LATEST : ਡਾ. ਰਾਜ ਨੂੰ ਸਫ਼ਲ ਬਣਾ ਕੇ ਆਪਣੇ ਇਲਾਕੇ ਦਾ ਵਿਕਾਸ ਹੋਰ ਵੀ ਕਰੇ ਯਕੀਨੀ- ਡਾ. ਜਤਿੰਦਰ ਕੁਮਾਰ

HOSHIARPUR (ADESH PARMINDER SINGH) ਕਾਂਗਰੇਸੀ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਸਮਰਥਨ ਵਿੱਚ ਚੋਣ ਇੰਚਾਰਜ ਡਾ. ਜਤਿੰਦਰ ਕੁਮਾਰ ਦੀ ਅਗੁਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਜਨ ਸਭਾਵਾਂ ਕੀਤੀਆਂ। ਇਸ ਕੜੀ ਵਜੋਂ ਪਿੰਡ ਟੋਹਲੀਆਂ ਤੇ ਬੰਬਲੀ ਵਿੱਚ ਜਨਸਭਾ ਕੀਤੀ। ਇਸ ਮੌਕੇ ਤੇ ਡਾ. ਜਤਿੰਦਰ ਕੁਮਾਰ ਨੇ ਲੋਕਾਂ ਨੂੰ ਡਾ. ਰਾਜ ਦੇ ਹੱਕ ਵਿੱਚ ਲਾਮਬੰਦ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਗਰੀਬ ਤੇ ਪਿਛੜੇਪਨ ਦੇ ਲਈ ਕੰਮ ਕੀਤਾ ਹੈ ਤੇ ਇਸਦੇ ਨਾਲ-ਨਾਲ ਹਰ ਵਰਗ ਦੇ ਵਾਧੇ ਦੇ ਲਈ ਯੋਜਨਾਵਾਂ ਬਣਾਉਦੇਂ ਹੋਏ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਮੋਹਰੀ ਕੀਤ ਹੈ। ਡਾ. ਰਾਜ ਨੇ ਕਿਹਾ ਕਿ ਆਜਾਦੀ ਤੋਂ ਬਾਦ ਦੇਸ਼ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਓਹ ਕਾਂਗਰਸ ਦੇ ਰਾਜ ਵਿੱਚ ਹੀ ਕੀਤੀ ਹੈ। ਜਦਕਿ ਦੂਸਰੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਜਾਤੀ ਤੇ ਧਰਮ ਨੂੰ ਆਧਾਰ ਬਣਾਕੇ ਦੇਸ਼ ਨੂੰ ਵੰਡਨ ਦਾ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਡਾ. ਰਾਜ ਨੇ ਜਨਤਾ ਨਾਲ ਵਿਧਾਨਸਭਾ ਚੋਣਾਂ ਵਿੱਚ ਜੋ ਵੀ ਵਾਅਦੇ ਕੀਤੇ ਸੀ, ਉਹਨਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਹੁਣ ਜਦੋਂ ਪਾਰਟੀ ਨੇ ਉਹਨਾਂ ਨੂੰ ਲੋਕਸਭਾ ਚੌਣਾਂ ਦਾ ਟਿਕਟ ਦੇ ਕੇ ਜਨਤਾ ਦੀ ਸੇਵਾ ਦਾ ਮੌਕਾ ਦਿੱਤਾ ਹੈ ਤੇ ਇਹ ਮੋਕਾ ਉਦੋਂ ਹੀ ਸਾਰਥਰ ਹੋਵੇਗਾ ਜਦੋਂ ਅਪਣੀ ਵੋਟ ਨਾਲ ਇਹਨਾਂ ਨੂੰ ਸੰਸਦ ਵਿੱਚ ਭੇਜਾਂਗੇ। ਉਹਨਾਂ ਨੇ ਜਨਤਾ ਤੋਂ ਅਪੀਲ ਕੀਤੀ ਕਿ ਡਾ. ਰਾਜ ਨੂੰ ਸਫਲ ਬਣਾ ਕੇ ਅਪਣੇ ਇਲਾਕੇ ਦੇ ਵਿਕਾਸ ਨੂੰ ਹੋਰ ਵੀ ਯਕੀਨੀ ਬਣਾਉਣ। ਇਸ ਮੋਕੇ ਤੇ ਅਮਨਦੀਪ ਸਿੰਘ ਸੰਮਤੀ ਮੈਂਬਰ, ਵਿਕਾਸ ਸ਼ਰਮਾ, ਸਰਪੰਚ ਮਹਿੰਦਰਪਾਲ, ਸਾਬਕਾ ਸਰਪੰਚ ਸੋਮ ਦਾਸ, ਲੰਬੜਦਾਰ ਪਵਨ ਕੁਮਾਰ, ਚਰਨ ਸਿੰਘ, ਕੇਸਰ ਸਿੰਘ, ਕਮਲ, ਸਨੀ, ਅਨੁ, ਇੰਦਰਜੀਤ, ਕਮਲੇਸ਼ ਸ਼ਰਮਾ, ਸੁਦੇਸ਼ ਕੁਮਾਰੀ, ਵਿਜੇ ਕੁਮਾਰੀ, ਰਿਤੁ ਪੰਚ, ਜੀਤਾ ਪੰਚ, ਜੇ ਰਾਮ ਪੰਚ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਮੌਜੂਦ ਸੀ।

Related posts

Leave a Reply