ਸ਼ੋਸ਼ਲ ਵੈਲਫ਼ੇਅਰ ਸੋਸਾਇਟੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 – ਵੇਂ ਪ੍ਰਕਾਸ਼ ਪੁਰਬ ਨੂੰ ਸਮੱਰਪਿੱਤ ਲਗਾਏ 103 ਪੌਦੇ
ਗੁਰਦਾਸਪੁਰ 4 ਫ਼ਰਵਰੀ ( ਅਸ਼ਵਨੀ ) :- ਸ਼ੋਸ਼ਲ ਵੈਲਫ਼ੇਅਰ ਸੋਸਾਇਟੀ ਨਾਨੋਵਾਲ ਖੁਰਦ ਵਲੋਂ ਬੀਤੇ ਇੱਕ ਹਫ਼ਤੇ ਤੋਂ ਵੱਖ ਵੱਖ ਪਿੰਡਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮੱਰਪਿਤ 551 ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦੀ ਅਰੰਭ ਕੀਤੀ ਗਈ ਮਹਿੰਮ ਤਹਿਤ ਆਲੂਬੁਖਾਰੇ ਦੇ 103 ਪੌਦੇ ਲਗਾਏ ਗਏ। ਅੱਜ ਉਨਾਂ ਨੇ ਆਪਣੇਂ ਪੁਰਾਣੇਂ ਸਹਿਸੋਗੀ ਲਾਈਨਮੈਨ ਦਿਲਬਾਗ ਸਿੰਘ ਅਤੇ ਅਮਨਦੀਪ ਸਿੰਘ ਅਮਨ ਦੇ ਸਹਿਸੋਗ ਨਾਲ ਪਿੰਡ ਸਲਾਹਪੁਰ,ਜਾਗੋਵਾਲ ਅਤੇ ਗੋਰਸੀਆਂ ਵਿਖੇ ਲੋਕਾਂ ਦੇ ਸੁਰੱਖਿਅਤ ਪਲਾਟਾਂ ਅੰਦਰ ਆਲੂਬੁਖਾਰੇ ਦੇ 23 ਪੌਦੇ ਲਗਾਏ।
ਸੋਸਾਇਟੀ ਦੇ ਮੁਖੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਨੇ ਦੱਸਿਆ ਕਿ ਉਨਾਂ ਵਲੋ ਚਾਲੂ ਸਾਲ ਦੌਰਾਨ ਬਾਬਾ ਨਾਨਕ ਜੀ ਦੇ 551ਵੇਂ ਪ੍ਰਕਾਸ਼ ਦਿਵਸ਼ ਨੂੰ ਸਮੱਰਪਿੱਤ 551ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਉਂਣ ਦਾ ਨਿਸ਼ਾਨਾਂ ਮਿਥਿਆ ਗਿਆ ਹੈ ਅਤੇ ਹੁਣ ਤੱਕ 103 ਪੌਦੇ ਲਗਾਏ ਜਾ ਚੁੱਕੇ ਹਨ। ਉੁਨਾਂ ਨੇ ਪੌਦੇ ਲਗਾਉਣ ਦੀ ਮੁਹਿੰਮ ਉਨਾਂ ਨੇ ਆਪਣੇ ਕੁੱਝ ਸੰਗੀ ਸਾਥੀਆਂ ਦੇ ਸਹਿਯੋਗ ਨਾਲ ਅਗਸਤ 2018 ਤੋੰ ਅਰੰਭ ਕੀਤੀ ਸੀ ਅਤੇ ਹੁਣ ਤੱਕ ਉਹ ਜ਼ਿਲੇ ਦੇ 19 ਪਿੰਡਾਂ ਵਿੱਚ 3900 ਪੌਦੇ ਲਗਾ ਚੁੱਕੇ ਹਨ। ਇੰਜੀ:ਜੋਗਿੰਦਰ ਸਿੰਘ ਨਾਨੋਵਾਲੀਆ ਨੇ ਕਿਹਾ ਕਿ ਕੁੱਦਰਤ ਨਾਲ ਛੇੜ ਛਾੜ ਕਰਕੇ ਦਰੱਖਤਾਂ ਦੀ ਕਟਾਈ ਵਿਕਾਸ ਦੀ ਆੜ ਹੇਠ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਪਰ ਪਿਛਲੇ 20/25 ਸਾਲ ਤੋਂ ਨਵੇਂ ਪੌਦੇ ਲੋੜ ਅਨੁਸਾਰ ਸਮੇਂ ਦੀਆਂ ਸਰਕਾਰਾਂ ਵਲੋਂ ਨਾ ਲਗਾਏ ਜਾਣ ਕਾਰਨ ਪੰਜ਼ਾਬ ਦੀ ਸਥਿਤੀ ਬੜੀ ਤੇਜ਼ੀ ਨਾਲ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨਾ ਨੇ ਹੋਰ ਕਿਹਾ ਕਿ ਪੰਜ਼ਾਬ ਦੇ ਲੋਕਾਂ ਨੂੰ ਆਪਣੇਂ ਅਤੇ ਭਵਿੱਖੀ ਪੀੜੀਆਂ ਦੇ ਉਜ਼ਲੇ ਭਵਿੱਖ ਦੀ ਖਾਤਿਰ ਖੁੱਦ ਹੀ ਵੱਡਾ ਹੰਭਲਾ ਮਾਰ ਕੇ ਵੱਧ ਤੋਂ ਵੱਧ ਪੌਦੇ ਲਗਾਉਂਣ ਵੱਲ ਉਚੇਚੀ ਦਿਲਚੱਸਪੀ ਲੈਣੀ ਚਾਹੀਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp