ਨਹਿਰਾਂ ਦੇ ਪਾਣੀ ਨੂੰ ਸਾਫ਼ ਕਰਕੇ ਪਿੰਡਾਂ ਨੂੰ ਸਪਲਾਈ ਕਰਨ ਦੇ ਮੰਤਵ ਨਾਲ ਸਰਫੇਸ ਵਾਟਰ ਪ੍ਰੋਜੈਕਟ ਪੈਰੋਵਾਲ ਅਤੇ ਕੁੰਜਰ ਦੇ ਬਣਨ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ-ਸਰਪੰਚ ਰਾਜਵਿੰਦਰ ਕੌਰ ਅਤੇ ਹਕੂਮਤ ਰਾਏ
ਗੁਰਦਾਸਪੁਰ, 4 ਫਰਵਰੀ ( ਅਸ਼ਵਨੀ ) :- ਜ਼ਿਲ੍ਹਾ ਵਾਸੀਆਂ ਨੂੰ ਪੀਣ ਲਈ ਸ਼ੁੱਧ ਪਾਣੀ ਅਤੇ ਸਾਫ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ‘ਹਰ ਘਰ ਪਾਣੀ ਹਰ ਘਰ ਸਫ਼ਾਈ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਵਲੋ ਨਹਿਰੀ ਪਾਣੀ ਨੂੰ ਸਾਫ ਕਰਕੇ, ਪਿੰਡਾਂ ਨੂੰ ਸਪਲਾਈ ਕਰਨ ਦੇ ਮੰਤਵ ਨਾਲ ਮੁੜ ਵਰਤੋਂ ਵਿਚ ਲਿਆਉਣ ਦੇ ਮੰਤਵ ਨਾਲ ਜਿਲਾ ਗੁਰਦਾਸਪੁਰ ਅਧੀਨ 2 ਨੰਬਰ ਸਰਫੇਸ ਵਾਟਰ ਪ੍ਰੋਜੈਕਟ ਪੈਰੋਵਾਲ ਅਤੇ ਕੁੰਜਰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਉੱਪਰ 174.76 ਕਰੋੜ ਰੁਪਏ ਦੀ ਲਾਗਤ ਆਵੇਗੀ। ਇਨਾਂ 2 ਨੰਬਰ ਪ੍ਰੋਜੈਕਟਾਂ ਨਾਲ 142 ਨੰਬਰ ਪਿੰਡਾਂ ਅਧੀਨ 1 ਲੱਖ 58 ਹਜ਼ਾਰ 678 ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀ ਸੁਵਿਧਾ ਮਿਲੇਗੀ।ਇਸ ਪ੍ਰੋਜੈਕਟ ਦੇ ਨਾਲ ਲੋਕਾਂ ਨੂੰ ਮਿਲਣ ਵਾਲੇ ਫਾਇਦੇ ਸਬੰਧੀ ਗੱਲਬਾਤ ਕਰਦਿਆਂ ਪਿੰਡ ਕੁੰਜਰ ਦੇ ਸਰਪੰਚ ਸ੍ਰੀਮਤੀ ਰਾਜਵਿੰਦਰ ਕੋਰ ਪਤਨੀ ਮਲਕੀਅਤ ਸਿੰਘ ਨੇ ਕਿਹਾ ਕਿ ਦਿਨੋ ਦਿਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ, ਜਿਸ ਲਈ ਨਹਿਰੀ ਪਾਣੀ ਨੂੰ ਮੁੜ ਵਰਤੋਂਯੋਗ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨਾਂ ਕਿਹਾ ਕਿ ਇਨਾਂ ਪ੍ਰੌਜੈਕਟਾਂ ਦੀ ਉਸਾਰੀ ਨਾਲ ਨੇੜਲੇ ਪਿੰਡਾਂ ਨੂੰ ਪੀਣ ਲਈ ਸ਼ੁੱਧ ਪਾਣੀ ਮਿਲਣ ਨਾਲ ਬੁਹਤ ਫਾਇਦਾ ਮਿਲੇਗਾ ਅਤੇ ਘਰੇਲੂ ਕੰਮ ਕਾਜ ਲਈ ਬਹੁਤ ਲਾਭ ਮਿਲੇਗੀ।ਇਸ ਮੌਕੇ ਹਕੂਮਤ ਰਾਏ ਸਰਪੰਚ ਖੇੜਾ ਕਲਾਂ ਨੇ ਦੱਸਿਆ ਕਿ ਪੈਰੋਵਾਲ ਅਤੇ ਕੁੰਜਰ ਵਿਖੇ ਸਰਫੇਸ ਵਾਟਰ ਪ੍ਰੋਜੈਕਟ ਦੀ ਉਸਾਰੀ ਨਾਲ ਨਹਿਰੀ ਪਾਣੀ ਨੂੰ ਸ਼ੁੱਧ ਕਰਨ ਦੇ ਉਪਰਾਲੇ ਨਾਲ ਲੋਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮਿਲੇਗਾ ਅਤੇ ਇਸ ਨਾਲ ਜ਼ਮੀਨ ਹੇਠਲੇ ਘੱਟ ਰਹੇ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕਰਨ ਵਿਚ ਮਦਦ ਮਿਲੇਗੀ। ‘ਹਰ ਘਰ ਪਾਣੀ ਹਰ ਘਰ ਸਫ਼ਾਈ’ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨਰਿੰਦਰ ਸਿੰਘ ਐਸ.ਈ ਵਾਟਰ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਨੇ ਦੱਸਿਆ ਕਿ ਜਿਲੇ ਅੰਦਰ ਸਰਫੇਸ ਵਾਟਰ ਪ੍ਰੋਜੈਕਟ ਤੋਂ ਇਲਾਵਾ, ਕਮਿਊਨਿਟੀ ਸੈਨੇਟਰੀ ਕੰਪਲੈਕਸ, ਸਵੱਛ ਭਾਰਤ ਮਿਸ਼ਨ ਅਧੀਨ ਟੁਆਇਲਟਸ ਆਦਿ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਰਫੇਸ ਵਾਟਰ ਪ੍ਰੌਜੇਕਟ ਨਾਲ ਨਹਿਰੀ ਪਾਣੀ ਨੂੰ ਸਾਫ ਕਰਨ ਤੋਂ ਬਾਅਦ ਪਿੰਡਾਂ ਅੰਦਰ ਸਪਲਾਈ ਕੀਤਾ ਜਾਵੇਗਾ। ਪਿੰਡਾਂ ਅੰਦਰ ਪਾਣੀ ਵਾਲੀਆਂ ਟੈਂਕੀਆਂ ਰਾਹੀਂ ਘਰਾਂ ਨੂੰ ਪਾਣੀ ਪੁਜਦਾ ਕਰਵਾਇਆ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦਾਸਪੁਰ ਵਿਖੇ 6 ਨੰਬਰ ਜਲ ਸਪਲਾਈ ਸਕੀਮਾਂ ਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। ਇਨਾਂ ਸਕੀਮਾਂ ਉੱਪਰ 243.45 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ ਨਾਲ 8789 ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਐਕਸੀਅਨ ਹਰਿੰਦਰ ਸਿੰਘ ਅਤੇ ਐਸ.ਡੀ.ਓ ਕੰਵਰਜੀਤ ਰੱਤੜਾ ਵੀ ਮੋਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp