ਅੱਜ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਕਾਫਲਾ ਗੱਡੀਆਂ,ਟਰੈਕਟਰ ਟਰਾਲੀਆਂ ਤੇ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿੱਚ ਟਾਂਡਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ। ਇਸ ਕਾਫਲਾ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਸਵੇਰੇ ਤੁਰਦਾ ਹੋਇਆ ਮਾਨਗੜ੍ਹ ਟੋਲਪਲਾਜਾ,ਦਸੂਹਾ,ਖੁੱਡਾ,ਚੌਲਾਂਗ  ਟੋਲਪਲਾਜਾ ਅਤੇ ਭੋਗਪੁਰ ਤੋਂ ਜਲੰਧਰ ਹੁੰਦੇ ਹੋਇਆ ਦਿੱਲੀ ਪਹੁੰਚੇਗਾ

।ਇਸ  ਮੌਕੇ ਗੁਰਦੁਆਰਾ ਦੇ ਮੁਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਨੇ  ਸਮੂਹਕਿਸਾਨਾਂ ਦੇ ਕਾਫਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਦਿੱਲੀ ਬਾਰਡਰ ਵਿਖੇ ਕਿਸਾਨਾਂ ਵਲੋਂ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਆਰਪਾਰ ਦੀ ਲੜਾਈ ਲੜੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਨੂੰ  ਸਾਰਿਆਂ ਨੂੰ ਸ਼ਾਂਤੀ ਪੂਰਵਕ ਇਕਜੁੱਟ ਹੋਕੇ ਰਹਿਣ ਦੀ ਜਰੂਰਤ ਹੈ ਤਾਂ ਜੋ ਅਸੀਂ ਇਸ ਲੜਾਈ ਨੂੰ ਜਿੱਤ ਸਕੀਏਇਸ ਮੌਕੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਨੇ ਤੁਰਨ ਤੋਂ ਪਹਿਲਾ ਚੜਦੀਕਲਾ ਲਈ ਅਰਦਾਸ ਕੀਤੀ।

ਇਸ ਮੌਕੇ ਕਾਫਲੇ ਦੀ ਅਗਵਾਈ ਕਰ ਰਹੇ  ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ  26 ਜਨਵਰੀ ਦੀ  ਲਾਲ ਕਿਲੇੇ ਵਾਲੀ ਘਟਨਾ ਬਹੁਤ ਮੰਦਭਾਗੀ ਸੀ। ਜਿਸ ਨੂੰ ਕੇਂਦਰ ਸਰਕਾਰ ਨੇ ਅਪਣੀ ਕੋਝੀਆਂ ਚਾਲਾਂ ਚੱਲ ਕੇ ਕਿਸਾਨਾਂ ਦੇ ਮਿਸ਼ਨ ਨੂੰ ਡਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਇੱਕ ਹੋਰ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ  ਦੇ ਸੰਘਰਸ਼ ਵਿਚ ਸ਼ਾਮਲ  ਹੋਣ ਲਈ ਰਵਾਨਾ ਹੋਇਆ। ਉਨਾਂ ਕਿਹਾ  ਕਿ ਅਸੀਂ ਅਪਣੀ ਲੜਾਈ  ਜਿੱਤ ਕੇ ਹੀ ਵਾਪਸ ਮੁਢਾਂਗੇ।ਇਸ ਮੌਕੇ  ਐਡਵੋਕੇਟ ਗੁਰਵੀਰਸਿੰਘ ਚੌਟਾਲਾ, ਜਸਵੀਰ ਸਿੰਘ ਰਾਜਾ ਟਾਂਡਾ, ਸੁਖਵੀਰ ਸਿੰਘ ਚੋਹਕਾ,ਤੀਰਥ ਦਾਤਾ,ਹਰਭਜਨ ਸਿੰਘ ਢੱਟ,ਡਾ  ਮਨਦੀਪ ਸਿੰਘ ਖਾਲਸਾ,ਹਰਵਿੰਦਰ ਸਿੰਘ ਸਮਰਾਾ ਥੇਂਦਾ,ਸਰਪੰਚ ਗੁਰਮਿੰਦਰ ਸਿੰਘ ਰੰਮੀ,ਲਾਲਾ  ਦਾਤਾ, ਰਾਜਾ ਗੋਂਦਪੁਰ ਪ੍ਰਸ਼ੋਤਮ ਸਿੰਘ ਬਾਹਗਾ, ਗੁਰਜੀਤ ਸਿੰਘ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਮੱਖਣ ਸਿੰਘ, ਸਰਪੰਚ ਚੈਂਚਲ ਸਿੰਘ ਹਰਵਿੰਦਰ ਸਿੰਘ, ਗੱਗਾ ਮਾਨਗੜ੍ਹ, ਜੁਝਾਰ ਸਿੰਘ, ਪਵਿੱਤਰ ਸਰਾਂ, ਪਰਦੀਪ ਸਿੰਘ ਖੁੱਡਾ, ਮਨਜੀਤ ਸਿੰਘ ਟਾਂਡਾ, ਜਸਦੀਪ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਕੁਲਦੀਪ ਸਿੰਘ ਮਿੰਟੂ, ਜਸਪਾਲ ਸਿੰਘ, ਦਮਨਪ੍ਰੀਤ ਸਿੰਘ ਨਵੀ ਪੰਡੋਰੀ,ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply